
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਤਸਵੀਰ ਸਾਲ 2012 ਵਿੱਚ ਰਿਲੀਜ਼ ਹੋਈ ਫ਼ਲਸਤੀਨੀ ਫ਼ਿਲਮ 'The Kingdom of Ants' ਦੀ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਬੱਚੇ ਦੇ ਸੀਨੇ 'ਤੇ ਗੋਲੀ ਦਾ ਨਿਸ਼ਾਨ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬੱਚੇ ਦੀ 2010 'ਚ ਹੋਏ ਜਾਟ ਅੰਦੋਲਨ ਦੇ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਸਾਲ 2012 ਵਿੱਚ ਰਿਲੀਜ਼ ਹੋਈ ਫ਼ਲਸਤੀਨੀ ਫ਼ਿਲਮ 'The Kingdom of Ants' ਦੀ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Randhir Singh Kalirana" ਨੇ 13 ਸਿਤੰਬਰ 2021 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਇਹ ਬੱਚਾ ਜਾਟ ਅੰਦੋਲਨ ਵਿੱਚ ਹਰਿਆਣ ਪੁਲਿਸ ਨੇ ਗੋਲੀ ਮਾਰਕੇ ਕਾਤਿਲ ਕੀਤਾ ਸੀ"
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਵਾਇਰਲ ਹੋ ਰਹੀ ਇਹ ਤਸਵੀਰ ਇਕ ਟਵਿੱਟਰ ਯੂਜ਼ਰ ਦੁਆਰਾ ਸਾਲ 2015 ਵਿੱਚ ਅਪਲੋਡ ਮਿਲੀ। ਟਵਿੱਟਰ ਯੂਜ਼ਰ ਦੇ ਮੁਤਾਬਕ ਇਹ ਤਸਵੀਰ ਫਲਸਤੀਨੀ ਲੜਕੇ ਦੀ ਹੈ ਜਿਸ ਨੂੰ ਸਾਲ 2002 'ਚ ਸੀਨੇ ਵਿੱਚ ਗੋਲੀ ਮਾਰੀ ਗਈ ਸੀ।
Palestinian boy shot in the chest during 2nd intifada in 2002. Occupation,Oppression and killing still present. pic.twitter.com/nBAj6rBZWP
— Abbs Winston (@AbbsWinston) September 12, 2015
ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਗੂਗਲ 'ਤੇ ਕੁਝ ਕੀਵਰਡ ਦੇ ਜ਼ਰੀਏ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਸਾਲ 2015 'ਚ ਯੂਟਿਊਬ ਦੇ ਇਕ ਚੈਨਲ 'ਤੇ ਅਪਲੋਡ ਮਿਲੀ। ਯੂਟਿਊਬ ਚੈਨਲ ਦੇ ਟਾਈਟਲ ਦੇ ਮੁਤਾਬਕ ਇਹ ਇਕ ਫ਼ਲਸਤੀਨੀ ਫ਼ਿਲਮ 'The Kingdom of Ants' ਦਾ ਟ੍ਰੇਲਰ ਹੈ। ਵੀਡੀਓ ਵਿਚ ਵਾਇਰਲ ਹੋ ਰਹੀ ਤਸਵੀਰ 3 ਮਿੰਟ 38 ਸਕਿੰਟ ਤੇ ਦੇਖੀ ਜਾ ਸਕਦੀ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਕ ਯੂਟਿਊਬ ਚੈਨਲ ਦੁਆਰਾ ਸਾਲ 2012 ਵਿੱਚ ਅਪਲੋਡ ਮਿਲੀ। ਵੀਡੀਓ ਵਿਚ 1 ਮਿੰਟ 11 ਸਕਿੰਟ ਤੇ ਵਾਇਰਲ ਹੋ ਰਹੀ ਤਸਵੀਰ ਵਿਚ ਦਿਖਾਈ ਦੇ ਰਹੇ ਬੱਚੇ ਨੂੰ ਪੱਥਰ ਸੁੱਟਦਿਆਂ ਦੇਖਿਆ ਜਾ ਸਕਦਾ ਹੈ।
'The Kingdom of Ants' ਸਾਲ 2012 ਵਿੱਚ ਰਿਲੀਜ਼ ਹੋਈ ਸੀ ਜਿਸ ਨੂੰ Chawk Mejri ਨੇ ਡਾਇਰੈਕਟ ਕੀਤਾ ਸੀ।
ਹੁਣ ਅਸੀਂ ਜਾਟ ਅੰਦੋਲਨ ਵਿੱਚ ਮਾਰੇ ਗਏ ਸਾਲਾ ਸੁਨੀਲ ਸ਼ਿਊਰਾਨ ਦੀ ਤਸਵੀਰ ਨੂੰ ਖੰਗਾਲਿਆ। ਸਰਚ ਦੌਰਾਨ ਸਾਨੂੰ ਪੰਜਾਬ ਕੇਸਰੀ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ ਜਿਸ ਵਿਚ ਸੁਨੀਲ ਸ਼ਿਊਰਾਨ ਦੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ ਸੁਨੀਲ ਸ਼ਿਊਰਾਨ ਦੀ ਜਾਟ ਅੰਦੋਲਨ ਦੇ ਦੌਰਾਨ ਪੁਲੀਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਸਾਲ 2012 ਵਿੱਚ ਰਿਲੀਜ਼ ਹੋਈ ਫ਼ਲਸਤੀਨੀ ਫ਼ਿਲਮ 'The Kingdom of Ants' ਦੀ ਹੈ।
Claim- Image of a boy died while protesting against government at jat andolan
Claimed By- FB User Randhir Singh Kalirana
Fact Check- Misleading