ਤੱਥ ਜਾਂਚ – ਭਾਜਪਾ ਵਿਧਾਇਕ ‘ਤੇ ਲੱਗੇ ਕੁੱਟਮਾਰ ਦੇ ਇਲਜ਼ਾਮਾਂ ਦਾ ਪੁਰਾਣਾ ਵੀਡੀਓ ਮੁੜ ਵਾਇਰਲ   
Published : Feb 15, 2021, 1:49 pm IST
Updated : Feb 15, 2021, 1:49 pm IST
SHARE ARTICLE
 Fact check: Old video of BJP MLA's assault allegations goes viral again
Fact check: Old video of BJP MLA's assault allegations goes viral again

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਆਸ਼ੂਤੋਸ਼ ਸਿੰਘ ਹੈ ਤੇ ਇਸ ਨੇ 2019 ਵਿਚ ਭਾਜਪਾ ਵਿਧਾਇਕ ‘ਤੇ ਕੁੱਟਮਾਰ ਦੇ ਦੋਸ਼ ਲਗਾਏ ਸਨ।

ਰੋਜ਼ਾਨਾ ਸਪੋਕਸਮੈਨ( ਮੋਹਾਲੀ ਟੀਮ)- ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਵਿਅਕਤੀ ਨੂੰ ਆਪਣੇ ਨਾਲ ਹੋਈ ਕੁੱਟਮਾਰ ਬਾਰੇ ਮੀਡੀਆ ਨੂੰ ਦੱਸਦੇ ਹੋਏ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਸਰਕਾਰੀ ਅਫ਼ਸਰ ਹੈ ਤੇ ਗਾਜ਼ੀਆਬਾਦ ਤੋਂ ਭਾਜਪਾ ਦੇ ਵਿਧਾਇਕ ਨੰਦਕਿਸ਼ੋਰ ‘ਤੇ ਕੁੱਟਮਾਰ ਦੇ ਦੋਸ਼ ਲਗਾ ਰਿਹਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਫੂਡ ਇੰਸਪੈਕਟਰ ਆਸ਼ੂਤੋਸ਼ ਸਿੰਘ ਹੈ ਤੇ ਇਸ ਨੇ 2019 ਵਿਚ ਭਾਜਪਾ ਦੇ ਵਿਧਾਇਕ ਨੰਦਕਿਸ਼ੋਰ ‘ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ। ਹੁਣ ਉਸੇ ਪੁਰਾਣੇ ਵੀਡੀਓ ਨੂੰ ਹਾਲੀਆ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ਼ The Indian Politics  ਨੇ 11 ਫਰਵਰੀ ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਕੈਪਸ਼ਨ ਲਿਖਿਆ, ‘’BJP के MLA नंदकिशोर गुर्जर ने लोनी, गाज़ियाबाद के सभी मुस्लिम होटल बंद करवाने के लिए एक सरकारी ऑफ़िसर से कहा... जब ऑफ़िसर ने क़ानूनी दायरे के अंदर एक्शन लेने से मना किया तो विधायक ने उनके साथ किया क्या। खुद उस अफसर की ज़बान से सुनिए।‘’

File
 

ਪੜਤਾਲ

ਸਭ ਤੋਂ ਪਹਿਲਾਂ ਅਸੀਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਸੁਣਿਆ ਜਿਸ ਵਿਚ ਵਿਅਕਤੀ ਕਹਿ ਰਿਹਾ ਹੈ ਕਿ ‘’ਉਸ ਨੂੰ ਵਿਧਾਇਕ ਦੇ ਸਹਿਯੋਗੀ ਲਲਿਤ ਸ਼ਰਮਾ ਦਾ ਫ਼ੋਨ ਆਇਆ ਸੀ ਤੇ ਉਹਨਾਂ ਨੇ ਕਿਹਾ ਕਿ ਵਿਧਾਇਕ ਜੀ ਗੱਲ ਕਰਨਗੇ ਤੇ ਵਿਧਾਇਕ ਨਾਲ ਫੋਨ ‘ਤੇ ਗੱਲ ਹੋਈ ਤੇ ਉਹਨਾਂ ਨੇ ਪੁੱਛਿਆ ਕਿ ਸਲਾਮ ਹੋਟਲ ਬੰਦ ਕਿਉਂ ਨਹੀਂ ਕਰਵਾ ਰਹੇ ਤੁਸੀਂ। ਜਦੋਂ ਉਸਨੇ ਕਿਹਾ ਕਿ ਹੋਟਲ ਨਿਯਮਾਂ ਦੇ ਦਾਇਰੇ ਵਿਚ ਹੀ ਹੈ, ਇਹ ਬੰਦ ਨਹੀਂ ਹੋ ਸਕਦਾ ਜੇ ਤੁਸੀਂ ਚਾਹੋ ਤਾਂ ਕਿਸੇ ਹੋਰ ਅਥਾਰਿਟੀ ਨਾਲ ਗੱਲ ਕਰ ਕੇ ਹੋਟਲ ਬੰਦ ਕਰਵਾ ਸਕਦੇ ਹੋ। ਇਸ ਤੋਂ ਬਾਅਦ ਜਦੋਂ ਮੈਂ ਕਿਹਾ ਕਿ ਸਰ ਮੈਂ ਤੁਹਾਨੂੰ ਕੋਲ ਆ ਕੇ ਸਮਝਾ ਦਿੰਦਾ ਹਾਂ ਤਾਂ ਜਦੋਂ ਮੈਂ ਵਿਧਾਇਕ ਦੇ ਦਫ਼ਤਰ ਗਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਇੱਥੇ ਮੇਰੀ ਸਰਕਾਰ ਹੈ ਤੇ ਮੇਰੀ ਹੀ ਗੱਲ ਮੰਨੀ ਜਾਵੇਗੀ ਤਾਂ ਵਿਧਾਇਕ ਨੇ ਮੈਨੂੰ ਥੱਪੜ ਮਾਰਿਆ ਅਤੇ ਬਾਕੀ ਸਾਥੀਆਂ ਨੂੰ ਬੁਲਾ ਕੇ ਕਿਹਾ ਕਿ ਇਸ ਨੂੰ ਕੁੱਟੋ ਤਾਂ ਸਭ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।‘’

ਵੀਡੀਓ ਦੇ ਕੈਪਸ਼ਨ ਨੂੰ ਅਧਾਰ ਬਣਾ ਕੇ ਅਸੀਂ ਯੂਟਿਊਬ ‘ਤੇ ਕੁੱਝ ਕੀਵਰਡ ਸਰਚ ਕੀਤੇ। ਸਾਨੂੰ ਆਪਣੀ ਸਰਚ ਦੌਰਾਨ ਨਿਊਜ਼18 ਉੱਤਰਾਖੰਡ ਦੇ ਯੂਟਿਊਬ ਪੇਜ਼ ‘ਤੇ ਵੀਡੀਓ ਅਪਲੋਡ ਕੀਤੀ ਮਿਲੀ। ਇਸ ਵੀਡੀਓ ਦਾ ਕੈਪਸ਼ਨ ਲਿਖਿਆ ਗਿਆ ਸੀ, ਕਿ ਆਸ਼ੂਤੋਸ਼ ਸਿੰਘ ਨੇ ਭਾਜਪਾ ਵਿਧਾਇਕ ‘ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਇਸ ਵੀਡੀਓ ਨੂੰ 2019 ਵਿਚ ਅਪਲੋਡ ਕੀਤਾ ਗਿਆ ਸੀ। ਜਦੋਂ ਅਸੀਂ ਵੀਡੀਓ ਨੂੰ ਸੁਣਿਆ ਤਾਂ ਵੀਡੀਓ ਵਿਚ ਵਿਅਕਤੀ ਆਪਣੇ ਨਾਲ ਹੋਈ ਕੁੱਟਮਾਰ ਬਾਰੇ ਦੱਸ ਰਿਹਾ ਸੀ। ਵੀਡੀਓ ਦੀ ਡਿਸਕਰਿਪਸ਼ਨ ਮੁਤਾਬਿਕ ਵਿਅਕਤੀ ਫੂਡ ਇੰਸਪੈਕਟਰ ਆਸ਼ੂਤੋਸ਼ ਹੈ। 

 File
  

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਵੀਡੀਓ ਨੂੰ ਲੈ ਕੇ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ ਜਿਸ ਦੌਰਾਨ ਸਾਨੂੰ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮਿਲੀ। ਇਹ ਰਿਪੋਰਟ 27 ਨਵੰਬਰ 2019 ਨੂੰ ਅਪਲੋਡ ਕੀਤੀ ਗਈ ਸੀ। ਰਿਪੋਰਟ ਮੁਤਾਬਿਕ ਆਸ਼ੂਤੋਸ਼ ਨੇ ਵਿਧਾਇਕ ਨੰਦ ਕਿਸ਼ੋਰ ‘ਤੇ ਆਪਣੇ ਦਫ਼ਤਰ ਬੁਲਾ ਕੇ ਕੁੱਟਮਾਰ ਦੇ ਦੋਸ਼ ਲਗਾਏ ਸਨ। ਆਸ਼ੂਤੋਸ਼ ਨੰਦ ਕਿਸ਼ੋਰ ਗੁੱਜਰ ਦੇ ਸਹਿਯੋਗੀ ਦੁਆਰਾ ਫ਼ੋਨ ਕਰਨ ‘ਤੇ ਉਹਨਾਂ ਦੇ ਦਫ਼ਤਰ ਗਏ ਸਨ,ਜਿੱਥੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਆਸ਼ੂਤੋਸ਼ ਨੇ ਗੁੱਜਰ ਸਮੇਤ 10 ਵਿਅਕਤੀਆਂ ‘ਤੇ ਮਾਮਲਾ ਵੀ ਦਰਜ ਕਰਵਾਇਆ ਸੀ ਜਿਸ ਵਿਚ ਉਹਨਾਂ ਦੇ ਗਾਰਡਸ ਵੀ ਸ਼ਾਮਲ ਸਨ। ਰਿਪੋਰਟ ਵਿਚ ਦੱਸਿਆ ਗਿਆ ਕਿ ਨੰਦ ਕਿਸ਼ੋਰ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾ ਨੂੰ ਨਕਾਰ ਵੀ ਦਿੱਤਾ ਸੀ ਅਤੇ ਕਿਹਾ ਸੀ ਕਿ ਉਹਨਾਂ ‘ਤੇ ਕੁੱਟਮਾਰ ਦੇ ਗਲਤ ਇਲਜ਼ਾਮ ਲਗਾਏ ਗਏ ਹਨ, ਜੇ 15 ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਹੁੰਦੀ ਤਾਂ ਉਹ ਪੂਰੀ ਤਰ੍ਹਾਂ ਜਖ਼ਮੀ ਹੋਣਾ ਸੀ। 

File

ਇਸ ਦੇ ਨਾਲ ਹੀ ਸਾਨੂੰ ਨੰਦ ਕਿਸ਼ੋਰ ਸਮੇਤ 10 ਵਿਅਕਤੀਆਂ ‘ਤੇ ਦਰਜ ਹੋਏ ਮਾਮਲੇ ਦੀ ਵੀ ਰਿਪੋਰਟ ਪ੍ਰਾਪਤ ਹੋਈ। ਜਿਸ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। 

File 

ਨਤੀਜਾ – ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ 2019 ਦਾ ਪਾਇਆ ਹੈ ਜਿਸ ਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਵਿਚ ਦਿਖ ਰਿਹਾ ਵਿਅਕਤੀ ਫੂਡ ਇੰਸਪੈਕਟਰ ਆਸ਼ੂਤੋਸ਼ ਸਿੰਘ ਹੈ ਤੇ ਇਸ ਨੇ 2019 ਵਿਚ ਭਾਜਪਾ ਦੇ ਵਿਧਾਇਕ ਨੰਦਕਿਸ਼ੋਰ ‘ਤੇ ਕੁੱਟਮਾਰ ਦੇ ਇਲਜਾਮ ਲਗਾਏ ਸਨ।   

Claim: ਗਾਜ਼ੀਆਬਾਦ ਦੇ ਸਰਕਾਰੀ ਅਫ਼ਸਰ ਨੇ ਲਗਾਏ ਭਾਜਪਾ ਦੇ ਵਿਧਾਇਕ ਨੰਦਕਿਸ਼ੋਰ ‘ਤੇ ਕੁੱਟਮਾਰ ਦੇ ਦੋਸ਼  

Claimed By: ਫੇਸਬੁੱਕ ਪੇਜ਼ The Indian Politics  
Fact Check: ਫਰਜੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement