Fact Check: ਹੱਥਾਂ 'ਚ ਬ੍ਰੇਡ ਫੜ੍ਹ ਰੋਂਦੇ ਬੁਜ਼ੁਰਗ ਦੀ ਇਹ ਤਸਵੀਰ 1999 'ਚ ਤੁਰਕੀ 'ਚ ਆਏ ਭੁਚਾਲ ਦੀ ਹੈ 
Published : Feb 15, 2023, 6:59 pm IST
Updated : Feb 15, 2023, 6:59 pm IST
SHARE ARTICLE
Fact Check Old image of old man crying having breads in hand shared linked with recent Turkey Earthquake
Fact Check Old image of old man crying having breads in hand shared linked with recent Turkey Earthquake

ਇਹ ਤਸਵੀਰ ਤੁਰਕੀ 'ਚ ਆਏ ਹਾਲੀਆ ਭੁਚਾਲ ਨਾਲ ਸਬੰਧ ਨਹੀਂ ਰੱਖਦੀ ਹੈ। ਇਹ ਤਸਵੀਰ ਤੁਰਕੀ ਦੇ ਇਜ਼ਮੀਰ 'ਚ 1999 'ਚ ਆਏ ਭੁਚਾਲ ਦੀ ਹੈ।

Team RSFC, (Mohali): ਤੁਰਕੀ-ਸੀਰੀਆ 'ਚ ਭੁਚਾਲ ਨੇ ਇਸ ਸਾਲ ਮਾਨਵ ਜਾਤੀ ਨੂੰ ਸਭਤੋਂ ਵੱਡੀ ਮਾਰ ਪਹੁੰਚਾਈ ਤੇ ਲੱਖਾਂ ਲੋਕ ਇਸ ਭੁਚਾਲ ਦਾ ਸ਼ਿਕਾਰ ਬਣ ਆਪਣੀ ਜਾਨ ਗਵਾ ਬੈਠੇ। ਹਜ਼ਾਰਾਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡਿਆ 'ਤੇ ਵਾਇਰਲ ਹੋਏ ਜਿਨ੍ਹਾਂ ਨੇ ਲੋਕਾਂ ਦਾ ਦਰਦ ਬਿਆਨ ਕੀਤਾ। ਹੁਣ ਇਸ ਭੁਚਾਲ ਨਾਲ ਜੋੜ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਟੁੱਟੀ ਇਮਾਰਤ ਦੇ ਸਾਹਮਣੇ ਇੱਕ ਬੁਜ਼ੁਰਗ ਆਪਣੇ ਹੱਥਾਂ 'ਚ ਤਿੰਨ ਬ੍ਰੇਡ ਫੜ੍ਹ ਰੋਂਦੇ ਵੇਖਿਆ ਜਾ ਸਕਦਾ ਹੈ।

ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਤੁਰਕੀ 'ਚ ਆਏ ਹਾਲੀਆ ਭੁਚਾਲ ਦੀ ਹੈ। ਤਸਵੀਰ ਨੂੰ ਸ਼ੇਅਰ ਕਰ "Rakesh Pandit" ਨਾਂਅ ਦੇ ਫੇਸਬੁੱਕ ਯੂਜ਼ਰ ਨੇ ਕੈਪਸ਼ਨ ਲਿਖਿਆ, "ਚੰਦ ਸੈਕਿੰਡ #ਤੁਰਕੀ_ਭੁਚਾਲ ਤੋਂ ਪਹਿਲਾਂ ਏ ਵਿਅਕਤੀ ਤਿੰਨ ਮਕਾਨਾਂ ਦਾ ਮਾਲਿਕ ਸੀ ਅਤੇ ਚੰਦ ਸੈਕਿੰਡ ਬਾਅਦ ਇਹ ਵਿਅਕਤੀ ਤਿੰਨ ਰੋਟੀਆਂ ਦਾ ਮਾਲਿਕ ਵੀ ਨਹੀਂ ਰਿਹਾ ਦੂਜਿਆਂ ਵੱਲੋਂ ਹੱਥ ਚ ਦਿੱਤੀਆਂ ਰੋਟੀਆਂ ਲੇ ਕੇ ਖੜ੍ਹਾ ਹੈ ਇਸ ਲਈ ਕਦੀ ਵੀ ਅੰਹਕਾਰ ਨਾ ਕਰੋ ਸ਼ਮਾਂ ਸਭ ਕੁਝ ਪਲਟ ਜਾਂਦਾ ਹੈ ਸ੍ਰਿਸ਼ਟੀਰਚਤਾ ਚਾਹੇਂ ਤਾਂ ਸਭ ਕੁਝ ਇੱਕ ਸੈਕਿੰਡ ਚ ਬਦਲ ਦੇਵੇ ????????"

FB UserFB User

ਇਸ ਤਸਵੀਰ ਨੂੰ ਸਮਾਨ ਦਾਅਵੇ ਨਾਲ ਹੋਰ ਯੂਜ਼ਰਸ ਵੀ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਤਸਵੀਰ ਤੁਰਕੀ 'ਚ ਆਏ ਹਾਲੀਆ ਭੁਚਾਲ ਨਾਲ ਸਬੰਧ ਨਹੀਂ ਰੱਖਦੀ ਹੈ। ਇਹ ਤਸਵੀਰ ਤੁਰਕੀ ਦੇ ਇਜ਼ਮੀਰ 'ਚ 1999 'ਚ ਆਏ ਭੁਚਾਲ ਦੀ ਹੈ।

ਪੜ੍ਹੋ ਸਪੋਕਸਮੈਨ ਦੀ ਪੜਤਾਲ;

ਇਸ ਤਸਵੀਰ ਦੀ ਪੜਤਾਲ ਅਸੀਂ Google Lens ਜ਼ਰੀਏ ਕੀਤੀ। ਇਸ ਡਿਜੀਟਲ ਟੂਲ ਜ਼ਰੀਏ ਅਸੀਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। ਇਸ ਸਰਚ ਨਤੀਜੇ ਦੌਰਾਨ ਸਾਨੂੰ ਇਸ ਤਸਵੀਰ ਬਾਰੇ "https://www.researchgate.net/" ਨਾਂਅ ਦੀ ਵੈੱਬਸਾਈਟ 'ਤੇ ਜਾਣਕਾਰੀ ਮਿਲੀ। ਇਸ ਵੈੱਬਸਾਈਟ 'ਤੇ ਜਾਣਕਾਰੀ ਜੁਲਾਈ 2020 'ਚ ਅਪਲੋਡ ਕੀਤੀ ਗਈ ਅਤੇ ਤਸਵੀਰ ਦਾ ਫੋਟੋਗ੍ਰਾਫਰ "Abdurrahman Antakyalı" ਦੱਸਿਆ ਗਿਆ।

ImageImage: researchgate.net

ਇਸ ਤਸਵੀਰ ਨਾਲ ਕੈਪਸ਼ਨ ਵੀ ਸਾਂਝਾ ਕੀਤਾ ਗਿਆ। ਕੈਪਸ਼ਨ ਅਨੁਸਾਰ ਇਹ ਤਸਵੀਰ 1999 'ਚ ਤੁਰਕੀ ਦੇ ਇਜ਼ਮੀਰ 'ਚ ਆਏ ਭੁਚਾਲ ਦੇ ਨੁਕਸਾਨ ਤੋਂ ਬਾਅਦ ਖਿੱਚੀ ਗਈ। ਜਾਣਕਾਰੀ ਅਨੁਸਾਰ 1999 'ਚ ਤੁਰਕੀ-ਇਸਤਾਨਬੁਲ 'ਚ 7 ਤ੍ਰਿਵਰਤਾ ਦਾ ਭੁਚਾਲ ਆਇਆ ਸੀ ਅਤੇ ਇਹ ਆਰਟੀਕਲ ਓਸੇ ਜਾਣਕਾਰੀ ਦੇ ਅਧਾਰ 'ਤੇ ਬਣਾਇਆ ਗਿਆ ਹੈ।

Description Description

ਇਸ ਜਾਣਕਾਰੀ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਤਸਵੀਰ ਪੁਰਾਣੀ ਹੈ ਕਿਓਂਕਿ ਇਹ ਤਸਵੀਰ ਪਹਿਲਾਂ (2023 ਤੋਂ ਪਹਿਲਾਂ) ਤੋਂ ਹੀ ਇੰਟਰਨੈੱਟ 'ਤੇ ਮੌਜੂਦ ਹੈ।

ਹੁਣ ਅਸੀਂ ਇਸ ਤਸਵੀਰ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਅਸੀਂ ਸਭਤੋਂ ਪਹਿਲਾਂ ਤਸਵੀਰ ਦੇ ਅੰਗਰੇਜ਼ੀ ਕੈਪਸ਼ਨ ਨੂੰ Google Translate 'ਤੇ ਜਾ ਕੇ ਤੁਰਕੀ ਭਾਸ਼ਾ 'ਚ ਟਰਾਂਸਲੇਟ ਕੀਤਾ ਅਤੇ ਉਸਨੂੰ Google News Search ਕੀਤਾ।

"ਦੱਸ ਦਈਏ ਸਾਨੂੰ ਇਸ ਤਸਵੀਰ ਦੀ ਜਾਣਕਾਰੀ 2009 ਦੇ ਕਈ ਤੁਰਕੀ ਭਾਸ਼ਾ ਦੇ ਆਰਟੀਕਲ 'ਚ ਅਪਲੋਡ ਮਿਲੀ"

ਦੱਸ ਦਈਏ ਕਿ ਤਸਵੀਰ ਅਗਸਤ 1999 'ਚ ਤੁਰਕੀ 'ਚ ਆਏ ਭੁਚਾਲ ਦੀ ਹੈ। Youtube ਅਕਾਊਂਟ "kiyiccini" ਨੇ 2006 'ਚ ਇਸ ਭੁਚਾਲ ਦੀਆਂ ਤਸਵੀਰਾਂ ਵਾਲਾ ਵੀਡੀਓ ਸਾਂਝਾ ਕੀਤਾ ਸੀ ਜਿਸਦੇ ਸਕ੍ਰੀਨਸ਼ੋਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Youtube VideoYoutube Video

ਇਸ ਭੁਚਾਲ ਅਤੇ ਤਸਵੀਰ ਨਾਲ ਜੁੜੀਆਂ ਖਬਰਾਂ ਨੂੰ ਇਥੇ ਅਤੇ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

"ਮਤਲਬ ਸਾਫ ਸੀ ਕਿ ਬੁਜ਼ੁਰਗ ਦੀ ਇਹ ਤਸਵੀਰ ਤੁਰਕੀ 'ਚ ਆਏ ਹਾਲੀਆ ਭੁਚਾਲ ਨਾਲ ਸਬੰਧ ਨਹੀਂ ਰੱਖਦੀ ਹੈ"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਜਦੋਂ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਤਸਵੀਰ ਤੁਰਕੀ 'ਚ ਆਏ ਹਾਲੀਆ ਭੁਚਾਲ ਨਾਲ ਸਬੰਧ ਨਹੀਂ ਰੱਖਦੀ ਹੈ। ਇਹ ਤਸਵੀਰ ਤੁਰਕੀ ਦੇ ਇਜ਼ਮੀਰ 'ਚ 1999 'ਚ ਆਏ ਭੁਚਾਲ ਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement