ਫਾਸਟ ਚੈੱਕ: ਅਡਾਨੀ ਦੀ ਪਤਨੀ ਅੱਗੇ ਨਹੀਂ ਝੁਕੇ PM ਮੋਦੀ, ਗੁਰਚੇਤ ਚਿੱਤਰਕਾਰ ਨੇ ਫੈਲਾਈ ਫਰਜ਼ੀ ਖ਼ਬਰ
Published : Feb 16, 2021, 12:10 pm IST
Updated : Feb 16, 2021, 12:20 pm IST
SHARE ARTICLE
 PM Modi isn't bowing down in front of Adani's Wife
PM Modi isn't bowing down in front of Adani's Wife

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਤਸਵੀਰ 2015 ਦੀ ਹੈ ਤੇ ਫੋਟੋ ਵਿਚ ਦਿਖਾਈ ਦੇ ਰਹੀ ਮਹਿਲਾ ਇਕ ਐਨਜੀਓ ਨੂੰ ਚਲਾਉਣ ਵਾਲੀ ਦੀਪਿਕਾ ਮੰਡਲ ਹੈ

ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਪੋਸਟ ਮੁੜ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਤਸਵੀਰ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ, ਉਦਯੋਗਪਤੀ ਗੌਤਮ ਅਡਾਨੀ ਦੀ ਪਤਨੀ ਦਾ ਝੁਕ ਕੇ ਅਭਿਵਾਦਨ ਕਰ ਰਹੇ ਹਨ। ਇਸ ਤਸਵੀਰ ਵਿਚ ਨਰੇਂਦਰ ਮੋਦੀ ਨੂੰ ਇੱਕ ਮਹਿਲਾ ਅੱਗੇ ਹੱਥ ਜੋੜ ਕੇ ਸਿਰ ਝੁਕਾ ਕੇ ਖੜ੍ਹੇ ਹੋਏ ਦੇਖਿਆ ਜਾ ਸਕਦਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਤਸਵੀਰ 2015 ਦੀ ਹੈ ਤੇ ਫੋਟੋ ਵਿਚ ਦਿਖਾਈ ਦੇ ਰਹੀ ਮਹਿਲਾ ਇਕ ਐਨਜੀਓ ਨੂੰ ਚਲਾਉਣ ਵਾਲੀ ਦੀਪਿਕਾ ਮੰਡਲ ਹੈ।

ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਫੈਲਾਈ ਫਰਜ਼ੀ ਖਬਰ, ਗੁਰਚੇਤ ਚਿੱਤਰਕਾਰ ਨੇ 15 ਫਰਵਰੀ ਨੂੰ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ, "ਗੌਤਮ ਆਡਾਨੀ ਦੀ ਬੀਵੀ ਪ੍ਰੀਤੀ ਆਡਾਨੀ ਦੇ ਸਾਹਮਣੇ ਝੁਕਿਆ ਹੋਇਆ ਉਸਦਾ ਨੌਕਰ, ਜਿਸ ਨੂੰ ਲੋਕ ਪ੍ਰਧਾਨ ਮੰਤਰੀ ਵੀ ਕਹਿੰਦੇ ਹਨ।"

ਗੁਰਚੇਤ ਚਿੱਤਰਕਾਰ ਦੇ ਪੋਸਟ ਦਾ ਆਰਕਾਇਵਡ ਲਿੰਕ।

Photo

ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਈ ਯੂਜ਼ਰ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

Photo

ਪੜਤਾਲ
ਵਾਇਰਲ ਫੋਟੋ ਸਬੰਧੀ ਕੀਤੇ ਜਾ ਰਹੇ ਦਾਅਵੇ ਦੀ ਪੜਤਾਲ ਲਈ ਰੋਜ਼ਾਨਾ ਸਪੋਕਸਮੈਨ ਨੇ ਸਭ ਤੋਂ ਪਹਿਲਾਂ ਰਿਵਰਸ ਇਮੇਜ ਸਰਚ ਕੀਤਾ। ਜਿਸ ਦੌਰਾਨ ਸਾਨੂੰ ਗੁਜਰਾਤੀ ਭਾਸ਼ਾ ਵਿਚ ਲਿਖੀ ਇਕ ਰਿਪੋਰਟ ਮਿਲੀ, ਜੋ ਕਿ 10 ਅਪ੍ਰੈਲ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਤੋਂ ਇਹ ਜ਼ਾਹਿਰ ਹੋਇਆ ਕਿ ਇਹ ਫੋਟੋ ਹਾਲੀਆ ਨਹੀਂ ਹੈ।

Photo

ਫੋਟੋ ਵਿਚ ਦਿਖਾਈ ਦੇ ਰਹੀ ਮਹਿਲਾ ਸਬੰਧੀ ਜਾਣਕਾਰੀ ਪਾਉਣ ਲਈ ਅਸੀਂ yandex image search ਟੂਲ ਦੀ ਸਹਾਇਤਾ ਲਈ। ਇੱਥੇ ਫੋਟੋ ਸਰਚ ਕਰਨ ‘ਤੇ 12 ਅਪ੍ਰੈਲ 2018 ਨੂੰ ਅਪਲੋਡ ਕੀਤੀ ਅਮਰ ਉਜਾਲਾ ਦੀ ਇਕ ਰਿਪੋਰਟ ਸਾਹਮਣੇ ਆਈ, ਜਿਸ ਤੋਂ ਪਤਾ ਚੱਲਿਆ ਕਿ ਇਹ ਮਹਿਲਾ ਦੀਪਿਕਾ ਮੰਡਲ ਹੈ ਜੋ ਕਿ ਦਿਵਿਆ ਜੋਤੀ ਕਲਚਰਲ ਆਰਗੇਨਾਈਜ਼ੇਸ਼ਨ ਐਂਡ ਵੈਲਫੇਅਰ ਸੁਸਾਇਟੀ ਨਾਂਅ ਦੀ ਇਕ ਸੰਸਥਾ ਚਲਾ ਰਹੀ ਹੈ।
ਰਿਪੋਰਟ ਪੜ੍ਹਨ ਤੋਂ ਬਾਅਦ ਪਤਾ ਚੱਲਿਆ ਕਿ ਇਹ ਫੋਟੋ 2015 ਦੌਰਾਨ ਹੋਏ ਕਿਸੇ ਸਮਾਰੋਹ ਦੀ ਹੈ। ਦੀਪਿਕਾ ਮੰਡਲ ਦੀਆਂ ਪ੍ਰਧਾਨ ਮੰਤਰੀ ਤੋਂ ਇਲਾਵਾ ਅਮਿਤਾਭ ਬੱਚਨ, ਏਪੀਜੇ ਅਬਦੁਲ ਕਲਾਮ, ਵਿਦਿਆ ਬਾਲਨ, ਸ਼ਾਹਰੁਖ ਖਾਨ ਆਦਿ ਨਾਲ ਵੀ ਫੋਟੋਆਂ ਦੇਖਣ ਨੂੰ ਮਿਲੀਆਂ। ਰਿਪੋਰਟ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ।  

Photo
 

Photo

ਦੱਸ ਦਈਏ ਕਿ ਰੋਜ਼ਾਨਾ ਸਪੋਕਸਮੈਨ ਪਹਿਲਾਂ ਵੀ ਇਸ ਤਸਵੀਰ ਦੀ ਪੜਤਾਲ ਕਰ ਚੁੱਕਾ ਹੈ। ਪੜਤਾਲ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। ਇਹ ਤਸਵੀਰ ਪਹਿਲੀ ਵਾਰ ਨਹੀਂ ਕਈ ਵਾਰ ਗਲਤ ਦਾਅਵੇ ਨਾਲ ਵਾਇਰਲ ਹੋਈ ਹੈ। 

ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ ਪਾਇਆ ਹੈ। ਤਸਵੀਰ 2015 ਦੀ ਹੈ ਤੇ ਫੋਟੋ ਵਿਚ ਦਿਖਾਈ ਦੇ ਰਹੀ ਮਹਿਲਾ ਇਕ ਐਨਜੀਓ ਨੂੰ ਚਲਾਉਣ ਵਾਲੀ ਦੀਪਿਕਾ ਮੰਡਲ ਹੈ। 

Claim: ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ, ਉਦਯੋਗਪਤੀ ਗੌਤਮ ਅਡਾਨੀ ਦੀ ਪਤਨੀ ਦਾ ਝੁਕ ਕੇ ਅਭਿਵਾਦਨ ਕਰ ਰਹੇ ਹਨ।
Claimed By: gurchet chitarkar 
Fact Check : ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement