Fact Check: ਕਿਸਾਨੀ ਮੋਰਚੇ ‘ਚ ਪਹੁੰਚੀਆਂ ਮੁਸਲਿਮ ਔਰਤਾਂ ਦੀ ਤਸਵੀਰ ਨੂੰ ਦਿੱਤੀ ਗਈ ਫਿਰਕੂ ਰੰਗਤ
Published : Jan 17, 2021, 5:52 pm IST
Updated : Jan 17, 2021, 6:39 pm IST
SHARE ARTICLE
Communal angel is given to Image of Muslim women arriving at Kisan Morcha
Communal angel is given to Image of Muslim women arriving at Kisan Morcha

ਪੜਤਾਲ ਦੌਰਾਨ ਰੋਜ਼ਾਨਾ ਸਪੋਕਸਮੈਨ ਨੇ ਪਾਇਆ ਕਿ ਇਸ ਫੋਟੋ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡਿਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਕਿਸਾਨੀ ਮੋਰਚੇ ਦੀ ਸਟੇਜ ‘ਤੇ ਮੁਸਲਿਮ ਔਰਤਾਂ ਦਾ ਇਕ ਸਮੂਹ ਵੇਖਿਆ ਜਾ ਸਕਦਾ ਹੈ। ਤਸਵੀਰ ਜ਼ਰੀਏ ਕਿਸਾਨੀ ਮੋਰਚੇ ਵਿਚ ਮੁਸਲਿਮ ਔਰਤਾਂ ਦੀ ਸ਼ਮੂਲੀਅਤ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ।

ਪੜਤਾਲ ਦੌਰਾਨ ਰੋਜ਼ਾਨਾ ਸਪੋਕਸਮੈਨ ਨੇ ਪਾਇਆ ਕਿ ਇਸ ਫੋਟੋ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ ਵਿਚ ਦਿਖਾਈਆਂ ਦੇ ਰਹੀਆਂ ਮੁਸਲਿਮ ਔਰਤਾਂ ਮਲੇਰਕੋਟਲਾ (ਪੰਜਾਬ) ਦੀਆਂ ਰਹਿਣ ਵਾਲੀਆਂ ਹਨ ਜੋ ਕਿ ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਦਿੱਲੀ ਦੇ ਟਿਕਰੀ ਬਾਰਡਰ ‘ਤੇ ਪਹੁੰਚੀਆਂ ਸਨ। 

ਵਾਇਰਲ ਦਾਅਵਾ ਕੀ ਹੈ?

ਫੇਸਬੁੱਕ ਯੂਜ਼ਰ Sadhna Kumari ਨੇ 15 ਜਨਵਰੀ ਨੂੰ ਫੋਟੋ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, ‘ये वहीं हैं...जो कागज नहीं दिखाएंगे
#Khalistan #khalistani #FarmersProtestHijacked #Ghazipur #border #FarmersProtest #किसान_आंदोलन #Tikait
ਵਾਇਰਲ ਫੋਟੋ ‘ਤੇ ਲਿਖਿਆ ਹੋਇਆ ਹੈ, ‘किसान मंच पर महिला शक्ति पंजाब की शेरनियों ने कब से बुरका पहनना शुरू कर दिया?

Photo

ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

https://archive.md/0QsOY

ਵਾਇਰਲ ਦਾਅਵੇ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਫੇਸਬੁੱਕ ਪੇਜ ਤੋਂ 14 ਜਨਵਰੀ 2020 ਨੂੰ ਅਪਲੋਡ ਕੀਤੀ ਮਿਲੀ।

ਇਹਨਾਂ ਫੋਟੋਆਂ ਨੂੰ ਸਾਂਝੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੈਪਸ਼ਨ ਲਿਖਿਆ, ‘ਮੁਸਲਮਾਨ ਭਾਈਚਾਰਾ  ਕਿਸਾਨਾਂ ਦੇ ਸਮਰਥਨ ਵਿਚ ਆਇਆ। ਮਾਲੇਰਕੋਟਲਾ (ਪੰਜਾਬ) ਤੋਂ ਮੁਸਲਮਾਨ ਔਰਤਾਂ ਦਾ ਜੱਥਾ ਪਕੌੜਾ ਚੌਂਕ ਸਟੇਜ ਤੇ ਪਹੁੰਚਿਆ। ਇਨਕਲਾਬੀ ਗੀਤ ਗਾਏ, ਸੰਬੋਧਨ ਵੀ ਕੀਤਾ।‘

ਇਸ ਪੋਸਟ ਦਾ ਸਕ੍ਰੀਨਸ਼ਾਟ ਹੇਠਾਂ ਵੇਖਿਆ ਜਾ ਸਕਦਾ ਹੈ।

Photo

ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਸੀਂ ਦਿੱਲੀ ਧਰਨੇ 'ਤੇ ਮੌਜੂਦ ਰੋਜ਼ਾਨਾ ਸਪੋਕਸਮੈਨ ਦੇ ਇੰਚਾਰਜ ਹਰਦੀਪ ਸਿੰਘ ਭੋਗਲ ਨਾਲ ਸਪੰਰਕ ਕੀਤਾ। ਉਹਨਾਂ ਦੱਸਿਆ ਕਿ ਇਸ ਫੋਟੋ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। ਇਹ ਜੱਥਾ ਮਾਲੇਰਕੋਟਲਾ (ਪੰਜਾਬ) ਤੋਂ ਦਿੱਲੀ ਦੇ ਟਿਕਰੀ ਬਾਰਡਰ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੋਰਚੇ ‘ਤੇ ਪਹੁੰਚਿਆ ਸੀ। ਇਹ ਫੋਟੋ ਉਸ ਦੌਰਾਨ ਲਈ ਗਈ।

ਸੀਏਏ ਖਿਲਾਫ ਪ੍ਰਦਰਸ਼ਨ ਦੌਰਾਨ ਬੀਕੇਯੂ ਉਗਰਾਹਾਂ ਨੇ ਮੁਸਲਿਮ ਭਾਈਚਾਰੇ ਦਾ ਸਮਰਥਨ ਕੀਤਾ ਸੀ। 16 ਫ਼ਰਵਰੀ 2020 ਨੂੰ ਵਿਦਿਆਰਥੀ ਜਥੇਬੰਦੀ ਪੀਐਸਯੂ  ਲਲਕਾਰ ਵੱਲੋਂ ਸੀਏਏ ਤੇ ਐਨਆਰਸੀ ਖ਼ਿਲਾਫ਼ ਮਲੇਰਕੋਟਲਾ ਵਿਖੇ ਵੱਡਾ ਇਕੱਠ ਕੀਤਾ ਗਿਆ ਸੀ। ਉਸ ਸਾਂਝੇ ਮੰਚ ਵਿਚ ਬੀਕੇਯੂ ਉਗਰਾਹਾਂ ਵੀ ਸ਼ਾਮਿਲ ਸੀ। ਉਹਨਾਂ ਦੀ ਔਖੀ ਘੜੀ ਵਿਚ ਜੇ ਉਗਰਾਹਾਂ ਜਥੇਬੰਦੀ ਨੇ ਸਾਥ ਦਿੱਤਾ ਸੀ ਤਾਂ ਹੁਣ ਮੁਸਲਿਮ ਭਾਈਚਾਰੇ ਦਾ ਇਹ ਜੱਥਾ ਲਗਾਤਾਰ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਯਤਨ ਕਰ ਰਿਹਾ ਹੈ।

ਇਸ ਦੇ ਨਾਲ ਹੀ ਰੋਜ਼ਾਨਾ ਸਪੋਕਸਮੈਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਨਾਲ ਸੰਪਰਕ ਕੀਤਾ। ਉਹਨਾਂ ਦੱਸਿਆ ਕਿ ਮੋਰਚੇ ਦੌਰਾਨ ਮਲੇਰਕੋਟਲਾ ਤੋਂ ਮੁਸਲਿਮ ਬੀਬੀਆਂ ਦਾ ਜਥਾ ਦਿੱਲੀ ਪਹੁੰਚਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਮਲੇਰਕੋਟਲਾ ਵਿਖੇ ਜ਼ਿਆਦਾਤਰ ਪੰਜਾਬੀ ਮੁਸਲਮਾਨ ਹਨ ਤੇ ਉੱਥੋਂ ਦੇ ਜ਼ਿਆਦਾਤਰ ਲੋਕ ਵ਼ੱਡੇ ਪੱਧਰ ‘ਤੇ ਖੇਤੀਬਾੜੀ ਨਾਲ ਜੁੜੇ ਹੋਏ ਹਨ।

ਝੰਡਾ ਸਿੰਘ ਨੇ ਕਿਹਾ ਕਿ ਹਰੇਕ ਜਾਤ ਤੇ ਧਰਮ ਦੇ ਲੋਕ ਖੇਤੀਬਾੜੀ ਨਾਲ ਸਬੰਧ ਰੱਖਦੇ ਹਨ। ਇਸ ਦੇ ਨਾਲ ਹੀ ਹਰੇਕ ਸਿਆਸੀ ਪਾਰਟੀ ਦੇ ਲੋਕ ਵੀ ਖੇਤੀ ਨਾਲ ਜੁੜੇ ਹੋਏ ਹਨ। ਦਿੱਲੀ ਮੋਰਚੇ ‘ਤੇ ਬੈਠੇ ਕਿਸਾਨ ਜਾਤ, ਧਰਮ ਨੂੰ ਪਾਸੇ ਰੱਖ ਕੇ ਅਪਣਾ ਕਿੱਤਾ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਸਰਕਾਰ ਇਸ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਫੋਟੋ ਨੂੰ ਗੁੰਮਰਾਹਕੁੰਨ ਪਾਇਆ। ਫੋਟੋ ਵਿਚ ਦਿਖਾਈ ਦੇ ਰਹੀਆਂ ਔਰਤਾਂ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ ਜੋ ਕਿ ਮਲੇਰਕੋਟਲਾ (ਪੰਜਾਬ) ਦੀਆਂ ਰਹਿਣ ਵਾਲੀਆਂ ਹਨ।

Claim: ਦਿੱਲੀ ਮੋਰਚੇ ‘ਚ ਪਹੁੰਚੀਆਂ ਮੁਸਲਿਮ ਔਰਤਾਂ ਦੀ ਤਸਵੀਰ ਗੁੰਮਰਾਹਕੁੰਨ ਦਾਅਵੇ ਨਾਲ ਹੋ ਰਹੀ ਵਾਇਰਲ

Claim By:  Sadhna Kumari

Fact Check: ਗੁੰਮਰਾਹਕੁੰਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement