
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2019 ਦੀ ਹੈ। ਹੁਣ ਪੁਰਾਣੀ ਤਸਵੀਰ ਮੁੜ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਕੁੜੀ ਨੂੰ ਦੀਵਿਆਂ 'ਚੋਂ ਇੱਕ ਬੋਤਲ 'ਚ ਤੇਲ ਭਰਦੇ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਯੂਜ਼ਰਸ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ।
ਫੇਸਬੁੱਕ ਯੂਜ਼ਰ "ਗੁਰਮੀਤ ਆਰਿਫ਼" ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਇਹ ਉਸ ਦੇਸ਼ ਦੀ ਤਸਵੀਰ ਹੈ ਜੋ ਵਿਸ਼ਵ guru ਬਣਨ ਦੀ ਦੌੜ ਵਿੱਚ ਹੈ l ਇਥੋਂ ਦੇ ਬਹੁਗਿਣਤੀ ਲੋਕ ਅੱਜ ਦੀਵਾਲ਼ੀ ਦੇ ਦੀਵਿਆਂ ਚੋਂ ਚੋਰੀ ਕਰਕੇ ਲਿਆਂਦੇ ਤੇਲ ਨਾਲ ਆਪਣੇ ਘਰਾਂ ਦੇ ਚੁੱਲ੍ਹੇ ਬਾਲਣਗੇ l ਨੰਗੇ ਪੈਰ,ਢਿੱਡੌ ਭੁੱਖੇ ਇਹਨਾਂ ਬੱਚਿਆਂ ਦੇ ਰੌਣਕਹੀਣ ਚੇਹਰਿਆ ਪਲਿਤਣ ਦਸਦੀ ਹੈ ਕਿ ਕਾਸ਼ ਹਰ ਰੋਜ ਦੀਵਾਲ਼ੀ ਹੋਵੇ l ਆਪ ਸਭ ਨੂੰ ਵੀ ਦੀਵਾਲ਼ੀ ਦੀਆ ਬਹੁਤ ਬਹੁਤ ਮੁਬਾਰਕਾਂ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2019 ਦੀ ਹੈ। ਹੁਣ ਪੁਰਾਣੀ ਤਸਵੀਰ ਮੁੜ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਤਸਵੀਰ 2019 ਦੀ ਹੈ
ਸਾਨੂੰ ਵਾਇਰਲ ਤਸਵੀਰ ਸਾਲ 2019 'ਚ ਸਾਂਝੀ ਕੀਤੀ ਮਿਲੀ। X ਯੂਜ਼ਰ "Rajesh Lilothia" ਨੇ 31 ਅਕਤੂਬਰ 2019 ਨੂੰ ਸਾਂਝੀ ਕਰਦਿਆਂ ਲਿਖਿਆ ਸੀ, "साढ़े पाँच लाख दियों को जलाने के लिये 20,000 लीटर तेल इस्तेमाल किया गया, इस इवेंट का टोटल खर्चा आया 133 करोड़, और उसी इवेंट के बाद देखिए एक डरी सहमी सी भूखी लड़की उन दियों में बचे तेल को समेटते हुए. क्या भगवान श्रीराम ने ऐसे राम राज्य की कल्पना की थी?।"
साढ़े पाँच लाख दियों को जलाने के लिये 20,000 लीटर तेल इस्तेमाल किया गया, इस इवेंट का टोटल खर्चा आया 133 करोड़, और उसी इवेंट के बाद देखिए एक डरी सहमी सी भूखी लड़की उन दियों में बचे तेल को समेटते हुए. क्या भगवान श्रीराम ने ऐसे राम राज्य की कल्पना की थी? @priyankagandhi @INCIndia pic.twitter.com/Z2AOf1xogR
— Rajesh Lilothia (@RajeshLilothia) October 31, 2019
ਇਸੇ ਤਰ੍ਹਾਂ ਸਾਨੂੰ ਇਸ ਬੱਚੀ ਦਾ ਵੀਡੀਓ ਵੀ ਅਪਲੋਡ ਮਿਲਿਆ। X ਯੂਜ਼ਰ "Mini Muvel" ਨੇ ਇਹ ਵੀਡੀਓ 30 ਅਕਤੂਬਰ 2019 ਨੂੰ ਸ਼ੇਅਰ ਕਰਦਿਆਂ ਲਿਖਿਆ ਸੀ, "133 करोड़ की दीवाली का दिवाला निकाल दिया इस लड़की ने ,सच यही है देश का गिनीज बुक वाले अंधे को ये बात लिखनी चाहिए कि देश मे गरीबो की कीमत नही है लेकिन 133 करोड़ का नाटक जरूर करना है देश की जनता को नोटंकी में जीना ही पसंद है।"
133 करोड़ की दीवाली का दिवाला निकाल दिया इस लड़की ने ,सच यही है देश का गिनीज बुक वाले अंधे को ये बात लिखनी चाहिए कि देश मे गरीबो की कीमत नही है लेकिन 133 करोड़ का नाटक जरूर करना है देश की जनता को नोटंकी में जीना ही पसंद है। pic.twitter.com/rFYPRvq2kT
— Mini Muvel (@minimuvel) October 30, 2019
ਮਤਲਬ ਸਾਫ ਸੀ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2019 ਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2019 ਦੀ ਹੈ। ਹੁਣ ਪੁਰਾਣੀ ਤਸਵੀਰ ਮੁੜ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।