PM ਮੋਦੀ ਖਿਲਾਫ ਨਾਅਰੇ ਲਾਉਣ ਵਾਲੀ ਇਹ ਮਹਿਲਾ ਕੁਲਵਿੰਦਰ ਕੌਰ ਦੀ ਮਾਤਾ ਨਹੀਂ ਹਨ, Fact Check ਰਿਪੋਰਟ
Published : Jun 15, 2024, 6:55 pm IST
Updated : Jun 15, 2024, 6:55 pm IST
SHARE ARTICLE
Women raising slogans against PM Modi is not Kulwinder Kaur Mother
Women raising slogans against PM Modi is not Kulwinder Kaur Mother

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਕੁਲਵਿੰਦਰ ਕੌਰ ਦੀ ਮਾਤਾ ਨਹੀਂ ਸਗੋਂ ਰਾਜਸਥਾਨ ਤੋਂ ਮਹਿਲਾ ਕਿਸਾਨ ਆਗੂ ਊਸ਼ਾ ਰਾਣੀ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਔਰਤ ਨੂੰ ਦੇਸ਼ ਦੇ ਪ੍ਰਧਾਨਮੰਤਰੀ ਖਿਲਾਫ ਮੰਦੀ ਸ਼ਬਦਾਵਲੀ ਬੋਲਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਦਿੱਸ ਰਹੀ ਮਹਿਲਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਮਾਂ ਹੈ। ਇਸ ਵੀਡੀਓ ਨੂੰ ਸਾਂਝਾ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਲਵਿੰਦਰ ਦੀ ਮਾਤਾ ਨੇ ਕਿਸਾਨ ਅੰਦੋਲਨ ਦੌਰਾਨ PM ਮੋਦੀ ਖਿਲਾਫ ਮੰਦੀ ਸ਼ਬਦਾਵਲੀ ਵਰਤੀ ਸੀ।

ਫੇਸਬੁੱਕ ਪੇਜ "स्वर्णिम भारत" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "खुलासा हुआ है कि पंजाब में जो मर जा मोदी मर जा मोदी के नारे जो महिला लग रही थी वही सीआईएसएफ की कांस्टेबल की मां है जिसने कंगना राणावत को थप्पड़ मारा था । भाई भी कथिक किसान यूनियन का paid secretary है। अब आपको पता चल गया होगा कि यह कितने जहरीले माहौल में रहती है। कथिक किसान की बेटी"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਕੁਲਵਿੰਦਰ ਕੌਰ ਦੀ ਮਾਤਾ ਨਹੀਂ ਸਗੋਂ ਰਾਜਸਥਾਨ ਤੋਂ ਮਹਿਲਾ ਕਿਸਾਨ ਆਗੂ ਊਸ਼ਾ ਰਾਣੀ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

"ਵੀਡੀਓ ਵਿਚ ਕੁਲਵਿੰਦਰ ਦੀ ਮਾਤਾ ਨਹੀਂ ਹਨ"

ਸਾਨੂੰ ਇਹ ਵੀਡੀਓ ਕਈ ਪੁਰਾਣੀ ਖਬਰਾਂ ਅਤੇ ਪੋਸਟਾਂ ਵਿਚ ਸਾਂਝਾ ਮਿਲਿਆ। 15 ਦਿਸੰਬਰ 2020 ਨੂੰ ਮੀਡੀਆ ਹਾਊਸ NEWJ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, "Offensive Slogans Chanted Against PM Modi During Kisan Protest"

ਦੱਸ ਦਈਏ ਕਿ ਮੀਡੀਆ ਰਿਪੋਰਟ ਅਨੁਸਾਰ PM ਖਿਲਾਫ ਨਾਅਰੇ ਲਾਉਣ ਵਾਲੀ ਮਹਿਲਾ ਇਸ ਸਮੇਂ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਦੀ ਰਾਸ਼ਟਰੀ ਸਚਿਵ ਊਸ਼ਾ ਰਾਣੀ ਹਨ ਅਤੇ ਮੀਡੀਆ ਨੂੰ ਬਿਆਨ ਦਿੰਦਿਆਂ ਉਨ੍ਹਾਂ ਨੇ ਸਾਫ ਕੀਤਾ ਕਿ ਉਹ ਕੁਲਵਿੰਦਰ ਦੀ ਮਾਂ ਨਹੀਂ ਹੈ ਅਤੇ ਜਿਸ ਸਮੇਂ ਇਹ ਵੀਡੀਓ ਬਣਿਆ ਸੀ ਉਸ ਸਮੇਂ ਉਸਦੇ ਨਾਲ ਅੰਦੋਲਨ ਵਿਚ ਕੋਈ ਵੀ ਪੰਜਾਬ ਦੀ ਮਹਿਲਾ ਨਹੀਂ ਸੀ।

ਕੁਲਵਿੰਦਰ ਦੀ ਮਾਤਾ ਬਾਰੇ ਸਰਚ ਕਰਨ 'ਤੇ ਸਾਨੂੰ BBC ਦੀ ਰਿਪੋਰਟ ਮਿਲੀ। ਦੱਸ ਦਈਏ ਕਿ ਇਸ ਰਿਪੋਰਟ ਵਿਚ ਕੁਲਵਿੰਦਰ ਕੌਰ ਦੀ ਮਾਤਾ ਜੀ ਵੀਰ ਕੌਰ ਨਾਲ ਅਦਾਰੇ ਦੇ ਪੱਤਰਕਾਰ ਨੇ ਗੱਲਬਾਤ ਕੀਤੀ ਸੀ। ਕੁਲਵਿੰਦਰ ਦਾ ਪਰਿਵਾਰ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਹੈ।

ਹੁਣ ਅਖੀਰਲੇ ਪੜਾਅ 'ਚ ਅਸੀਂ ਇਸ ਵੀਡੀਓ ਨੂੰ ਸਾਡੇ ਕਪੂਰਥਲਾ ਇੰਚਾਰਜ ਰਿਪੋਰਟਰ ਵਰੁਣ ਨਾਲ ਸਾਂਝਾ ਕੀਤਾ। ਵਰੁਣ ਨੇ ਸਾਡੇ ਨਾਲ ਗੱਲ ਕਰਦਿਆਂ ਸਾਫ ਕਿਹਾ ਕਿ ਵਾਇਰਲ ਵੀਡੀਓ ਵਿਚ ਕੁਲਵਿੰਦਰ ਕੌਰ ਦੀ ਮਾਤਾ ਨਹੀਂ ਹਨ। 

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਕੁਲਵਿੰਦਰ ਕੌਰ ਦੀ ਮਾਤਾ ਨਹੀਂ ਸਗੋਂ ਰਾਜਸਥਾਨ ਤੋਂ ਮਹਿਲਾ ਕਿਸਾਨ ਆਗੂ ਊਸ਼ਾ ਰਾਣੀ ਹੈ।

Result- Fake

Our Sources

Meta Post Of NewsJ published On 15 Dec 2020

News Report Of Aajtak Published On 9 June 2024

News Report Of BBC India Published On 7 June 2024

Physical Verification Quote Over Call With Rozana Spokesman Kapurthala Reporter Varun Sharma

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement