Fact Check: ਚਲਦੀ ਬਸ 'ਚ ਪਾਣੀ ਭਰ ਜਾਣ ਦਾ ਵੀਡੀਓ ਦਿੱਲੀ ਦਾ ਨਹੀਂ, ਜੈਪੁਰ ਦਾ ਹੈ
Published : Jul 16, 2021, 4:52 pm IST
Updated : Jul 16, 2021, 4:52 pm IST
SHARE ARTICLE
Fact Check: Video from Jaipur Low Floor bus shared in the name of Delhi
Fact Check: Video from Jaipur Low Floor bus shared in the name of Delhi

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵੀਡੀਓ ਦਿੱਲੀ ਦਾ ਨਹੀਂ ਬਲਕਿ ਜੈਪੁਰ ਦਾ ਹੈ। ਵੀਡੀਓ ਸਮਾਨ ਦਾਅਵੇ ਨਾਲ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ। 

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਚਲਦੀ ਲੋ-ਫਲੋਰ ਬਸ ਅੰਦਰ ਪਾਣੀ ਭਰ ਜਾਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੇਜਰੀਵਾਲ ਸਰਕਾਰ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਦਿੱਲੀ ਦਾ ਨਹੀਂ ਬਲਕਿ ਜੈਪੁਰ ਦਾ ਹੈ। ਇਹ ਵੀਡੀਓ ਸਮਾਨ ਦਾਅਵੇ ਨਾਲ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ। 

ਵਾਇਰਲ ਪੋਸਟ

ਟਵਿੱਟਰ ਯੂਜ਼ਰ वत्स रंजीत कुमार सिंह (वाराणसी) ਨੇ 14 ਜੁਲਾਈ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "#AdManKejriwal केजरीवाल का लंदन देख लो ???? दिल्ली की बारिश में बस, ऑटो और कार सब जल की रानी होती है। ????????"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ।

ਵੀਡੀਓ ਦਿੱਲੀ ਦਾ ਨਹੀਂ ਜੈਪੁਰ ਦਾ ਹੈ

ਸਰਚ ਦੌਰਾਨ ਸਾਨੂੰ ਪਤਾ ਚਲਿਆ ਕਿ ਇਹ ਵੀਡੀਓ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ ਅਤੇ ਇਹ ਵੀਡੀਓ ਜੈਪੁਰ ਦਾ ਹੈ। ਟਵਿੱਟਰ 'ਤੇ ਪਿਛਲੇ ਸਾਲ ਇੱਕ ਯੂਜ਼ਰ ਨੇ ਸਮਾਨ ਦਾਅਵੇ ਨਾਲ ਵੀਡੀਓ ਦਿੱਲੀ ਦਾ ਦੱਸਕੇ ਸ਼ੇਅਰ ਕੀਤਾ ਸੀ, ਜਿਸਦੇ ਬਾਅਦ ਆਮ ਆਦਮੀ ਪਾਰਟੀ ਦੇ ਅਧਿਕਾਰਿਕ ਪੇਜ ਨੇ ਜਵਾਬ ਦਿੰਦਿਆਂ ਦੱਸਿਆ ਸੀ ਕਿ ਇਹ ਵੀਡੀਓ ਰਾਜਸਥਾਨ ਦਾ ਹੈ ਨਾ ਕਿ ਦਿੱਲੀ ਦਾ।

ਇਸ ਜਵਾਬ ਵਿਚ ਉਨ੍ਹਾਂ ਨੇ ਵੀਡੀਓ ਨੂੰ ਲੈ ਕੇ ਪ੍ਰਕਾਸ਼ਿਤ ਇੱਕ ਖਬਰ ਦਾ ਲਿੰਕ ਵੀ ਸ਼ੇਅਰ ਕੀਤਾ ਸੀ। ਆਪ ਨੇ khaskhabar.com ਦੀ ਖਬਰ ਦਾ ਲਿੰਕ ਸ਼ੇਅਰ ਕੀਤਾ ਸੀ। ਇਹ ਖਬਰ 11 ਅਗਸਤ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦਾ ਸਿਰਲੇਖ ਲਿਖਿਆ ਗਿਆ ਸੀ, "जयपुर में तेज बारिश के दौरान चलती लो-फ्लोर बस में घुसा पानी, यहां देखें वीडियो"

Khaskhabar

ਇਸ ਖਬਰ ਵਿਚ ਵਾਇਰਲ ਵੀਡੀਓ ਦਾ ਪੂਰਾ ਭਾਗ ਸ਼ੇਅਰ ਕੀਤਾ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ ਇਹ ਮਾਮਲੇ ਰਾਜਸਥਾਨ ਦੇ ਜੈਪੁਰ ਦਾ ਹੈ।

ਅੱਗੇ ਵਧਦੇ ਹੋਏ ਅਸੀਂ ਖਬਰ ਵਿਚ ਸ਼ੇਅਰ ਕੀਤੇ ਵਾਇਰਲ ਵੀਡੀਓ ਦੇ ਪੂਰੇ ਭਾਗ ਨੂੰ ਅਸੀਂ ਵੇਖਿਆ। ਇਸ ਵੀਡੀਓ ਦੇ ਇੱਕ ਫਰੇਮ ਵਿਚ ਸਾਨੂੰ ‘ਨਸੀਆਂ ਭੱਟਰਕਜੀ’ ਲਿਖਿਆ ਹੋਇਆ ਬੋਰਡ ਨਜ਼ਰ ਆਇਆ।

Screenshot

ਗੂਗਲ 'ਤੇ ਇਸ ਕੀਵਰਡ ਨੂੰ ਸਰਚ ਕਰਨ 'ਤੇ ਸਾਨੂੰ ਪਤਾ ਚਲਿਆ ਕਿ ਇਹ ਰਾਜਸਥਾਨ ਦੇ ਜੈਪੁਰ 'ਚ ਸਥਿਤ ਇੱਕ ਜੈਨ ਮੰਦਿਰ ਹੈ। ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਦਿੱਲੀ ਦਾ ਨਹੀਂ ਬਲਕਿ ਜੈਪੁਰ ਦਾ ਹੈ। 

NBKJ

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਦਿੱਲੀ ਦਾ ਨਹੀਂ ਬਲਕਿ ਜੈਪੁਰ ਦਾ ਹੈ। ਇਹ ਵੀਡੀਓ ਸਮਾਨ ਦਾਅਵੇ ਨਾਲ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ।

Claim- Video of Water flow getting into the bus is from Delhi
Claimed By- Twitter User वत्स रंजीत कुमार सिंह (वाराणसी)
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement