
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਇਸ ਪੋਸਟ ਜਰੀਏ ਭਗਵੰਤ ਮਾਨ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਭਗਵੰਤ ਮਾਨ ਦੀ ਜੇਬ 'ਚ ਨਸ਼ੇ ਦਾ ਸਮਾਨ ਵੇਖਿਆ ਜਾ ਰਿਹਾ ਹੈ। ਇਸ ਤਸਵੀਰ ਜਰੀਏ ਭਗਵੰਤ ਮਾਨ 'ਤੇ ਤੰਜ਼ ਕੱਸਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਇਸ ਪੋਸਟ ਜਰੀਏ ਭਗਵੰਤ ਮਾਨ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Aaap party pap party" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਲੋਕ ਐੰਵੇ ਦਾਰੂ ਦਾਰੂ ਰੌਲਾ ਪਾਈ ਰੱਖਦੇ ਸਾਡਾ ਪ੍ਰਧਾਨ ਤੇ ਕੂਲ ਲਿਪ ਲਾਉਂਦਾ????????"
ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਧਿਆਨ ਨਾਲ ਵੇਖਿਆ। ਇਹ ਤਸਵੀਰ Aam Aadmi Party ਦੀ ਕਿਸੇ ਪ੍ਰੈਸ ਕਾਨਫਰੰਸ ਨਾਲ ਸਬੰਧ ਰੱਖਦੀ ਜਾਪਦੀ ਹੈ।
ਅੱਗੇ ਵੱਧਦੇ ਹੋਏ ਅਸੀਂ ਸਬੰਧਿਤ ਕੀਵਰਡ ਨਾਲ ਆਪ ਦੀ ਕਾਨਫਰੰਸ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਇਸ ਕਾਨਫਰੰਸ ਦਾ ਵੀਡੀਓ Devinder Dhos ਨਾਂਅ ਦੇ ਫੇਸਬੁੱਕ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਮਿਲਿਆ। ਦੱਸ ਦਈਏ ਕਿ ਭਗਵੰਤ ਮਾਨ ਨਾਲ ਮਾਇਕ ਫੜ ਕੇ ਖੜ੍ਹਾ ਵਿਅਕਤੀ Devinder Dhos ਹੀ ਹੈ। ਦੇਵਿੰਦਰ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਆਮ ਆਦਮੀ ਪਾਰਟੀ ਦੇ ਪੰਜਾਬ ਪ੍ਧਾਨ ਸ੍ਰੀ ਭਗਵੰਤ ਮਾਨ ਜੀ ਮੋਗਾ ਵਿਖੇ ਵਿਸ਼ੇਸ਼ ਤੌਰ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਵਾਉਦੇ ਹੋਏ"
ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ। ਕੋਲਾਜ ਵਿਚ ਅਸਲ ਤਸਵੀਰ ਅੰਦਰ ਸਾਫ ਵੇਖਿਆ ਜਾ ਸਕਦਾ ਹੈ ਕਿ ਭਗਵੰਤ ਮਾਨ ਦੀ ਜੇਬ 'ਚ ਕੋਈ ਨਸ਼ੇ ਦਾ ਸਮਾਨ ਨਹੀਂ ਸੀ।
Collage
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਇਸ ਪੋਸਟ ਜਰੀਏ ਭਗਵੰਤ ਮਾਨ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
Claim- Bhagwant Maan eats tobacco
Claimed By- FB Page Aaap party pap party
Fact Check- Fake