Fact Check: ਕਿਸਾਨਾਂ ਦੇ ਖਾਣੇ ਦੀ ਬੇਅਦਬੀ? ਨਹੀਂ, ਵਿਸ਼ੇਸ਼ ਸਮੁਦਾਏ ਨੂੰ ਬਦਨਾਮ ਕੀਤਾ ਜਾ ਰਿਹਾ ਹੈ
Published : Sep 16, 2021, 7:40 pm IST
Updated : Sep 16, 2021, 7:40 pm IST
SHARE ARTICLE
Fact Check Fake tweet viral to defame a community
Fact Check Fake tweet viral to defame a community

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਫਰਜ਼ੀ ਪਾਇਆ ਹੈ। ਹੁਣ ਫਰਜ਼ੀ ਟਵੀਟ ਨੂੰ ਵਾਇਰਲ ਕਰਦੇ ਹੋਏ ਵਿਸ਼ੇਸ਼ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

RSFC (Team Mohali)- 5 ਸਿਤੰਬਰ 2021 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਖੇ ਮਹਾਂ ਪੰਚਾਇਤ ਕੀਤੀ ਗਈ ਸੀ ਜਿਸ ਵਿਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਲੋਕਾਂ ਨੇ ਭਾਗ ਲਿਆ ਸੀ। ਹੁਣ ਮਹਾਪੰਚਾਇਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਟਵੀਟ ਖੂਬ ਵਾਇਰਲ ਹੋ ਰਿਹਾ ਹੈ। ਟਵੀਟ ਮੁਤਾਬਕ ਟਵਿੱਟਰ ਯੂਜ਼ਰ ਆਦਿਲ ਅੰਸਾਰੀ ਨੇ ਮੰਨਿਆ ਕਿ ਮੁਸਲਮਾਨਾਂ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ, ਪੂਨਮ ਪੰਡਿਤ ਸਣੇ ਕਰੀਬ ਪੰਜ ਲੱਖ ਲੋਕਾਂ ਨੂੰ ਥੁੱਕ ਵਾਲਾ ਹਲਵਾ ਅਤੇ ਹੋਰ ਪਕਵਾਨ ਚਲਾਏ ਅਤੇ ਅੱਲ੍ਹਾ-ਹੂ-ਅਕਬਰ ਦਾ ਨਾਅਰਾ ਬੁਲੰਦ ਕਰਵਾ ਕੇ ਵਿਸ਼ਵ ਰਿਕਾਰਡ ਬਣਾਇਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਫਰਜ਼ੀ ਪਾਇਆ ਹੈ। ਹੁਣ ਫਰਜ਼ੀ ਟਵੀਟ ਨੂੰ ਵਾਇਰਲ ਕਰਦੇ ਹੋਏ ਵਿਸ਼ੇਸ਼ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ 

ਫੇਸਬੁੱਕ ਯੂਜ਼ਰ "बिरेन्द्र कुमार तिवारी" ਨੇ ਵਾਇਰਲ ਟਵੀਟ ਦਾ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਲਿਖਿਆ, "लो सालों खाऔ थूक वाला हलवा। किसान रैली में शान्तिप्रिय समुदाय के लोगों ने सभी को खिलाया थूक वाला हलवा।"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਟਵੀਟ ਨੂੰ ਧਿਆਨ ਨਾਲ ਵੇਖਿਆ। ਇਸ ਟਵੀਟ ਵਿਚ ਕੁਝ ਚੀਜ਼ਾਂ ਗੋਰ ਕਰਨ ਵਾਲੀਆਂ ਹਨ।

Viral Tweet

ਪਹਿਲਾ- ਟਵੀਟ ਕੀਤੇ ਗਏ ਅੱਖਰ ਸਮਾਨ ਤੋਂ ਜ਼ਿਆਦਾ ਹਨ।

ਦੂਸਰਾ- ਇਸ ਟਵੀਟ ਦੇ ਫੌਂਟ ਅਤੇ ਅਲਾਈਨਮੈਂਟ ਠੀਕ ਨਹੀਂ ਹਨ।

Extra Character

ਅੱਗੇ ਵਧਦੇ ਹੋਏ ਅਸੀਂ ਵਾਇਰਲ ਵਾਇਰਲ ਹੋ ਰਹੇ ਟਵੀਟ ਦੇ ਟੈਕਸਟ ਨੂੰ ਆਪਣੇ ਟਵਿੱਟਰ ਅਕਾਉਂਟ 'ਤੇ ਪੇਸਟ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਪਾਇਆ ਕਿ ਵਾਇਰਲ ਹੋ ਰਹੇ ਟਵੀਟ ਦੇ ਸ਼ਬਦ ਟਵਿੱਟਰ ਦੁਆਰਾ ਨਿਰਧਾਰਤ 280 ਅੱਖਰਾਂ ਤੋਂ ਵੱਧ ਹਨ, ਜਿਸਦਾ ਮਤਲਬ ਕਿ ਵਾਇਰਲ ਟਵੀਟ ਐਡੀਟੇਡ ਹੈ। 

ਅੱਗੇ ਵਧਦੇ ਹੋਏ ਹੋਏ ਅਸੀਂ ਵਾਇਰਲ ਟਵੀਟਰ ਯੂਜ਼ਰ ਦੇ ਅਕਾਉਂਟ ਨੂੰ ਖੰਗਾਲਿਆ। ਅਸੀਂ ਪਾਇਆ ਕਿ ਵਾਇਰਲ ਹੋ ਰਹੇ ਦੋਵੇਂ ਟਵਿੱਟਰ ਅਕਾਉਂਟ ਸਾਲ 2015 ਅਤੇ 2017 ਤੋਂ ਬਾਅਦ ਐਕਟਿਵ ਨਹੀਂ ਹਨ।

Account

ਮਤਲਬ ਸਾਫ ਸੀ ਕਿ ਫਰਜ਼ੀ ਟਵੀਟ ਨੂੰ ਵਾਇਰਲ ਕਰ ਵਿਸ਼ੇਸ਼ ਧਰਮ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਫਰਜ਼ੀ ਪਾਇਆ ਹੈ। ਹੁਣ ਫਰਜ਼ੀ ਟਵੀਟ ਨੂੰ ਵਾਇਰਲ ਕਰਦੇ ਹੋਏ ਵਿਸ਼ੇਸ਼ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

Claim- Muslim Community spits on the farmers food
Claimed By- FB User बिरेन्द्र कुमार तिवारी
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement