Fact Check: ਇਹ ਤਸਵੀਰ ਕਸ਼ਮੀਰ ਦੀ ਨਹੀਂ, ਮਹਾਰਾਸ਼ਟਰ 'ਚ CAA ਕਾਨੂੰਨਾਂ ਖਿਲਾਫ ਹੋਏ ਪ੍ਰਦਰਸ਼ਨ ਦੀ ਹੈ
Published : Oct 16, 2021, 4:35 pm IST
Updated : Oct 16, 2021, 4:35 pm IST
SHARE ARTICLE
Fact Check: Old Images of anti-CAA protest shared in the name of Kashmir
Fact Check: Old Images of anti-CAA protest shared in the name of Kashmir

ਵਾਇਰਲ ਹੋ ਰਹੀ ਤਸਵੀਰ ਕਸ਼ਮੀਰ ਦੀ ਨਹੀਂ ਹੈ। ਇਹ ਤਸਵੀਰ ਔਰੰਗਾਬਾਦ ਦੀ ਹੈ ਜਦੋਂ ਫਰਵਰੀ 2020 ਵਿਚ CAA ਕਾਨੂੰਨਾਂ ਦਾ ਵਿਰੋਧ ਲੋਕਾਂ ਨੇ ਕਫ਼ਨ ਪਾ ਕੇ ਕੀਤਾ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ 2 ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਲੋਕਾਂ ਨੂੰ ਕਫ਼ਨ 'ਚ ਪਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕਸ਼ਮੀਰ ਦੀ ਹੈ ਜਿਥੇ ਮੁਸਲਿਮ ਸਮੁਦਾਏ ਦੇ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਸ਼ਮੀਰ ਦੀ ਨਹੀਂ ਹੈ। ਇਹ ਤਸਵੀਰ ਮਹਾਰਾਸ਼ਟਰ ਦੇ ਔਰੰਗਾਬਾਦ ਦੀ ਹੈ ਜਦੋਂ ਫਰਵਰੀ 2020 ਵਿਚ ਨਾਗਰਿਕਤਾ ਸੋਧ ਕਾਨੂੰਨਾਂ ਦਾ ਵਿਰੋਧ ਲੋਕਾਂ ਨੇ ਕਫ਼ਨ ਪਾ ਕੇ ਕੀਤਾ ਸੀ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "zvxbts" ਨੇ ਤਸਵੀਰਾਂ ਨੂੰ ਕਸ਼ਮੀਰ 'ਚ ਮੁਸਲਮਾਨਾਂ ਦਾ ਕਤਲ ਦੱਸਦੇ ਹੋਏ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "That making me heart breaking to see innocent muslims be killed from terrorist people Broken heartBroken heart #SAVE_KASHMIR #help_kashmir #كشمير_تباد #أنقذوا_مسلمي_الهند #انقذوا_مسلمي_كشمير #Kashmir #MuslimLivesMatter"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

"ਇਹ ਤਸਵੀਰ ਕਸ਼ਮੀਰ ਦੀ ਨਹੀਂ ਹੈ"

ਸਾਨੂੰ ਇਹ ਤਸਵੀਰ ਕਈ ਪੁਰਾਣੀਆਂ ਖਬਰਾਂ ਅਤੇ ਸੋਸ਼ਲ ਮੀਡੀਆ ਪੋਸਟਾਂ 'ਤੇ ਅਪਲੋਡ ਮਿਲੀ। ਖਬਰਾਂ ਅਨੁਸਾਰ ਇਹ ਤਸਵੀਰ ਮਹਾਰਾਸ਼ਟਰ ਦੇ ਔਰੰਗਾਬਾਦ ਦੀ ਹੈ ਜਦੋਂ ਫਰਵਰੀ 2020 ਵਿਚ ਨਾਗਰਿਕਤਾ ਸੋਧ ਕਾਨੂੰਨਾਂ ਖਿਲਾਫ ਕਫ਼ਨ ਪਾ ਕੇ ਪ੍ਰਦਰਸ਼ਨ ਕੀਤਾ ਗਿਆ ਸੀ। 

ਟਵਿੱਟਰ ਯੂਜ਼ਰ "Sabir Saifi Rajdhan" ਨੇ 24 ਫਰਵਰੀ 2020 ਨੂੰ ਇਹ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, "#औरंगाबाद काले कानून के खिलाफ कफ़न पहन कर, इतिहास में पहली बार इस तरीके के आंदोलन देखने को मिल रहा है..! सरफरोशी की तमन्ना अब हमारे दिल में है, देखना है जोर कितना बाजू -ए- कातिल में है !! #REJECT_CAA_NRC_NPR #TrumpInIndia #GoBackTrump #Ahmedabad #an"

ਇਨ੍ਹਾਂ ਤਸਵੀਰਾਂ ਵਿਚ ਕਫ਼ਨ ਉੱਤੇ ਸਾਫ-ਸਾਫ CAA-NRC ਖਿਲਾਫ ਨਾਅਰੇ ਲਿਖੇ ਵੇਖੇ ਜਾ ਸਕਦਾ ਹੈ।

Youtube VideoYoutube Video

ਸਾਨੂੰ ਇਸ ਪ੍ਰਦਰਸ਼ਨ ਦਾ Youtube 'ਤੇ ਵੀਡੀਓ ਵੀ ਮਿਲਿਆ। ਵੀਡੀਓ 24 ਫਰਵਰੀ 2020 ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਵੀਡੀਓ ਵਿਚ ਨਾਗਰਿਕਤਾ ਸੋਧ ਕਾਨੂੰਨਾਂ ਖਿਲਾਫ ਨਾਅਰੇ ਸੁਣੇ ਜਾ ਸਕਦੇ ਹਨ।

JJP NewsJJP News

ਇਸ ਮਾਮਲੇ ਨੂੰ ਲੈ ਕੇ 24 ਫਰਵਰੀ ਨੂੰ ਪ੍ਰਕਾਸ਼ਿਤ "jjpnews.com" ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਮਤਲਬ ਸਾਫ ਸੀ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਦੀ ਪੁਰਾਣੀ ਤਸਵੀਰਾਂ ਨੂੰ ਕਸ਼ਮੀਰ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਸ਼ਮੀਰ ਦੀ ਨਹੀਂ ਹੈ। ਇਹ ਤਸਵੀਰ ਮਹਾਰਾਸ਼ਟਰ ਦੇ ਔਰੰਗਾਬਾਦ ਦੀ ਹੈ ਜਦੋਂ ਫਰਵਰੀ 2020 ਵਿਚ ਨਾਗਰਿਕਤਾ ਸੋਧ ਕਾਨੂੰਨਾਂ ਦਾ ਵਿਰੋਧ ਲੋਕਾਂ ਨੇ ਕਫ਼ਨ ਪਾ ਕੇ ਕੀਤਾ ਸੀ।

Claim - Terrorist Killing Innocent Muslims In Kashmir
Claimed By- Twitter User
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement