
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਿੱਲੀ ਹਾਈਕੋਰਟ ਨੇ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਹੈ ਅਤੇ ਦਿੱਲੀ ਪੁਲਿਸ ਨੇ ਆਪ ਇਸ ਦਾਅਵੇ ਨੂੰ ਗਲਤ ਦੱਸਿਆ ਹੈ।
ਰੋਜ਼ਾਨਾ ਸਪੋਕਸਮੈਨ(ਮੋਹਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਹਾਈਕੋਰਟ ਨੇ 26 ਜਨਵਰੀ ਨੂੰ ਦਿੱਲੀ ਵਿਚ ਵਾਪਰੀ ਹਿੰਸਾ ਵਿਚ ਦਿੱਲੀ ਪੁਲਿਸ ਦੁਆਰਾ ਫੜੇ ਗਏ ਸਾਰੇ ਆਰੋਪੀਆਂ ਨੂੰ ਛੱਡਣ ਲਈ ਆਦੇਸ਼ ਦਿੱਤੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਦਿੱਲੀ ਹਾਈਕੋਰਟ ਨੇ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਹੈ ਅਤੇ ਦਿੱਲੀ ਪੁਲਿਸ ਨੇ ਆਪ ਇਸ ਦਾਅਵੇ ਨੂੰ ਗਲਤ ਦੱਸਿਆ ਹੈ।
ਵਾਇਰਲ ਦਾਅਵਾ
ਫੇਸਬੁੱਕ ਪੇਜ਼ Akaal Media ਨੇ 12 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''ਦੇਖਿਆ ਭਾਰਤ ਦੀ ਨਿਆਂ ਪ੍ਰਣਾਲੀ ਜਨਤਾ ਦੀ ਕਿੰਨੀ ਵਫਾਦਾਰ ਆ? ਇਹਨਾਂ ਕੋਰਟਾਂ ਨੇ ਪਹਿਲਾਂ ਸਰਕਾਰ ਦੇ ਬਣਾਏ ਤਿੰਨ ਕਾਨੂੰਨਾਂ ਤੇ ਸਰਕਾਰ ਨੂੰ ਝਾੜ ਪਾਈ ਸੀ?
ਹੁਣ ਗ੍ਰਿਫਤਾਰੀਆਂ ਦੇ ਖਿਲਾਫ਼ ਆਦੇਸ਼ ਦਿੱਤੇ?
ਸਮੇਂ ਸਮੇਂ ਤੇ ਜਨਤਾ ਦੇ ਹੱਕ ਦੀ ਗੱਲ ਕਰਨ ਵਾਲੀਆਂ ਇਹ ਅਦਾਲਤਾਂ ਚੋਂ ਅਜਿਹੀ ਇਕ ਅਵਾਜ਼ ਆਉਣ ਤੋਂ ਬਾਅਦ ਚੁੱਪ ਕਿਉਂ ਹੋ ਜਾਂਦੀ ਐ ਕਦੇ ਸੋਚਿਆ ਜਨਤਾ ਨੇ ? ਇਹ ਤਾਂ ਚਾਹੁੰਦੇ ਕਿ ਇਕ ਵਾਰ ਇਸ ਤਰ੍ਹਾਂ ਕਰਕੇ ਦੇਖੋ ਤਾਂ ਜੋ ਜਨਤਾ ਢਿੱਲੀ ਪੈ ਜਾਵੇ ਚਾਹੇ ਕਾਨੂੰਨ ਪ੍ਰਤੀ ਚਾਹੇ ਗ੍ਰਿਫਤਾਰੀਆਂ ਪ੍ਰਤੀ ਇਹਨਾਂ ਅਦਾਲਤਾਂ ਵਿੱਚ ਪਰਮਾਤਮਾ ਥੋੜਾ ਬੈਠਾ ਜੋ ਸਹੀ ਫੈਸਲੇ ਕਰੂ? ਇੱਥੇ ਤਾਂ ਇਹਨਾਂ ਦੇ ਤਿੰਨ ਬਾਂਦਰ ਬੈਠੇ ਆ ਜਿੰਨ੍ਹਾਂ ਨੂੰ ਦਿਸਦਾ ਨਾ ਬੋਲਦੇ ਆ ਤੇ ਨਾ ਸੁਣਦੇ ਆ ਇਹਨਾਂ ਨੂੰ ਸਿਰਫ ਸਰਕਾਰ ਦੀ ਅਵਾਜ਼ ਸੁਣਦੀ ਐ!!''
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜਿਸ ਦੇ ਵਿਚ ਦਾਅਵਾ ਕੀਤਾ ਗਿਆ ਹੋਵੇ ਕਿ ਦਿੱਲੀ ਹਾਈਕੋਰਟ ਨੇ ਦਿਲੀ ਪੁਲਿਸ ਦੁਆਰਾ ਫੜੇ ਸਾਰੇ ਨੌਜਵਾਨਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦਿੱਲੀ ਪੁਲਿਸ ਦੇ ਬੁਲਾਰੇ ਚਿਨਮੇ ਬਿਸਵਾਸ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਦਿੱਲੀ ਹਾਈ ਕੋਰਟ ਨੇ ਅਜਿਹੇ ਕੋਈ ਵੀ ਆਰਡਰ ਨਹੀਂ ਦਿੱਤੇ ਹਨ ਜਿਸ ਵਿਚ ਇਹ ਕਿਹਾ ਗਿਆ ਹੋਵੇ ਕਿ ਦਿੱਲੀ ਪੁਲਿਸ ਵੱਲੋਂ ਜੋ ਕਿਸਾਨ ਗ੍ਰਿਫ਼ਤਾਰ ਕੀਤੇ ਗਏ ਹਨ ਉਹ ਰਿਹਾਅ ਕਰ ਦਿੱਤੇ ਜਾਣ। ਚਿਨਮੇ ਬਿਸਵਾਸ ਨੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਦਿੱਲੀ ਹਾਈਕੋਰਟ ਨੇ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਹੈ ਅਤੇ ਦਿੱਲੀ ਪੁਲਿਸ ਨੇ ਆਪ ਇਸ ਦਾਅਵੇ ਨੂੰ ਗਲਤ ਦੱਸਿਆ ਹੈ।
Claim - ਦਿੱਲੀ ਹਾਈਕੋਰਟ ਨੇ 26 ਜਨਵਰੀ ਨੂੰ ਦਿੱਲੀ ਵਿਚ ਵਾਪਰੀ ਹਿੰਸਾ ਵਿਚ ਦਿੱਲੀ ਪੁਲਿਸ ਦੁਆਰਾ ਫੜੇ ਗਏ ਸਾਰੇ ਆਰੋਪੀਆਂ ਨੂੰ ਛੱਡਣ ਲਈ ਆਦੇਸ਼ ਦਿੱਤੇ ਹਨ
Claimed By - Akaal Media
Fact Check - ਫਰਜ਼ੀ