Fact Check: ਸੁਖਬੀਰ ਸਿੰਘ ਬਾਦਲ ਅਤੇ ਰਵੀਕਰਨ ਕਾਹਲੋਂ ਦੀ ਤਸਵੀਰ ਐਡਿਟ ਕਰ ਕੀਤੀ ਜਾ ਰਹੀ ਵਾਇਰਲ
Published : Dec 16, 2021, 4:32 pm IST
Updated : Dec 16, 2021, 4:32 pm IST
SHARE ARTICLE
Fact Check edited image of SAD leader going viral with false claims
Fact Check edited image of SAD leader going viral with false claims

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਦੋਵੇਂ ਲੀਡਰਾਂ ਨੇ ਆਪਣੇ ਪੈਰਾਂ 'ਚ ਇੱਕੋ ਤਰ੍ਹਾਂ ਦੇ ਬੂਟ ਪਾਏ ਹੋਏ ਸਨ।

RSFC (Team Mohali)- ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਕੈਂਡੀਡੇਟ ਰਵੀਕਰਨ ਸਿੰਘ ਕਾਹਲੋਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਉਨ੍ਹਾਂ ਦੋਵਾਂ ਨੂੰ ਦੁਪਹਿਰਾਂ ਵਿਚ ਵੱਖਰੇ ਬੂਟ ਪਾਏ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਰਵੀਕਰਨ ਕਾਹਲੋਂ ਨੇ ਪੈਰਾਂ ਵਿਚ ਵੱਖਰੇ ਬੂਟ ਪਾਏ ਹੋਏ ਹਨ। ਤਸਵੀਰ ਨੂੰ ਸ਼ੇਅਰ ਕਰਦਿਆਂ ਅਕਾਲੀ ਦਲ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਦੋਵੇਂ ਲੀਡਰਾਂ ਨੇ ਆਪਣੇ ਪੈਰਾਂ 'ਚ ਇੱਕੋ ਤਰ੍ਹਾਂ ਦੇ ਬੂਟ ਪਾਏ ਹੋਏ ਸਨ। 

ਵਾਇਰਲ ਪੋਸਟ

ਫੇਸਬੁੱਕ ਪੇਜ "ਚਾਚਾ ਬਘੇਲ ਸਿੰਘ" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਇਧਰ ਛਾਡਾ ਸੁੱਖਾ ਬੂਟ ਵਟਾਈ ਫਿਰਦਾ ਵੋਟਰਾਂ ਨਾਲ ।ਵੋ‍ਟਰ ਕਿਧਰ ਹਿੱਲ ਜਾਣਗੇ। ਫੋਟੋ ਉਪਨ ਕਰਲੋ।

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੌਰਾਨ ਸਾਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ ਰਵੀਕਰਨ ਕਾਹਲੋਂ ਦੁਆਰਾ ਆਪਣੇ ਟਵਿਟਰ ਅਕਾਉਂਟ ਤੋਂ 25 ਜੁਲਾਈ 2020 ਨੂੰ ਸ਼ੇਅਰ ਕੀਤੀ ਮਿਲੀ। 

ਤਸਵੀਰ ਨੂੰ ਅਪਲੋਡ ਕਰਦਿਆਂ ਰਵੀਕਰਨ ਸਿੰਘ ਕਾਹਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਸਨ। ਇਸ ਤਸਵੀਰ ਨੂੰ ਦੇਖ ਕੇ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ।

ਤਸਵੀਰ ਵਿਚ ਦੋਵੇਂ ਲੀਡਰਾਂ ਨੇ ਆਪਣੇ ਪੈਰਾਂ 'ਚ ਇੱਕੋ ਤਰ੍ਹਾਂ ਦੇ ਬੂਟ ਪਾਏ ਹੋਏ ਸਨ। ਅਸਲ ਤਸਵੀਰ ਅਤੇ ਵਾਇਰਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

coll

ਹੋਰ ਸਰਚ ਕਰਨ 'ਤੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ IT ਸੈੱਲ ਦੇ ਪ੍ਰਧਾਨ ਨਛੱਤਰ ਸਿੰਘ ਦਾ ਫੇਸਬੁੱਕ ਪੋਸਟ ਮਿਲਿਆ। ਨਛੱਤਰ ਸਿੰਘ ਨੇ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ ਨੂੰ ਐਡੀਟੇਡ ਦੱਸਿਆ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਦੋਵੇਂ ਲੀਡਰਾਂ ਨੇ ਆਪਣੇ ਪੈਰਾਂ 'ਚ ਇੱਕੋ ਤਰ੍ਹਾਂ ਦੇ ਬੂਟ ਪਾਏ ਹੋਏ ਸਨ। 

Claim- Akali Leaders exhanged single shoes to show support for coming elections
Claimed By- FB Page Chacha Baghel Singh
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement