
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਉਨ੍ਹਾਂ ਦੇ ਹੱਥ 'ਚ ਸਿਗਰੇਟ ਨਹੀਂ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਆਪ ਆਗੂ ਅਤੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਉਨ੍ਹਾਂ ਦੇ ਹੱਥ 'ਚ ਸਿਗਰੇਟ ਵੇਖੀ ਜਾ ਸਕਦੀ ਹੈ। ਪੋਸਟ ਜਰੀਏ ਅਨਮੋਲ ਗਗਨ ਮਾਨ 'ਤੇ ਤੰਜ ਕੱਸਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਉਨ੍ਹਾਂ ਦੇ ਹੱਥ 'ਚ ਸਿਗਰੇਟ ਨਹੀਂ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Sajan Gharu ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, "????????ਬੀੜੀ ਪੀਤੇ ਬਿਨਾ ਜਿੰਨਾ ਦੀ ਅੱਖ ਨਹੀ ਖੁੱਲਦੀ ਅੱਜ ਓਹਵੀ ਸੰਂਿਵਧਾਨ ਨੂੰ ਮਾੜਾ ਦੱਸਦੇ ਅਾ ????"
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਅਸਲ ਤਸਵੀਰ ਅਨਮੋਲ ਗਗਨ ਮਾਨ ਦੇ ਇੱਕ ਫ਼ੈਨ ਪੇਜ ਟਵਿੱਟਰ ਹੈਂਡਲ (@Anmol_GaganMaan) 'ਤੇ ਅਪਲੋਡ ਮਿਲੀ। ਇਹ ਪੋਸਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।
#tralle #comingsoon #keepsupporting #anmolgaganmaan #punjabo pic.twitter.com/y5Wqkg4V5d
— Anmol Gagan Maan (@Anmol_GaganMaan) July 19, 2018
ਅਸਲ ਤਸਵੀਰ ਵਿਚ ਕੀਤੇ ਵੀ ਅਨਮੋਲ ਗਗਨ ਮਾਨ ਦੇ ਹੱਥ 'ਚ ਸਿਗਰੇਟ ਨਹੀਂ ਸੀ। ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।
ਇਹ ਪਹਿਲੀ ਵਾਰ ਨਹੀਂ ਜਦੋਂ ਸਮਾਨ ਦਾਅਵੇ ਨਾਲ ਅਨਮੋਲ ਗਗਨ ਮਾਨ ਦੀ ਐਡੀਟੇਡ ਤਸਵੀਰ ਵਾਇਰਲ ਕੀਤੀ ਗਈ ਹੋਵੇ। ਕੁਝ ਦਿਨਾਂ ਪਹਿਲਾਂ ਵੀ ਸਮਾਨ ਦਾਅਵੇ ਨਾਲ ਅਨਮੋਲ ਗਗਨ ਮਾਨ ਦੀ ਐਡੀਟੇਡ ਤਸਵੀਰ ਵਾਇਰਲ ਕੀਤੀ ਗਈ ਸੀ, ਜਿਸਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਵੱਲੋਂ ਕੀਤੀ ਗਈ ਸੀ। ਇਹ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਉਨ੍ਹਾਂ ਦੇ ਹੱਥ 'ਚ ਸਿਗਰੇਟ ਨਹੀਂ ਸੀ।
Claim- Anmol Gagan Mann smoking cigrette
Claimed By- FB User Sajan Gharu
Fact Check- Fake