Fact Check: ਪਾਕਿਸਤਾਨ ਦੇ ਵੀਡੀਓ ਨੂੰ ਤ੍ਰਿਪੁਰਾ ਹਿੰਸਾ ਨਾਲ ਜੋੜ ਕੀਤਾ ਜਾ ਰਿਹਾ ਵਾਇਰਲ
Published : Nov 16, 2021, 7:26 pm IST
Updated : Nov 16, 2021, 7:26 pm IST
SHARE ARTICLE
Fact Check: Video of Petrol Pump Blast In Karachi Shared As Tripura Violance
Fact Check: Video of Petrol Pump Blast In Karachi Shared As Tripura Violance

ਵਾਇਰਲ ਹੋ ਰਿਹਾ ਵੀਡੀਓ ਤ੍ਰਿਪੁਰਾ ਦਾ ਨਹੀਂ ਹੈ। ਇਹ ਵੀਡੀਓ ਪਾਕਿਸਤਾਨ ਦੇ ਕਰਾਚੀ ਵਿਖੇ ਇੱਕ ਪੈਟ੍ਰੋਲ ਪੰਪ 'ਤੇ ਹੋਏ ਧਮਾਕੇ ਨਾਲ ਸਬੰਧਿਤ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪੈਟ੍ਰੋਲ ਪੰਪ ਨੇੜੇ ਅੱਗ ਲੱਗੀ ਵੇਖੀ ਜਾ ਸਕਦੀ ਹੈ। ਵੀਡੀਓ ਵਿਚ ਕਈ ਲੋਕਾਂ ਦੀ ਲਾਸ਼ਾਂ ਨੂੰ ਵੀ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਤ੍ਰਿਪੁਰਾ ਹਿੰਸਾ ਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਤ੍ਰਿਪੁਰਾ ਦੀ ਪੁਲਿਸ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਤ੍ਰਿਪੁਰਾ ਦਾ ਨਹੀਂ ਹੈ। ਇਹ ਵੀਡੀਓ ਪਾਕਿਸਤਾਨ ਦੇ ਕਰਾਚੀ ਵਿਖੇ ਇੱਕ ਪੈਟ੍ਰੋਲ ਪੰਪ 'ਤੇ ਹੋਏ ਧਮਾਕੇ ਨਾਲ ਸਬੰਧਿਤ ਹੈ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ Ch Aabid Hussain ਨੇ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "पुलिस डिपार्टमेंट हमारे देश का एक ऐसा डिपार्टमेंट है जो हमेशा अपने इंसाफ के लिए जाना जाता है जो ज़ालिमों को सज़ा और मज़लूमों को इंसाफ दिलाता है, लेकिन #त्रिपुरा पुलिस की वाहियात हरकतें पूरे देश के पुलिस डिपार्टमेंट के लिए शर्म की बात है। #ShameOnTripuraPolice

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵੀਡੀਓ ਪਾਕਿਸਤਾਨ ਦੇ ਕਰਾਚੀ ਦਾ ਹੈ

ਸਾਨੂੰ 30 ਅਕਤੂਬਰ 2021 ਦੇ ਇੱਕ ਟਵੀਟ ਵਿਚ ਇਹ ਵੀਡੀਓ ਅਪਲੋਡ ਮਿਲਿਆ। ਇਸ ਯੂਜ਼ਰ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਪਾਕਿਸਤਾਨ ਦੇ ਕਰਾਚੀ ਦਾ ਦੱਸਿਆ। ਅਧਿਕਾਰਿਕ ਵੇਰੀਫਾਈਡ ਟਵਿੱਟਰ ਅਕਾਊਂਟ Dark Knight ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "Precious lives lost in Byco CNG/Petrol station blast near Board office. Very tragic & horrific, I went there couple of times ago. There should be safety protocol across all CNG/petrol pumps. Non technical ppl are supervising these bomb stations #Karachi"

ਡਿਸਕ੍ਰਿਪਸ਼ਨ ਅਨੁਸਾਰ ਵੀਡੀਓ ਕਰਾਚੀ ਦੇ Byco ਪੈਟ੍ਰੋਲ ਪੰਪ ਦਾ ਹੈ ਜਿਥੇ ਧਮਾਕਾ ਹੋਣ ਕਰਕੇ ਕਈ ਲੋਕਾਂ ਨੇ ਆਪਣੀ ਜਾਨ ਗਵਾਈ।

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਤੋਂ ਪੁਸ਼ਟੀ ਹੋਈ ਕਿ ਵੀਡੀਓ ਪਾਕਿਸਤਾਨ ਦੇ ਕਰਾਚੀ ਦਾ ਹੈ। ਪਾਕਿਸਤਾਨ ਦੇ ਨਿਊਜ਼ ਚੈਨਲ "GTV NETWORK HD" ਦੇ Youtube ਰਿਪੋਰਟ ਵਿਚ ਇਸ ਵਾਇਰਲ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ।

GTV NetworkGTV Network

ਮਤਲਬ ਸਾਫ ਸੀ ਕਿ ਪਾਕਿਸਤਾਨ ਦੇ ਵੀਡੀਓ ਨੂੰ ਹਾਲੀਆ ਤ੍ਰਿਪੁਰਾ ਹਿੰਸਾ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਤ੍ਰਿਪੁਰਾ ਦਾ ਨਹੀਂ ਹੈ। ਇਹ ਵੀਡੀਓ ਪਾਕਿਸਤਾਨ ਦੇ ਕਰਾਚੀ ਵਿਖੇ ਇੱਕ ਪੈਟ੍ਰੋਲ ਪੰਪ 'ਤੇ ਹੋਏ ਧਮਾਕੇ ਨਾਲ ਸਬੰਧਿਤ ਹੈ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Video of Tripura Communal Violance
Claimed By- Twitter User Ch Aabid Hussain
Fact Check- Misleading 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਪੰਜਾਬ ਭਾਜਪਾ 'ਚ ਵੱਡੀ ਬਗਾਵਤ! ਆਹ ਵੱਡੇ ਲੀਡਰ ਨੂੰ ਸੱਦ ਲਿਆ ਦਿੱਲੀ,ਚੰਡੀਗੜ੍ਹ ਬੈਠਕ ਬੇਸਿੱਟਾ,LIVE

17 Apr 2024 3:17 PM

'ਆਪ' ਦੀ ਸਿਆਸੀ ਰਾਜਧਾਨੀ 'ਚ ਕੌਣ ਕਿਸ 'ਤੇ ਭਾਰੀ ? ਸੰਗਰੂਰ ਤੋਂ ਮੌਜੂਦਾ ਸਾਂਸਦ ਮੁਕਾਬਲੇ ਮੰਤਰੀ ਕਾਂਗਰਸ ਨੇ ਸੁਖਪਾਲ..

17 Apr 2024 1:08 PM

ਟਿਕਟ ਕੱਟਣ 'ਤੇ ਰੁੱਸ ਗਏ ਲੀਡਰ, ਬਗ਼ਾਵਤ ਦੇ ਡਰੋਂ ਕੰਬੀ ਹਾਈਕਮਾਨ!

17 Apr 2024 12:26 PM

ਟਿਕਟ ਕੱਟਣ 'ਤੇ ਰੁੱਸ ਗਏ ਲੀਡਰ, ਬਗ਼ਾਵਤ ਦੇ ਡਰੋਂ ਕੰਬੀ ਹਾਈਕਮਾਨ!

17 Apr 2024 12:01 PM

AAP ਨੇ ਬਾਹਰਲਿਆਂ ਨੂੰ ਦਿੱਤੀਆਂ ਟਿਕਟਾਂ, ਆਮ ਘਰਾਂ ਦੇ ਮੁੰਡੇ ਰਹਿ ਗਏ ਦਰੀਆਂ ਵਿਛਾਉਂਦੇ : ਕਾਂਗਰਸ

17 Apr 2024 10:53 AM
Advertisement