ਚੋਣਾਂ ਸਬੰਧਿਤ ਜੁਮਲਿਆਂ ਨੂੰ ਲੈ ਕੇ ਅਦਾਕਾਰ ਆਮਿਰ ਖਾਨ ਦਾ ਇਹ ਵੀਡੀਓ DeepFake ਹੈ, Fact Check ਰਿਪੋਰਟ
Published : Apr 16, 2024, 7:40 pm IST
Updated : Apr 17, 2024, 10:13 am IST
SHARE ARTICLE
Fact Check DeepFake Video Of Actor Aamir Khan Viral In The Name Of Elections 2024
Fact Check DeepFake Video Of Actor Aamir Khan Viral In The Name Of Elections 2024

ਵਾਇਰਲ ਹੋ ਰਿਹਾ ਇਹ ਵੀਡੀਓ DeepFake ਹੈ ਤੇ ਇਸਦੇ ਵਿਚ ਆਡੀਓ ਵੱਖ ਤੋਂ ਕੱਟ ਕੇ ਲਾਇਆ ਗਿਆ ਹੈ।

Claim

ਸੋਸ਼ਲ ਮੀਡੀਆ 'ਤੇ ਚੋਣਾਂ ਸਬੰਧੀ ਜੁਮਲਿਆਂ ਨੂੰ ਲੈ ਕੇ ਮਸ਼ਹੂਰ ਅਦਾਕਾਰ ਆਮਿਰ ਖਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਹ ਆਮ ਜਨਤਾ ਨੂੰ ਇਨ੍ਹਾਂ ਜੁਮਲਿਆਂ ਤੋਂ ਸਾਵਧਾਨੀ ਵਰਤਣ ਦੀ ਅਪੀਲ ਕਰਦੇ ਵੇਖੇ ਜਾ ਸਕਦੇ ਹਨ। ਆਮਿਰ ਖਾਨ ਇਸ ਵੀਡੀਓ ਵਿਚ ਭਾਜਪਾ ਦੇ 15 ਲੱਖ ਦੇ ਚੋਣ ਜੁਮਲੇ 'ਤੇ ਨਿਸ਼ਾਨਾ ਸਾਧ ਰਹੇ ਹਨ।

ਕਾਂਗਰਸ ਸਮਰਥਕ "Harish Meena" ਨੇ ਵਾਇਰਲ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ, "भारत का हर नागरिक लखपति है, क्योंकि सबके पास काम से कम 15 लाख तो होने ही चाहिए ..क्या कहा, आपके अकाउंट में 15 लाख नहीं है..तो आपके 15 लाख गए कहां ???, तो ऐसे जुमलेबाजों से रहे सावधान, नहीं तो होगा तुम्हारा नुकसान, ??????देशहित में जारी??????"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ DeepFake ਹੈ ਤੇ ਇਸਦੇ ਵਿਚ ਆਡੀਓ ਵੱਖ ਤੋਂ ਕੱਟ ਕੇ ਲਾਇਆ ਗਿਆ ਹੈ। ਅਸਲ ਵਿਚ ਇਹ ਵੀਡੀਓ ਆਮਿਰ ਖਾਨ ਦੇ ਪੁਰਾਣੇ ਸ਼ੋਅ "ਸਤਯਾਮੇਵ ਜਯਾਤੇ" ਦੇ ਐਪੀਸੋਡ 4 ਦਾ ਪ੍ਰੋਮੋ ਕਲਿਪ ਸੀ ਜਿਸਦੇ ਵਿਚ 15 ਲੱਖ ਵਾਲਾ ਆਡੀਓ ਵੱਖ ਤੋਂ ਕੱਟ ਕੇ ਜੋੜਿਆ ਗਿਆ ਸੀ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਆਮਿਰ ਖਾਨ ਦੇ ਬੋਲ ਉਨ੍ਹਾਂ ਦੇ ਬੁਲ੍ਹਾਂ ਦੀ ਹਰਕਤਾਂ ਨਾਲ ਮੇਲ ਨਹੀਂ ਖਾ ਰਹੇ ਹਨ। ਇਸ ਗੱਲ ਤੋਂ ਅੰਦੇਸ਼ਾ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ DeepFake ਹੋ ਸਕਦਾ ਹੈ।

"ਵਾਇਰਲ ਵੀਡੀਓ DeepFake ਹੈ"

ਸਾਨੂੰ ਅਸਲ ਵੀਡੀਓ "Satyamev Jayate" ਦੇ ਅਧਿਕਾਰਿਕ Youtube ਅਕਾਊਂਟ 'ਤੇ 30 ਅਗਸਤ 2016 ਦਾ ਸਾਂਝਾ ਮਿਲਿਆ। ਇਹ ਵੀਡੀਓ ਸਾਂਝਾ ਕਰਦਿਆਂ ਸਿਰਲੇਖ ਲਿਖਿਆ ਗਿਆ, "Sataymev Jayate Ep 4 Promo - Each Indian is entitled to one crore!"

ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ  "ਸਤਯਾਮੇਵ ਜਯਾਤੇ" ਦੇ ਐਪੀਸੋਡ 4 ਦਾ ਪ੍ਰੋਮੋ ਕਲਿਪ ਹੈ। ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ ਅਤੇ ਪਾਇਆ ਕਿ ਵੀਡੀਓ ਵਿਚ ਕੀਤੇ ਵੀ 15 ਲੱਖ ਦੇ ਜੁਮਲੇ ਵਾਲੀ ਗੱਲ ਨਹੀਂ ਕਹੀ ਗਈ ਸੀ ਨਾ ਹੀ ਇਸ ਵੀਡੀਓ ਵਿਚ ਉਨ੍ਹਾਂ ਨੇ ਕਿਸੇ ਵੀ ਰਾਜਨੀਤਿਕ ਧੀਰ ਨੂੰ ਨਿਸ਼ਾਨਾ ਬਣਾਇਆ ਸੀ।

ਇਸ ਐਪੀਸੋਡ ਨੂੰ ਲੈ ਕੇ ਵੱਧ ਜਾਣਕਾਰੀ ਸਰਚ ਕਰਨ 'ਤੇ ਅਸੀਂ ਪਾਇਆ ਕਿ ਇਹ ਪੂਰਾ ਐਪੀਸੋਡ 2014 ਵਿਚ ਪ੍ਰੀਮੀਅਰ ਕੀਤਾ ਗਿਆ ਸੀ। 

"ਅਦਾਕਾਰ ਵੱਲੋਂ ਵੀ ਸਪਸ਼ਟੀਕਰਣ"

ਅਸੀਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਦੌਰਾਨ ਪਾਇਆ ਕਿ ਆਮਿਰ ਖਾਨ ਵੱਲੋਂ ਵਾਇਰਲ ਵੀਡੀਓ ਨੂੰ ਲੈ ਕੇ ਮੁੰਬਈ ਪੁਲਿਸ ਨਾਲ FIR ਦਰਜ ਕਾਰਵਾਈ ਗਈ ਹੈ ਅਤੇ ਇਸ ਵਾਇਰਲ ਵੀਡੀਓ ਨੂੰ ਫਰਜ਼ੀ ਦੱਸਿਆ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ DeepFake ਹੈ ਤੇ ਇਸਦੇ ਵਿਚ ਆਡੀਓ ਵੱਖ ਤੋਂ ਕੱਟ ਕੇ ਲਾਇਆ ਗਿਆ ਹੈ। ਅਸਲ ਵਿਚ ਇਹ ਵੀਡੀਓ ਆਮਿਰ ਖਾਨ ਦੇ ਪੁਰਾਣੇ ਸ਼ੋਅ "ਸਤਯਾਮੇਵ ਜਯਾਤੇ" ਦੇ ਐਪੀਸੋਡ 4 ਦਾ ਪ੍ਰੋਮੋ ਕਲਿਪ ਸੀ ਜਿਸਦੇ ਵਿਚ 15 ਲੱਖ ਵਾਲਾ ਆਡੀਓ ਵੱਖ ਤੋਂ ਕੱਟ ਕੇ ਜੋੜਿਆ ਗਿਆ ਸੀ।

Result- Fake

Our Sources

Youtube Video Of Sataymev Jayate Shared On 30 August 2016

Times Of India Article Published On 16 April 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement