
ਇਹ ਤਸਵੀਰ ਫਰਵਰੀ 2014 ਦੀ ਹੈ, ਜਦੋ ਕੈਨੇਡੀਅਨ ਫੌਜ ਦੇ ਸਿਪਾਹੀ ਕੈਨੇਡਾ ਦੇ ਆਰਕਟਿਕ ਵਿਚ ਸਿਖਲਾਈ ਲੈ ਰਹੇ ਸਨ।
ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਤਸਵੀਰ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡੀਅਨ ਫੌਜ ਪੀਐਲਏ ਸੈਨਿਕਾਂ ਨੂੰ ਭਾਰਤ ਵਿਰੁੱਧ ਜੰਗੀ ਸਿਖਲਾਈ ਦੇ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ। ਇਹ ਤਸਵੀਰ ਫਰਵਰੀ 2014 ਦੀ ਹੈ, ਜਦੋ ਕੈਨੇਡੀਅਨ ਫੌਜ ਦੇ ਸਿਪਾਹੀ ਕੈਨੇਡਾ ਦੇ ਆਰਕਟਿਕ ਵਿਚ ਸਿਖਲਾਈ ਲੈ ਰਹੇ ਸਨ।
ਵਾਇਰਲ ਪੋਸਟ ਦਾ ਦਾਅਵਾ
ਫੇਸਬੁੱਕ ਯੂਜ਼ਰ M Sreenivasulu Reddy ਨੇ 13 ਜਨਵਰੀ ਨੂੰ ਬਰਫ਼ ਵਿਚ ਟ੍ਰੇਨਿੰਗ ਲੈ ਰਹੇ ਸਿਪਾਹੀਆਂ ਦੀ ਫੋਟੋ ਸਾਂਝੀ ਕੀਤੀ।
ਯੂਜ਼ਰ ਨੇ ਕੈਪਸ਼ਨ ਲਿਖਿਆ, ‘Canadian Army is giving winter warfare training to Chinese PLA in Canada. Canada is becoming hub of Anti-India gangs... First Pak sponsored Khalistanis..and now Chinese PLA... ????????
(ਪੋਸਟ ਦਾ ਪੰਜਾਬੀ ਅਨੁਵਾਦ: ਕੈਨੇਡਾ ਵਿਚ ਪੀਐਲਏ ਸੈਨਿਕਾਂ ਨੂੰ ਸਰਦੀਆਂ ਦੀ ਜੰਗੀ ਸਿਖਲਾਈ ਦੇ ਰਹੀ ਕੈਨੇਡੀਅਨ ਆਰਮੀ। ਕੈਨੇਡਾ ਭਾਰਤ ਵਿਰੋਧੀ ਗੈਂਗ ਦਾ ਕੇਂਦਰ ਬਣ ਰਿਹਾ ਹੈ... ਪਹਿਲਾਂ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਖਾਲਿਸਤਾਨੀ...ਤੇ ਹੁਣ ਚੀਨੀ ਪੀਐਲਏ..).
ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਦੀ ਪੜਤਾਲ
ਪੜਤਾਲ ਦੌਰਾਨ ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਫੋਟੋ ਨੂੰ yandex image search ਟੂਲ ‘ਤੇ ਅਪਲੋਡ ਕੀਤਾ। ਇਸ ਦੌਰਾਨ roar.media ਦੀ ਇਕ ਮੀਡੀਆ ਰਿਪੋਰਟ ਮਿਲੀ, ਜਿਸ ਵਿਚ ਬਿਲਕੁਲ ਵਾਇਰਲ ਫੋਟੋ ਨਾਲ ਮੇਲ ਖਾਂਦੀ ਫੋਟੋ ਅਪਲੋਡ ਕੀਤੀ ਹੋਈ ਸੀ।
Photo
https://roar.media/hindi/main/around-the-world/falkland-islands-war-hindi-article
ਇਹ ਰਿਪੋਰਟ 24 ਜਨਵਰੀ 2018 ਨੂੰ ਪ੍ਰਕਾਸ਼ਿਤ ਹੋਈ ਸੀ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਵਾਇਰਲ ਫੋਟੋ ਪੁਰਾਣੀ ਹੈ।
ਪੜਤਾਲ ਦੌਰਾਨ ਸਾਨੂੰ Canada at NATO ਦਾ ਟਵੀਟ ਮਿਲਿਆ। ਇਹ ਟਵੀਟ 6 ਦਸੰਬਰ 2014 ਨੂੰ ਕੀਤਾ ਗਿਆ ਸੀ। ਇਸਦੇ ਵਿਚ ਫੋਟੋ ਨਾਲ ਕੈਪਸ਼ਨ ਦਿੱਤਾ ਗਿਆ, "#Canadian soldiers training in Canada's #Arctic, February 2014."
https://twitter.com/CanadaNATO/status/541193490991177729
ਇੱਥੋਂ ਜਾਣਕਾਰੀ ਮਿਲੀ ਕਿ ਵਾਇਰਲ ਫੋਟੋ ਕੈਨੇਡਾ ਦੇ ਆਰਕਟਿਕ ਵਿਚ ਸਿਖਲਾਈ ਲੈ ਰਹੇ ਕੈਨੇਡੀਅਨ ਫੌਜ ਦੇ ਸਿਪਾਹੀਆਂ ਦੀ ਹੈ ਅਤੇ ਇਹ ਤਾਜ਼ਾ ਨਹੀਂ ਹੈ।
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 2014 ਦੀ ਹੈ। ਕੈਨੇਡੀਅਨ ਫੌਜ ਨੇ ਪੀਐਲਏ ਸੈਨਿਕਾਂ ਨੂੰ ਜੰਗੀ ਸਿਖਲਾਈ ਨਹੀਂ ਦਿੱਤੀ।
Claim: ਪੀਐਲਏ ਸੈਨਿਕਾਂ ਨੂੰ ਭਾਰਤ ਵਿਰੁੱਧ ਜੰਗੀ ਸਿਖਲਾਈ ਦੇ ਰਹੀ ਕੈਨੇਡੀਅਨ ਫੌਜ
Claim By: M Sreenivasulu Reddy
Fact Check: ਗੁੰਮਰਾਹਕੁੰਨ