
ਇਹ ਤਸਵੀਰ 2007 ‘ਚ ਚਾਈਨਾ ਦੇ ਸ਼ੈਨਡੌਂਗ ਦੇ ਯਨਤਾਈ ਏਅਰਪੋਰਟ ਵਿਚ ਖਿੱਚੀ ਗਈ ਸੀ ਜਿੱਥੇ ਹੜ੍ਹ ਤੋਂ ਬਾਅਦ ਏਅਰਪੋਰਟ ਦਾ ਸਟਾਫ ਸ਼ੈਨਡੌਂਗ ਏਅਰਲਾਈਨ ਨੂੰ ਖਿੱਚ ਰਿਹਾ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਕੁਝ ਲੋਕਾਂ ਨੂੰ ਹਵਾਈ ਜਹਾਜ ਨੂੰ ਧੱਕਾ ਲਾਉਂਦੇ ਵੇਖਿਆ ਜਾ ਸਕਦਾ ਹੈ। ਹਵਾਈ ਜਹਾਜ ਪਾਣੀ ਵਿਚ ਖੜਾ ਦਿੱਸ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਦੇ ਹਵਾਈ ਅੱਡੇ ਦੀ ਹੈ ਜਿਥੇ ਬਰਸਾਤ ਪੈਣ ਕਾਰਨ ਪਾਣੀ ਵਿਚ ਫਸੇ ਹਵਾਈ ਜਹਾਜ ਨੂੰ ਲੋਕਾਂ ਨੇ ਧੱਕਾ ਲੈ ਕੇ ਬਾਹਰ ਕੱਢਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਤਸਵੀਰ ਦਿੱਲੀ ਦੀ ਨਹੀਂ ਹੈ। ਇਹ ਤਸਵੀਰ ਸਾਲ 2007 ‘ਚ ਚਾਈਨਾ ਦੇ ਸ਼ੈਨਡੌਂਗ ਦੇ ਯਨਤਾਈ ਏਅਰਪੋਰਟ ਵਿਚ ਖਿੱਚੀ ਗਈ ਸੀ ਜਿੱਥੇ ਹੜ੍ਹ ਤੋਂ ਬਾਅਦ ਏਅਰਪੋਰਟ ਦਾ ਸਟਾਫ ਸ਼ੈਨਡੌਂਗ ਏਅਰਲਾਈਨ ਨੂੰ ਖਿੱਚ ਰਿਹਾ ਸੀ।
ਵਾਇਰਲ ਪੋਸਟ
ਇਹ ਤਸਵੀਰ ਵਹਾਟਸਐੱਪ ਸਣੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਟਵਿੱਟਰ ਯੂਜ਼ਰ "Tweetera" ਨੇ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "#DelhiRains Passengers showing delhi spirit at #DelhiAirport"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਕਈ ਪੁਰਾਣੀਆਂ ਖਬਰਾਂ ਵਿਚ ਅਪਲੋਡ ਮਿਲੀ।
FlightGlobal.com ਨੇ ਅਗਸਤ 2007 ਵਿਚ ਵਾਇਰਲ ਤਸਵੀਰ ਆਪਣੀ ਖਬਰ ਵਿਚ ਸ਼ੇਅਰ ਕਰਦਿਆਂ ਸਿਰਲੇਖ ਲਿਖਿਆ, "PICTURES & VIDEO: Yantai airport workers push Shandong Airlines Bombardier CRJ 200 away from flooded runway"
Flight Global News
ਖਬਰ ਅਨੁਸਾਰ, "ਇਹ ਤਸਵੀਰ ਚਾਈਨਾ ਦੇ ਸ਼ੈਨਡੌਂਗ ਦੇ ਯਨਤਾਈ ਏਅਰਪੋਰਟ ਵਿਚ ਖਿੱਚੀ ਗਈ ਸੀ ਜਿੱਥੇ ਹੜ੍ਹ ਤੋਂ ਬਾਅਦ ਏਅਰਪੋਰਟ ਦਾ ਸਟਾਫ ਸ਼ੈਨਡੌਂਗ ਏਅਰਲਾਈਨ ਨੂੰ ਖਿੱਚ ਰਿਹਾ ਸੀ।"
ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।
"ਬੀਤੇ ਕੁਝ ਦਿਨਾਂ ਪਹਿਲਾਂ ਦਿੱਲੀ ਵਿਚ ਭਾਰੀ ਮੀਂਹ ਕਾਰਨ ਸਥਾਨਕ ਏਅਰਪੋਰਟ 'ਚ ਪਾਣੀ ਭਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ।"
Hindustan Times ਦੇ ਟਵੀਟ ਵਿਚ ਦਿੱਲੀ ਏਅਰਪੋਰਟ ਵਿਚ ਭਰੇ ਪਾਣੀ ਦੇ ਨਜ਼ਾਰੇ ਨੂੰ ਵੇਖਿਆ ਜਾ ਸਕਦਾ ਹੈ।
WATCH | Several areas, including the Delhi airport, were waterlogged following heavy showers.
— Hindustan Times (@htTweets) September 11, 2021
Videos doing rounds on social media show aircraft on ground at the partially flooded airport. pic.twitter.com/PNHI1ynuVe
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਤਸਵੀਰ ਦਿੱਲੀ ਦੀ ਨਹੀਂ ਹੈ। ਇਹ ਤਸਵੀਰ ਸਾਲ 2007 ‘ਚ ਚਾਈਨਾ ਦੇ ਸ਼ੈਨਡੌਂਗ ਦੇ ਯਨਤਾਈ ਏਅਰਪੋਰਟ ਵਿਚ ਖਿੱਚੀ ਗਈ ਸੀ ਜਿੱਥੇ ਹੜ੍ਹ ਤੋਂ ਬਾਅਦ ਏਅਰਪੋਰਟ ਦਾ ਸਟਾਫ ਸ਼ੈਨਡੌਂਗ ਏਅਰਲਾਈਨ ਨੂੰ ਖਿੱਚ ਰਿਹਾ ਸੀ।
Claim- Image of people pushing aeroplane is from delhi airport
Claimed By- SM Users
Fact Check- Fake