Fact Check: ਭਾਜਪਾ ਬੁਲਾਰੇ ਨੇ ਕਾਂਗਰੇਸ ਦੀ ਰੈਲੀ ਦਾ ਅਧੂਰਾ ਕਲਿਪ ਫਿਰਕੂ ਰੰਗਤ ਦੇ ਕੀਤਾ ਵਾਇਰਲ
Published : Oct 15, 2021, 5:00 pm IST
Updated : Oct 15, 2021, 5:00 pm IST
SHARE ARTICLE
Fact Check: BJP Spokesperson Sambit Patra shared congress rally video with fake claim
Fact Check: BJP Spokesperson Sambit Patra shared congress rally video with fake claim

ਅਸਲ ਵੀਡੀਓ ਵਿਚ ਕਾਂਗਰੇਸ ਨੇ ਹਿੰਦੂ ਅਤੇ ਸਿੱਖ ਧਰਮ ਦੇ ਵਾਕਾਂ ਨੂੰ ਵੀ ਆਪਣੇ ਸੰਬੋਧਨ ਵਿਚ ਸ਼ਾਮਲ ਕੀਤਾ ਸੀ ਨਾ ਕਿ ਸਿਰਫ ਮੁਸਲਿਮ ਧਰਮ ਦੀ ਅਜ਼ਾਨ ਨੂੰ।

RSFC (Team Mohali)- ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ 14 ਅਕਤੂਬਰ 2021 ਨੂੰ ਇੱਕ ਵੀਡੀਓਜ਼ ਦਾ ਕੋਲਾਜ ਸ਼ੇਅਰ ਕੀਤਾ। ਇੱਕ ਵੀਡੀਓ ਵਿਚ ਕਾਂਗਰੇਸ ਆਗੂ ਪ੍ਰਿਯੰਕਾ ਗਾਂਧੀ ਅਤੇ ਕਾਂਗਰੇਸ ਵਰਕਰਾਂ ਨੂੰ ਅਜ਼ਾਨ ਦੀ ਆਵਾਜ਼ 'ਤੇ ਖੜਾ ਵੇਖਿਆ ਜਾ ਸਕਦਾ ਹੈ ਅਤੇ ਦੂਜੇ ਵੀਡੀਓ ਵਿਚ ਇੱਕ ਵਿਅਕਤੀ ਰਿਪੋਰਟਰ ਨਾਲ ਗੱਲ ਕਰਦਿਆਂ ਕਾਂਗਰੇਸ ਦੇ ਹਿੰਦੂ ਵਿਰੋਧੀ ਹੋਣ ਦੀ ਗੱਲ ਕਰ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਬੁਲਾਰੇ ਨੇ ਦਾਅਵਾ ਕੀਤਾ ਕਿ ਕਾਂਗਰੇਸ ਨੇ ਵਾਰਾਣਸੀ ਰੈਲੀ ਵਿਚ ਅਜਿਹਾ ਇੱਕ ਖਾਸ ਧਰਮ ਨੂੰ ਲੁਭਾਉਣ ਲਈ ਕੀਤਾ ਹੈ। ਇਸ ਵੀਡੀਓ ਨੂੰ ਕਈ ਯੂਜ਼ਰ ਸੋਸ਼ਲ ਮੀਡੀਆ 'ਤੇ ਫਿਰਕੂ ਰੰਗਤ ਦੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰੈਲੀ ਦੇ ਅਸਲ ਵੀਡੀਓ ਵਿਚ ਕਾਂਗਰੇਸ ਨੇ ਹਿੰਦੂ ਅਤੇ ਸਿੱਖ ਧਰਮ ਦੇ ਵਾਕਾਂ ਨੂੰ ਵੀ ਆਪਣੇ ਸੰਬੋਧਨ ਵਿਚ ਸ਼ਾਮਲ ਕੀਤਾ ਸੀ ਨਾ ਕਿ ਸਿਰਫ ਮੁਸਲਿਮ ਧਰਮ ਦੀ ਅਜ਼ਾਨ ਨੂੰ। ਹੁਣ ਰੈਲੀ ਦੇ ਇੱਕ ਕਲਿਪ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ 14 ਅਕਤੂਬਰ 2021 ਨੂੰ ਵਾਇਰਲ ਵੀਡੀਓ ਦਾ ਕੋਲਾਜ ਸ਼ੇਅਰ ਕਰਦਿਆਂ ਲਿਖਿਆ, "So Priyanka Vadra and Congress  ..did this in their Varanasi Rally on 14 Oct to appease …"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਕਿਓਂਕਿ ਵਾਇਰਲ ਦਾਅਵੇ ਵਿਚ ਵੀਡੀਓ ਨੂੰ ਕਾਂਗਰੇਸ ਦੀ ਵਾਰਾਣਸੀ ਰੈਲ਼ੀ ਦਾ ਦੱਸਿਆ ਗਿਆ, ਇਸਲਈ ਅਸੀਂ ਕੀਵਰਡ ਸਰਚ ਜਰੀਏ ਇਸ ਮਾਮਲੇ ਦੇ ਅਸਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ।

ਰੈਲੀ ਦਾ ਪੂਰਾ ਵੀਡੀਓ ਕਾਂਗਰੇਸ ਦੇ Youtube ਚੈੱਨਲ 'ਤੇ ਮੌਜੂਦ

ਸਾਨੂੰ ਕਾਂਗਰੇਸ ਦੀ ਵਾਰਾਣਸੀ ਰੈਲੀ ਦਾ ਪੂਰਾ ਵੀਡੀਓ ਕਾਂਗਰੇਸ ਦੇ ਅਧਿਕਾਰਿਕ Youtube ਚੈੱਨਲ 'ਤੇ ਅਪਲੋਡ ਮਿਲਿਆ। ਇਸ ਵੀਡੀਓ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "LIVE: Smt Priyanka Gandhi addresses Kisan Nyay Rally in Varanasi, Uttar Pradesh"

INC RallyINC Rally

ਇਸ ਵੀਡੀਓ ਦੀ ਸ਼ੁਰੂਆਤ ਵਿਚ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਸਾਰੇ ਧਰਮਾਂ ਦੇ ਪਾਠ ਕਰਨ ਦੀ ਗੱਲ ਕੀਤੀ ਜਾਂਦੀ ਹੈ। ਸਭਤੋਂ ਪਹਿਲਾਂ ਹਿੰਦੂ ਧਰਮ ਦੇ ਪਾਠ ਨਾਲ ਇਸਦੀ ਸ਼ੁਰੂਆਤ ਹੁੰਦੀ ਹੈ। ਵੀਡੀਓ ਵਿਚ 1 ਮਿੰਟ ਅਤੇ 40 ਸੈਕੰਡ ਤੋਂ ਲੈ ਕੇ ਕੋਈ ਆਵਾਜ਼ ਨਹੀਂ ਅਉਂਦੀ (ਤਕਨੀਕੀ ਖਰਾਬੀ ਕਾਰਨ) ਅਤੇ ਲਗਭਗ 5 ਮਿੰਟ ਦੇ ਨੇੜੇ ਆਵਾਜ਼ ਮੁੜ ਅਉਂਦੀ ਹੈ ਜਿਸਤੋਂ ਬਾਅਦ ਅਜ਼ਾਨ ਅਤੇ ਸਿੱਖ ਧਰਮ ਦੇ ਪਾਠ ਨੂੰ ਸਾਫ-ਸਾਫ ਸੁਣਿਆ ਜਾ ਸਕਦਾ ਹੈ। ਮਤਲਬ ਸਾਫ ਸੀ ਕਿ ਸਿਰਫ ਅਜ਼ਾਨ ਵਾਲੇ ਕਲਿਪ ਨੂੰ ਕੱਟ ਕੇ ਵਾਇਰਲ ਕੀਤਾ ਜਾ ਰਿਹਾ ਹੈ ਜਦਕਿ ਇਸ ਰੈਲੀ ਵਿਚ ਸਾਰੇ ਧਰਮਾਂ ਦੇ ਪਾਠਾਂ ਨੂੰ ਬੋਲਿਆ ਗਿਆ ਸੀ।  

ਇਸ ਰੈਲੀ ਦੇ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਦੂਜਾ ਵੀਡੀਓ "The Rajdharma" ਨਾਂਅ ਦੇ ਨਿਊਜ਼ ਆਊਟਲੇਟ ਦਾ ਹੈ ਜਿਸਦੇ ਵਿਚ ਰਿਪੋਰਟਰ ਰੈਲੀ ਤੋਂ ਬਾਅਦ ਲੋਕਾਂ ਨਾਲ ਗਲਬਾਤ ਕਰਦਾ ਹੈ। ਇਸ ਵੀਡੀਓ ਵਿਚ 1 ਮਿੰਟ ਅਤੇ 20 ਸੈਕੰਡ ਨੇੜੇ ਵਾਇਰਲ ਵੀਡੀਓ ਵਾਲਾ ਭਾਗ ਸੁਣਿਆ ਜਾ ਸਕਦਾ ਹੈ।

RajDharmaRajDharma

ਸਾਡੀ ਪੜਤਾਲ ਤੋਂ ਸਾਫ ਹੋਇਆ ਕਿ 10 ਅਕਤੂਬਰ 2021 ਨੂੰ ਵਾਰਾਣਸੀ ਵਿਚ ਹੋਈ ਕਾਂਗਰੇਸ ਰੈਲੀ ਦੇ ਇੱਕ ਹਿੱਸੇ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰੈਲੀ ਦੇ ਅਸਲ ਵੀਡੀਓ ਵਿਚ ਕਾਂਗਰੇਸ ਨੇ ਹਿੰਦੂ ਅਤੇ ਸਿੱਖ ਧਰਮ ਦੇ ਵਾਕਾਂ ਨੂੰ ਵੀ ਆਪਣੇ ਸੰਬੋਧਨ ਵਿਚ ਸ਼ਾਮਲ ਕੀਤਾ ਸੀ ਨਾ ਕਿ ਸਿਰਫ ਮੁਸਲਿਮ ਧਰਮ ਦੀ ਅਜ਼ਾਨ ਨੂੰ। ਹੁਣ ਰੈਲੀ ਦੇ ਇੱਕ ਕਲਿਪ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। 

Claim- Congress played only azaan during their Varanasi Rally
Claimed By- Twitter User Sambit Patra
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement