ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਜਿੱਤਿਆ

By : JAGDISH

Published : Feb 7, 2026, 3:42 pm IST
Updated : Feb 7, 2026, 3:42 pm IST
SHARE ARTICLE
Pakistan won its first match of the T20 World Cup
Pakistan won its first match of the T20 World Cup

ਨੀਦਰਲੈਂਡ ਦੀ ਟੀਮ ਨੂੰ 3 ਵਿਕਟਾਂ ਨਾਲ ਹਰਾਇਆ

ਕੋਲੰਬੋ : ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਨੀਦਰਲੈਂਡ ਤੋਂ ਹਾਰਦੇ-ਹਾਰਦੇ ਜਿੱਤ ਲਿਆ ਹੈ । ਟੀਮ ਨੂੰ ਜਿੱਤ ਲਈ ਆਖਰੀ 2 ਓਵਰਾਂ ਵਿੱਚ 29 ਦੌੜਾਂ ਬਣਾਉਣੀਆਂ ਸਨ । ਫਹੀਮ ਅਸ਼ਰਫ ਨੇ 19ਵੇਂ ਓਵਰ ਵਿੱਚ 3 ਛੱਕੇ ਲੱਗਾ ਕੇ ਪਾਕਿਸਤਾਨ ਨੂੰ 3 ਵਿਕਟਾਂ ਦੀ ਜਿੱਤ ਦਿਵਾਈ। ਜਦਕਿ 18ਵੇਂ ਓਵਰ ਤੱਕ ਨੀਦਰਲੈਂਡ ਦਾ ਪਲੜਾ ਭਾਰੀ ਸੀ । 19ਵੇਂ ਓਵਰ ਦੀ ਪਹਿਲੀ ਗੇਂਦ 'ਤੇ ਫਹੀਮ ਨੇ ਛੱਕਾ ਲਾਇਆ, ਪਰ ਦੂਜੀ ਗੇਂਦ 'ਤੇ ਮੈਕਸ ਓ'ਡਾਊਡ ਨੇ ਉਸ ਦਾ ਕੈਚ ਡਰਾਪ ਕਰ ਦਿੱਤਾ। ਜੀਵਨਦਾਨ ਮਿਲਣ ਤੋਂ ਬਾਅਦ ਫਹੀਮ ਨੇ ਦੋ ਛੱਕੇ ਹੋਰ ਲੱਗਾ ਕੇ ਮੈਚ ਦਾ ਰੁਖ ਪਾਕਿਸਤਾਨ ਵੱਲ ਮੋੜ ਦਿੱਤਾ। ਉਨ੍ਹਾਂ ਨੇ 11 ਗੇਂਦਾਂ 'ਤੇ ਨਾਬਾਦ 29 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਓਪਨਰ ਸਾਹਿਬਜ਼ਾਦਾ ਫਰਹਾਨ ਨੇ 47 ਦੌੜਾਂ ਬਣਾਈਆਂ।  ਸਈਮ ਅਯੂਬ ਨੇ 24 ਦੌੜਾਂ ਬਣਾਈਆਂ ।ਜਦਕਿ ਨੀਦਰਲੈਂਡ ਵੱਲੋਂ ਪੌਲ ਵੈਨ ਮੀਕਰੇਨ ਅਤੇ ਆਰੀਅਨ ਦੱਤ ਨੂੰ 2-2 ਵਿਕਟਾਂ ਮਿਲੀਆਂ।

ਪਾਕਿਸਤਾਨ ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੀਦਰਲੈਂਡ ਦੀ  ਟੀਮ ਨੇ 19.5 ਓਵਰਾਂ ਵਿੱਚ 147 ਦੌੜਾਂ ਬਣਾਈਆਂ। ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਜ਼ ਨੇ ਸਭ ਤੋਂ ਵੱਧ 37 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਸਲਮਾਨ ਮਿਰਜ਼ਾ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਨੀਦਰਲੈਂਡ ਦੇ 10 ਵਿੱਚੋਂ 9 ਬੱਲੇਬਾਜ਼ ਕੈਚ ਆਊਟ ਹੋਏ, ਜਦਕਿ ਸਿਰਫ ਇੱਕ ਵਿਕਟ ਅਬਰਾਰ ਅਹਿਮਦ ਨੇ ਕਾਲਿਨ ਐਕਰਮੈਨ ਨੂੰ ਬੋਲਡ ਕਰਕੇ ਹਾਸਲ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement