
ਇਸ ਵੀਡੀਓ ਦਾ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨਾਲ ਕੋਈ ਸਬੰਧ ਨਹੀਂ ਹੈ।
Claim
10 ਮਈ 2024 ਨੂੰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਮਾਮਲੇ ਵਿਚ ਘੋਟਾਲੇ ਸਬੰਧੀ ਕੇਸ ਵਿਚ 1 ਜੂਨ 2024 ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਹੁਣ ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵਿਖੇ ਅਰਵਿੰਦ ਕੇਜਰੀਵਾਲ ਦੀ ਰਿਹਾਈ ‘ਤੇ ਇੱਕ ਰੈਲੀ ਕੱਢੀ ਗਈ ਜਿਸਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੇਲ ‘ਚ ਦਿਖਾਇਆ ਗਿਆ ਅਤੇ ਉਨ੍ਹਾਂ ਦੇ ਖਿਲਾਫ ਨਾਅਰੇ ਵੀ ਲੱਗੇ।
ਫੇਸਬੁੱਕ ਯੂਜ਼ਰ "Jitendra Singh" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "कनाडा में खालिस्तानीयों ने अरविंद केजरीवाल की जमानत मिलने की खुशी में एक रैली निकाली, जिसमें मोदीजी को जेल की सलाखों के अंदर दिखाया गया और बन कर रहेगा खालिस्तान के नारे लगाये, केजरीवाल के जमानत पर कनाडा में खालिस्तानी खुश क्यों ? जरा विचार किजिए क्या चल रहा है ?"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਵੀਡੀਓ ਕੈਨੇਡਾ ਵਿਚ ਹੋਏ ਇੱਕ ਨਗਰ ਕੀਰਤਨ ਦਾ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ 'ਤੇ ਆਏ ਫੈਸਲੇ ਤੋਂ ਪਹਿਲਾਂ ਦਾ ਹੈ। ਇਸ ਵੀਡੀਓ ਦਾ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨਾਲ ਕੋਈ ਸਬੰਧ ਨਹੀਂ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਦੱਸ ਦਈਏ ਸਾਨੂੰ ਇਹ ਵੀਡੀਓ 6-7 ਮਈ 2024 ਦੇ ਕਈ ਸੋਸ਼ਲ ਮੀਡੀਆ ਪੋਸਟਾਂ 'ਤੇ ਅਪਲੋਡ ਮਿਲਿਆ। ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ ਕੈਨੇਡਾ ਦੇ ਮਾਲਟਨ ਵਿਖੇ ਕੱਢੇ ਗਏ ਨਗਰ ਕੀਰਤਨ ਦਾ ਹੈ ਜਿਸਦੇ ਵਿਚ PM ਮੋਦੀ ਅਤੇ ਭਾਰਤ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ।
ਇਸ ਗੱਲ ਤੋਂ ਇਹ ਸਾਫ ਹੋਇਆ ਕਿ ਵੀਡੀਓ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੋਂ ਪਹਿਲਾਂ ਦਾ ਹੈ ਅਤੇ ਜ਼ਮਾਨਤ ਨਾਲ ਸਬੰਧਿਤ ਨਹੀਂ ਹੈ।
"ਭਾਰਤ ਵੱਲੋਂ ਮਾਮਲੇ 'ਤੇ ਸਖਤ ਨੋਟਿਸ"
ਦੱਸ ਦਈਏ ਕਿ ਇਸ ਮਾਮਲੇ 'ਤੇ Ministry of External Affairs, Government of India ਨੇ 7 ਮਈ 2024 ਨੂੰ ਨੋਟਿਸ ਲੈਂਦੀਆਂ ਪ੍ਰੈਸ ਰਿਲੀਜ਼ ਜਾਰੀ ਕੀਤੀ ਸੀ ਅਤੇ ਕੈਨੇਡਾ ਦੀ ਸਰਕਾਰ ਨੂੰ ਘੇਰੇ 'ਚ ਲਿਆ ਸੀ।
ਇਸ ਨੋਟਿਸ ਸਬੰਧੀ The Independent ਦੀ 7 ਮਈ 2024 ਨੂੰ ਪ੍ਰਕਾਸ਼ਿਤ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਵੀਡੀਓ ਕੈਨੇਡਾ ਵਿਚ ਹੋਏ ਇੱਕ ਨਗਰ ਕੀਰਤਨ ਦਾ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ 'ਤੇ ਆਏ ਫੈਸਲੇ ਤੋਂ ਪਹਿਲਾਂ ਦਾ ਹੈ। ਇਸ ਵੀਡੀਓ ਦਾ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨਾਲ ਕੋਈ ਸਬੰਧ ਨਹੀਂ ਹੈ।
Result- Misleading
Our Sources
Tweet Of Punfact shared on 6 May 2024
Press Release Post Of Ministry of External Affairs, Government of India Shared On 7 May 2024
News Report Of The Independent Published On 7 May 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ