
ਤੱਥ ਜਾਂਚ: ਰਾਹੁਲ ਗਾਂਧੀ ਦੀ ਤਸਵੀਰ ਨੂੰ ਐਡਿਟ ਕਰ ਕੇ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) – ਸੋਸ਼ਲ ਮੀਡੀਆ ‘ਤੇ ਰਾਹੁਲ ਗਾਂਧੀ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਹਨਾਂ ਨੂੰ ਸੋਫੇ ‘ਤੇ ਬੈਠੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਰਾਹੁਲ ਗਾਂਧੀ ਦੇ ਹੱਥ ‘ਤੇ ਇਕ ਸਟ੍ਰਿਪ ਲੱਗੀ ਹੋਈ ਹੈ ਜੋ ਖੂਨ ਦੀ ਬੋਤਲ ਨਾਲ ਜੁੜ ਰਹੀ ਹੈ, ਪਰ ਤਸਵੀਰ ਵਿਚ ਖੂਨ ਦੀ ਬੋਤਲ ਉਲਟੀ ਲਟਕੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਗਲਤ ਤਰੀਕੇ ਨਾਲ ਖ਼ੂਨ ਦਾਨ ਕਰ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ। ਰਾਹੁਲ ਗਾਂਧੀ ਦੀ ਅਸਲ ਤਸਵੀਰ ਨਾਲ ਖੂਨਦਾਨ ਦਾ ਸੈੱਟਅੱਪ ਨਹੀਂ ਲੱਗਾ ਹੋਇਆ ਸੀ।
ਵਾਇਰਲ ਪੋਸਟ
Hariom Sehgal ਨੇ 10 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, खून का घोटाला। ???? राहुल गांधी ब्लड डोनेट करने के लिए गए थे। लेकिन पुरानी घोटाले की आदत की देंगे नहीं। ले लेंगे और अब यह आदत ऐसी हो गई है कि लोगों का खून पीने से भी बाज नहीं आ रहे।???? गए थे रक्तदान करने लेकिन वहां से खुद ही रक्त अपने आपको चढ़ावा कर आ गए। खुदा भी आसमां से जब जमीन पर देखता होगा। इस पप्पू को किसने बनाया सोचता होगा। ????
राम राम राम राम।
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ yandex ਟੂਲ ਵਿਚ ਅਪਲੋਡ ਕੀਤਾ। ਸਾਨੂੰ ਸਰਚ ਦੌਰਾਨ news.rediff.com ਦੀ ਰਿਪੋਰਟ ਮਿਲੀ। ਇਹ ਰਿਪੋਰਟ 2015 ਵਿਚ ਅਪਲੋਡ ਕੀਤੀ ਗਈ ਸੀ। ਇਸ ਰਿਪੋਰਟ ਵਿਚ ਸਾਨੂੰ ਰਾਹੁਲ ਗਾਂਧੀ ਦੀ ਅਸਲ ਤਸਵੀਰ ਪ੍ਰਕਾਸ਼ਿਤ ਕੀਤੀ ਮਿਲੀ। ਤਸਵੀਰ ਵਿਚ ਰਾਹੁਲ ਗਾਂਧੀ ਸਿਰਫ਼ ਸੋਫੇ ‘ਤੇ ਬੈਠੇ ਦਿਖਾਈ ਦੇ ਰਹੇ ਹਨ ਅਤੇ ਉਹਨਾਂ ਦੇ ਕੋਲ ਕੋਈ ਵੀ ਖ਼ੂਨਦਾਨ ਦੀ ਬੋਤਲ ਨਹੀਂ ਲਗਾਈ ਗਈ ਸੀ।
ਇਸ ਦੇ ਨਾਲ ਹੀ ਸਾਨੂੰ ਪੰਜਾਬ ਕੇਸਰੀ ਦੀ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਵੀ ਸਾਨੂੰ ਰਾਹੁਲ ਗਾਂਧੀ ਦ ਅਸਲ ਤਸਵੀਰ ਅਪਲੋਡ ਕੀਤੀ ਮਿਲੀ। ਇਸ ਵਿਚ ਵੀ ਰਾਹੁਲ ਗਾਂਧੀ ਦੇ ਆਸਪਾਸ ਕੋਈ ਖ਼ੂਨਦਾਨ ਦੀ ਬੋਤਲ ਨਹੀਂ ਲਗਾਈ ਗਈ ਸੀ।
ਇਸ ਦੇ ਨਾਲ ਹੀ ਅਸੀਂ ਵਾਇਰਲ ਤਸਵੀਰ ਨੂੰ ਲੈ ਕੇ ਕਾਂਗਰਸ ਦੇ ਕੰਮੁਨੀਕੇਸ਼ਨ ਹੈਡ ਪ੍ਰਣਵ ਝਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਵਾਇਰਲ ਪੋਸਟ ਨੂੰ ਐਡਿਟਡ ਦੱਸਿਆ ਹੈ।
ਡਿਸਕਲੇਮਰ- ਇਸ ਆਰਟੀਕਲ ਨੂੰ 15 ਫਰਵਰੀ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ 16 ਫਰਵਰੀ 2020 ਨੂੰ ਕਾਂਗਰੇਸ ਦੇ ਸੰਚਾਰ ਪ੍ਰਮੁੱਖ ਪ੍ਰਣਵ ਝਾ ਦੇ ਕੋਟ ਨਾਲ ਅਪਡੇਟ ਕੀਤਾ ਗਿਆ ਹੈ। ਆਰਟੀਕਲ ਨੂੰ ਅਪਡੇਟ ਕਰਨ ਦੀ ਪ੍ਰਕ੍ਰਿਆ SOP ਮੁਤਾਬਕ ਹੀ ਹੈ ਅਤੇ ਇਸਦੇ ਨਾਲ ਆਰਟੀਕਲ ਦੇ ਨਤੀਜਿਆਂ ਵਿਚ ਕੋਈ ਫਰਕ ਨਹੀਂ ਪਿਆ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਾਹੁਲ ਗਾਂਧੀ ਦੀ ਜੋ ਅਸਲ ਤਸਵੀਰ ਹੈ ਉਸ ਵਿਚ ਕੋਈ ਖੂਨਦਾਨ ਦਾ ਸੈੱਟਅੱਪ ਨਹੀਂ ਲੱਗਾ ਹੋਇਆ ਸੀ। ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।
Claim: ਰਾਹੁਲ ਗਾਂਧੀ ਗਲਤ ਤਰੀਕੇ ਨਾਲ ਖ਼ੂਨ ਦਾਨ ਕਰ ਰਹੇ ਹਨ।
Cliamed By: Hariom Sehgal
Fact Check: ਫਰਜ਼ੀ