ਬੰਗਲਾਦੇਸ਼ ਵਿਖੇ ਆਪਣੇ ਬੱਚੇ ਦੀ ਭਾਲ ਕਰ ਰਿਹਾ ਇਹ ਪਿਤਾ ਹਿੰਦੂ ਨਹੀਂ ਮੁਸਲਿਮ ਹੈ, Fact Check ਰਿਪੋਰਟ
Published : Aug 15, 2024, 6:39 pm IST
Updated : Aug 15, 2024, 6:39 pm IST
SHARE ARTICLE
Fact Check Old man protesting for his son is muslim not hindu
Fact Check Old man protesting for his son is muslim not hindu

ਵਾਇਰਲ ਹੋ ਰਹੇ ਵੀਡੀਓ ਵਿਚ ਦਿੱਖ ਰਿਹਾ ਪਿਤਾ ਹਿੰਦੂ ਨਹੀਂ ਬਲਕਿ ਮੁਸਲਿਮ ਹੈ ਜੋ ਕਿ 2013 ਵਿਚ ਚੁੱਕੇ ਗਏ ਉਸਦੇ ਬੇਟੇ ਦੀ ਭਾਲ ਵਿਚ ਪ੍ਰਦਰਸ਼ਨ ਕਰ ਰਿਹਾ ਹੈ।

Claim

ਸੋਸ਼ਲ ਮੀਡੀਆ 'ਤੇ ਬੰਗਲਾਦੇਸ਼ ਹਿੰਸਾ ਵਿਚਕਾਰ ਵਾਇਰਲ ਹੋ ਰਹੇ ਗੁੰਮਰਾਹਕੁਨ ਵੀਡੀਓ ਦੀ ਲੜੀ ਵਿਚ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਬੁਜ਼ੁਰਗ ਨੂੰ ਇੱਕ ਤਸਵੀਰ ਨੂੰ ਗਲ 'ਚ ਪਾ ਕੇ ਧਰਨਾ ਦਿੰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਪੁਲਿਸ ਮੁਲਾਜ਼ਮ ਉਸਨੂੰ ਉਠਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਬੰਗਲਾਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਹਿੰਦੂ ਪਿਤਾ ਆਪਣੇ ਲਾਪਤਾ ਹੋਏ ਬੇਟੇ ਦੀ ਤਸਵੀਰ ਨੂੰ ਗਲ ਵਿਚ ਪਾ ਕੇ ਉਸਨੂੰ ਲੱਭਣ ਲਈ ਪ੍ਰਦਰਸ਼ਨ ਕਰ ਰਿਹਾ ਹੈ।

ਫੇਸਬੁੱਕ ਯੂਜ਼ਰ ਨਹਿਰਾ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "#WATCH | Bangladesh: A member of the minority Hindu community protesting with a poster of his missing son says "I will give my life but I want justice for my child. Where is my child? I have been going from door to door to inquire about my child but no one is listening to me."

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਖ ਰਿਹਾ ਪਿਤਾ ਹਿੰਦੂ ਨਹੀਂ ਬਲਕਿ ਮੁਸਲਿਮ ਹੈ ਜੋ ਕਿ 2013 ਵਿਚ ਚੁੱਕੇ ਗਏ ਉਸਦੇ ਬੇਟੇ ਦੀ ਭਾਲ ਵਿਚ ਪ੍ਰਦਰਸ਼ਨ ਕਰ ਰਿਹਾ ਹੈ। 

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਕਲਿਪ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਕਲਿਪ ਉੱਤੇ ANI ਦਾ ਲੋਗੋ ਲੱਗਿਆ ਹੋਇਆ ਹੈ। ਦੱਸ ਦਈਏ ANI ਨਾਮਵਰ ਮੀਡੀਆ ਏਜੰਸੀ ਹੈ। ਅਸੀਂ ਇਸ ਵੀਡੀਓ ਨੂੰ ANI ਦੇ X ਪਲੇਟਫਾਰਮ 'ਤੇ ਲੱਭਣਾ ਸ਼ੁਰੂ ਕੀਤਾ। 

ਦੱਸ ਦਈਏ ANI ਨੇ ਇਸ ਵੀਡੀਓ ਦਾ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "Correction: The below tweet has been deleted since this person is not from the minority Hindu community. Error regretted."

ਮਤਲਬ ਸਾਫ ਸੀ ਕਿ ANI ਵੱਲੋਂ ਇਹ ਗੁੰਮਰਾਹਕੁਨ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਵੀਡੀਓ ਵਿਚ ਦਿੱਖ ਰਿਹਾ ਵਿਅਕਤੀ ਹਿੰਦੂ ਹੈ। ਹਾਲਾਂਕਿ ਬਾਅਦ ਵਿਚ ANI ਨੇ ਆਪਣੇ ਗਲਤੀ ਸੁਧਾਰ ਕਰਦਿਆਂ ਆਪਣੇ ਟਵੀਟ ਨੂੰ ਡਿਲੀਟ ਕਰ ਦਿੱਤਾ ਹੈ।

ਹੁਣ ਅਸੀਂ ਇਸ ਜਾਣਕਾਰੀ ਨੂੰ ਲੈ ਕੇ ਬੰਗਲਾਦੇਸ਼ ਦੀ Fact Check ਏਜੰਸੀ ਰੁਮੋਰ ਸਕੈਨਰ ਦੇ ਪੱਤਰਕਾਰ ਤਨਵੀਰ ਮਹਿਤਾਬ ਅਬੀਰ ਨਾਲ ਗੱਲ ਕੀਤੀ। ਅਬੀਰ ਨੇ ਸਾਡੇ ਨਾਲ ਮਾਮਲੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਅਤੇ ਸਾਫ ਕਿਹਾ ਕਿ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਇੱਕ ਮੁਸਲਿਮ ਵਿਅਕਤੀ ਹੈ।

ਅਬੀਰ ਨੇ ਸਾਡੇ ਨਾਲ ਮਾਮਲੇ ਦੀਆਂ ਨਿਊਜ਼ ਰਿਪੋਰਟਾਂ ਅਤੇ ਵੀਡੀਓ ਸਾਂਝੇ ਕੀਤੇ। ਪੂਰੀ ਜਾਣਕਾਰੀ ਅਨੁਸਾਰ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਮੁਸਲਿਮ ਹੈ ਅਤੇ ਇਸਦਾ ਨਾਮ ਬਾਬੁਲ ਹੌਲਦਾਰ ਹੈ। ਬਾਬੁਲ ਦੇ ਗਲ ਵਿਚ ਉਸਦੇ ਬੇਟੇ ਮੁਹੰਮਦ ਸੰਨੀ ਹੌਲਦਾਰ ਦੀ ਤਸਵੀਰ ਹੈ। ਸੰਨੀ, ਜੋ ਕਿ ਪੇਸ਼ੇ ਤੋਂ ਇੱਕ ਦਿਹਾੜੀਦਾਰ ਮਜ਼ਦੂਰ ਸੀ ਅਤੇ ਬੀਐਨਪੀ ਦਾ ਸਮਰਥਕ ਵੀ ਸੀ, ਉਸਨੂੰ 10 ਜਨਵਰੀ 2013 ਨੂੰ ਚੁੱਕ ਲਿਆ ਗਿਆ ਸੀ। ਅਤੇ ਉਹ ਉਸ ਸਮੇਂ ਤੋਂ ਲਾਪਤਾ ਸੀ। ਬਾਬੁਲ ਅਨੁਸਾਰ ਉਸਦੇ ਕੇਸ ਨੂੰ ਕਈ ਸਾਲਾਂ ਤੋਂ ਅਸਵੀਕਾਰ ਕਰ ਦਿੱਤਾ ਜਾਂਦਾ ਹੈ ਅਤੇ ਉਸਨੂੰ ਧਮਕੀਆਂ ਵੀ ਦਿੱਤੀ ਜਾਂਦੀ ਹੈ ਕਿ ਉਸਦੇ ਛੋਟੇ ਪੁੱਤਰ ਨੂੰ ਵੀ ਇਸੇ ਤਰ੍ਹਾਂ ਚੁੱਕ ਲਿਆ ਜਾਵੇਗਾ। ਦੱਸ ਦਈਏ ਕਿ ਸੰਨੀ ਬਾਬੁਲ ਦਾ ਵੱਡਾ ਬੇਟਾ ਹੈ।

ਇਸ ਮਾਮਲੇ ਨੂੰ ਲੈ ਕੇ ਨਿਊਜ਼ ਰਿਪੋਰਟ ਹੇਠਾਂ ਕਲਿੱਕ ਕਰ ਵੇਖੀ ਜਾ ਸਕਦੀ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਖ ਰਿਹਾ ਪਿਤਾ ਹਿੰਦੂ ਨਹੀਂ ਬਲਕਿ ਮੁਸਲਿਮ ਹੈ ਜੋ ਕਿ 2013 ਵਿਚ ਚੁੱਕੇ ਗਏ ਉਸਦੇ ਬੇਟੇ ਦੀ ਭਾਲ ਵਿਚ ਪ੍ਰਦਰਸ਼ਨ ਕਰ ਰਿਹਾ ਹੈ। 

Result: Misleading

Our Sources:

X Post Of ANI shared on 13 August 2024

News Report Of Barta24 Shared On 13 August 2024

Physical Verification Quote Over Chat With Rumor Scanner's Fact Checker Tanvir Mahtab Abir

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement