
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਵਾਇਰਲ ਫੋਟੋ ‘ਚ ਦਿਖਾਏ ਗਏ ਪੋਸਟਰ ‘ਤੇ ਕੋਈ ਅਪਮਾਨਜਨਕ ਗੱਲ ਨਹੀਂ ਲਿਖੀ ਹੋਈ।
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਲੜਕੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਲੜਕੀ ਦੇ ਹੱਥ ਵਿਚ ਇਕ ਪੋਸਟਰ ਦਿਖਾਈ ਦੇ ਰਿਹਾ ਹੈ, ਜਿਸ 'ਤੇ ਬੰਗਾਲੀ ਭਾਸ਼ਾ ਵਿਚ ਅਪਮਾਨਜਨਕ ਗੱਲ ਲਿਖੀ ਹੋਈ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਵਾਇਰਲ ਫੋਟੋ ‘ਚ ਦਿਖਾਏ ਗਏ ਪੋਸਟਰ ‘ਤੇ ਕੋਈ ਅਪਮਾਨਜਨਕ ਗੱਲ ਨਹੀਂ ਲਿਖੀ ਹੋਈ।
ਵਾਇਰਲ ਪੋਸਟ
BJP, North Kolkata IT Cell In Charge Abhijit Basak ਨੇ 10 ਜਨਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''শাড়ি কাপড় খুলে দেবে তবুও এরা নিজের পরিচয়ের বৈধ কাগজপত্র দেখাবে না!! তবে কি এরা অবৈধ বাপের সন্তান তাই এত ভয়? আগেও বলেছি, আবারও বলছি কমরেড বামপন্থী মানেই হলো সাইকোপ্যাথ। সোজা কথায় সাইকো ও বিকৃতমনষ্ক, বিকৃতকামী না হলে বামপন্থী মাকু হওয়া যায় না।'' ( ਉਹ ਆਪਣੇ ਸਾੜ੍ਹੀ ਕੱਪੜੇ ਉਤਾਰ ਦੇਣਗੇ ਪਰ ਉਹ ਆਪਣਾ ਜਾਇਜ਼ ਪਛਾਣ ਪੱਤਰ ਨਹੀਂ ਦਿਖਾਉਣਗੇ !! ਪਰ ਕੀ ਉਹ ਨਾਜਾਇਜ਼ ਪਿਓ ਦੇ ਬੱਚੇ ਇੰਨੇ ਡਰਦੇ ਹਨ? ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਮੈਂ ਦੁਬਾਰਾ ਕਹਿ ਰਿਹਾ ਹਾਂ ਕਿ ਕਾਮਰੇਡ ਖੱਬੇਪੱਖੀ ਦਾ ਅਰਥ ਮਨੋਰੋਗੀ ਹੈ। ਸਿੱਧੇ ਸ਼ਬਦਾਂ ਵਿਚ ਕਹੀਏ ਜੇ ਤੁਸੀਂ ਮਾਨਸਿਕ ਅਤੇ ਗੁੰਝਲਦਾਰ ਨਹੀਂ ਹੋ, ਤਾਂ ਤੁਸੀਂ ਖੱਬੇਪੱਖੀ ਨਹੀਂ ਹੋ ਸਕਦੇ)
ਵਾਇਰਲ ਪੋਸਟ ਦਾ ਅਰਕਾਇਰਵਡ ਲਿੰਕ
ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਪੋਸਟ 'ਤੇ ਲਿਖੇ ‘documents nonrccaanpr’ ਕੀਵਰਡ ਨੂੰ ਗੂਗਲ ਸਰਚ ਕੀਤਾ ਤਾਂ ਸਾਨੂੰ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਤਸਵੀਰ Kolkata Pride ਨਾਮ ਦੇ ਫੇਸਬੁੱਕ ਪੇਜ਼ 'ਤੇ 8 ਜਨਵਰੀ 2020 ਨੂੰ ਅਪਲੋਡ ਕੀਤੀ ਮਿਲੀ। ਇਸ ਪੋਸਟ ਦੇ ਕੈਪਸ਼ਨ ਤੋਂ ਪਤਾ ਚੱਲਦਾ ਹੈ ਕ ਇਹ ਤਸਵੀਰ 2019 ਵਿਚ ਪਾਸ ਹੋਏ ਟਰਾਸਜੈਂਡਰ ਐਕਟ ਅਤੇ ਸੀਏਏ ਦੇ ਖਿਲਾਫ਼ ਹੋਏ ਰੋਸ ਪ੍ਰਦਰਸ਼ਨ ਦੌਰਾਨ ਲਈ ਗਈ ਸੀ।
Kolkata Pride ਨੇ Urnav Vishwas ਨਾਮ ਦੇ ਇਕ ਯੂਜ਼ਰ ਨੂੰ ਇਸ ਤਸਵੀਰ ਦਾ ਕ੍ਰੈਡਿਟ ਵੀ ਦਿੱਤਾ ਹੈ।
ਜਦੋਂ ਅਸੀਂ ਕੋਲਕਾਤਾ ਪਰਾਈਡ ਵੱਲੋਂ ਅਪਲੋਡ ਕੀਤੀ ਪੋਸਟ ਦੇ ਕਮੈਂਟ ਦੇਖੇ ਤਾਂ ਇਕ hrishita Chatterjee ਨਾਂਅ ਦੇ ਯੂਜ਼ਰ ਨੇ Dipanwita Paul ਨੂੰ ਟੈਗ ਕੀਤਾ ਹੋਇਆ ਸੀ।
ਜਦੋਂ ਅਸੀਂ ਇਸ ਟੈਗ 'ਤੇ ਕਲਿੱਕ ਕੀਤਾ ਤਾਂ Dipanwita Paul ਦਾ ਫੇਸਬੁੱਕ ਅਕਾਊਂਟ ਖੁੱਲ੍ਹਿਆ।
ਜਿਸ ਵਿਚ ਸਾਨੂੰ Dipanwita Paul ਵੱਲੋਂ ਵਾਇਰਲ ਤਸਵੀਰ ਦੀ ਅਸਲ ਤਸਵੀਰ ਨਾਲ ਤੁਲਨਾ ਕੀਤੀ ਹੋਈ ਸੀ। ਕੈਪਸ਼ਨ ਵਿਚ Dipanwita Paul ਨੇ ਦੱਸਿਆ ਕਿ ਉਹਨਾਂ ਦੀ ਅਸਲੀ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ। ਵਾਇਰਲ ਤਸਵੀਰ ਦੀ ਅਸਲ ਤਸਵੀਰ ਨਾਲ ਤੁਲਨਾ ਕਰਨ 'ਤੇ ਸਾਫ ਪਤਾ ਚੱਲਦਾ ਹੈ ਕਿ ਅਸਲ ਤਸਵੀਰ ਨੂੰ ਕਰਾਪ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਤਸਵੀਰ ਵਿਚੋਂ ‘NOTGBILL’ ਵਾਲਾ ਹਿੱਸਾ ਕੱਟ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਪੋਸਟਰ ਟਰਾਂਸਜੈਂਡਰ ਪਰਸਨਸ ਬਿੱਲ 2019 ਦੇ ਸਬੰਧ ਵਿਚ ਲਿਖਿਆ ਗਿਆ ਸੀ। ਜਿਸ ਨੂੰ ਸੰਸਦ ਵਿਚ ਨਵੰਬਰ 2019 ਵਿਚ ਪਾਸ ਕੀਤਾ ਗਿਆ ਸੀ। ਐਡਿਟ ਕੀਤੇ ਗਏ ਹਿੱਸੇ ਨੂੰ ਨੀਚੇ ਹਾਈਲਾਈਟ ਕਰ ਕੇ ਦਿਖਾਇਆ ਗਿਆ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਅਸਲ ਤਸਵੀਰ ਵਿਚ ਲਿਖੇ ਸ਼ਬਦਾਂ ਦੇ ਅਰਥ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim – ਲੜਕੀ ਦੇ ਹੱਥ ਵਿਚ ਫੜੇ ਪੋਸਟਰ ‘ਤੇ ਲਿਖੀ ਗਈ ਅਪਮਾਨਜਨਕ ਗੱਲ
Claimed By - BJP, North Kolkata IT Cell In Charge Abhijit Basak
Fact Check - ਐਡਿਟਡ