
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ "ਹਮਾਰੀ ਭੂਲ, ਕਮਲ ਕਾ ਫੂਲ" ਨਹੀਂ ਬਲਕਿ "ਅਬਕੀ ਬਾਰ 60 ਪਾਰ" ਲਿਖਿਆ ਹੋਇਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਕੰਧ ਉੱਤੇ ਇੱਕ ਮਹਿਲਾ ਨੂੰ ਕਮਲ ਦੇ ਫੁੱਲ ਉੱਪਰ "ਹਮਾਰੀ ਭੂਲ, ਕਮਲ ਕਾ ਫੂਲ (ਹਿੰਦੀ ਵਿਚ)" ਲਿਖਦੇ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਮਹਿਲਾ ਦਾ ਨਾਂਅ ਵੀ ਲਿਖਿਆ ਹੋਇਆ ਹੈ। ਮਹਿਲਾ ਦਾ ਨਾਂਅ ਕਮਲ ਦੇ ਫੁੱਲ ਹੇਠਾਂ ਲਿਖਿਆ ਹੈ ਅਤੇ ਉਹ ਮਹਿਲਾ ਹੈ ਭਾਜਪਾ ਦੀ ਉੱਤਰਾਖੰਡ ਤੋਂ ਵਿਧਾਇਕ ਰੇਖਾ ਆਰਯਾ। ਹੁਣ ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਭਾਜਪਾ ਸਰਕਾਰ 'ਤੇ ਤੰਜ ਕੱਸਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ "ਹਮਾਰੀ ਭੂਲ, ਕਮਲ ਕਾ ਫੂਲ" ਨਹੀਂ ਬਲਕਿ "ਅਬਕੀ ਬਾਰ 60 ਪਾਰ" ਲਿਖਿਆ ਹੋਇਆ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ "Bees Saal - Uttarakhand Badhaal" ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਜਿਸਨੂੰ ਹੁਣ ਤੱਕ 132 ਲੋਕ ਅੱਗੇ ਸ਼ੇਅਰ ਕਰ ਚੁੱਕੇ ਹਨ।
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਉੱਤਰਾਖੰਡ ਤੋਂ ਭਾਜਪਾ ਦੀ ਵਿਧਾਇਕ ਰੇਖਾ ਆਰਯਾ ਦੇ ਫੇਸਬੁੱਕ ਪੇਜ ਵੱਲ ਰੁੱਖ ਰੁੱਖ ਕੀਤਾ।
"ਵਾਇਰਲ ਤਸਵੀਰ ਐਡੀਟੇਡ ਹੈ"
ਸਾਨੂੰ ਉਨ੍ਹਾਂ ਦੇ ਪੇਜ 'ਤੇ 10 ਅਕਤੂਬਰ ਨੂੰ ਅਪਲੋਡ ਇੱਕ ਪੋਸਟ ਵਿਚ ਅਸਲ ਤਸਵੀਰ ਮਿਲੀ। ਅਸਲ ਤਸਵੀਰ ਵਿਚ "ਹਮਾਰੀ ਭੂਲ, ਕਮਲ ਕਾ ਫੂਲ" ਨਹੀਂ ਬਲਕਿ "ਅਬਕੀ ਬਾਰ 60 ਪਾਰ" ਲਿਖਿਆ ਹੋਇਆ ਸੀ। ਰੇਖਾ ਦੇ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਅੰਤ ਵਿਚ ਅਸੀਂ ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਬਣਾਇਆ ਜਿਸਦੇ ਵਿਚ ਸਾਫ-ਸਾਫ ਸੱਚ ਵੇਖਿਆ ਜਾ ਸਕਦਾ ਹੈ।
Collage
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ "ਹਮਾਰੀ ਭੂਲ, ਕਮਲ ਕਾ ਫੂਲ" ਨਹੀਂ ਬਲਕਿ "ਅਬਕੀ ਬਾਰ 60 ਪਾਰ" ਲਿਖਿਆ ਹੋਇਆ ਸੀ।
Claim- BJP leader defining BJP as a mistake
Claimed By- FB Page Bees Saal - Uttarakhand Badhaal
Fact Check- Morphed