Fact Check: ਦਿਸ਼ਾ ਰਵੀ ਨਹੀਂ ਹੈ ਸਿੰਗਲ ਮਦਰ, Times Now ਨੇ ਫੈਲਾਈ ਗਲਤ ਜਾਣਕਾਰੀ
Published : Feb 17, 2021, 2:02 pm IST
Updated : Feb 17, 2021, 4:46 pm IST
SHARE ARTICLE
Fact check: No disha ravi is not a single mother times now news spreads fake news
Fact check: No disha ravi is not a single mother times now news spreads fake news

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਿਸ਼ਾ ਰਵੀ ਸਿੰਗਲ ਮਦਰ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਬਣਾਈ ਗਈ ਟੂਲਕਿੱਟ ਨੂੰ ਲੈ ਕੇ ਵਿਵਾਦ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸ ਮਾਮਲੇ ’ਚ ਦਿੱਲੀ ਪੁਲਿਸ ਨੇ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਦਿਸ਼ਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਨਾਮਵਰ ਮੀਡੀਆ ਏਜੰਸੀ Times Now News ਨੇ ਦਿਸ਼ਾ ਰਵੀ ਨੂੰ ਲੈ ਕੇ ਇਕ ਖਬਰ ਪ੍ਰਕਾਸ਼ਿਤ ਕੀਤੀ, ਜਿਸ ਵਿਚ ਦਿਸ਼ਾ ਰਵੀ ਨੂੰ ਸਿੰਗਲ ਮਦਰ ਦੱਸਿਆ ਗਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਿਸ਼ਾ ਰਵੀ ਸਿੰਗਲ ਮਦਰ ਨਹੀਂ ਹੈ। Times Now News ਨੇ ਫਰਜ਼ੀ ਖ਼ਬਰ ਚਲਾਈ ਹੈ। ਹਾਲਾਂਕਿ ਬਾਅਦ ਵਿਚ ਉਹਨਾਂ ਨੇ ਅਪਣੀ ਖ਼ਬਰ ਨੂੰ ਅਪਡੇਟ ਵੀ ਕੀਤਾ ਹੈ। ਦਰਅਸਲ ਦਿਸ਼ਾ ਰਵੀ ਦੀ ਮਾਤਾ ਸਿੰਗਲ ਮਦਰ ਸਨ।

Times Now News ਦੀ ਖਬਰ

Times Now News ਨੇ 14 ਫਰਵਰੀ ਨੂੰ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਇਕ ਖਬਰ ਪ੍ਰਕਾਸ਼ਿਤ ਕੀਤੀ। ਇਸ ਖਬਰ ਦੀ ਹੈਡਲਾਈਨ ਸੀ, "Delhi Police confirms Greta's toolkit was made in India, activist Disha Ravi's family claims charges are false"

ਖ਼ਬਰ ਦੇ ਉਪ-ਸਿਰਲੇਖ ਵਿਚ Times Now News ਨੇ ਲਿਖਿਆ ਸੀ, "Our daughter, a single mother, an avid animal lover and sole earning member of the family was whisked away forcefully by members of Delhi Police, said climate activist Disha Ravi's family."

ਇਸ ਖਬਰ ਦਾ ਆਰਕਾਇਵਡ ਲਿੰਕ

Photo

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਦੇ ਜ਼ਰੀਏ ਦਿਸ਼ਾ ਰਵੀ ਸਬੰਧੀ ਕੀਤੇ ਗਏ ਦਾਅਵਿਆਂ ਦੀਆਂ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਅਪਣੀ ਪੜਤਾਲ ਵਿਚ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜਿਸ ਵਿਚ ਦਾਅਵਾ ਕੀਤਾ ਗਿਆ ਹੋਵੇ ਕਿ ਦਿਸ਼ਾ ਰਵੀ ਇਕ ਸਿੰਗਲ ਮਦਰ ਹੈ। ਹਾਲਾਂਕਿ ਸਾਨੂੰ The Hindu ਦੀ ਇਕ ਰਿਪੋਰਟ ਜ਼ਰੂਰ ਮਿਲੀ ਜਿਸ ਵਿਚ ਦੱਸਿਆ ਗਿਆ ਸੀ ਕਿ ਦਿਸ਼ਾ ਰਵੀ ਦੀ ਮਾਤਾ ਸਿੰਗਲ ਮਦਰ ਸਨ।

PhotoPhoto

The Hindu ਦੀ ਖ਼ਬਰ 15 ਫਰਵਰੀ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਦੀ ਹੈਡਲਾਈਨ ਸੀ, "Disha Ravi arrest: ‘Delhi police did not follow due process’"

https://www.thehindu.com/news/cities/bangalore/disha-ravi-arrest-delhi-police-did-not-follow-due-process/article33837019.ece

ਹੁਣ ਅਸੀਂ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ Alt News ਦੀ ਇਕ ਰਿਪੋਰਟ ਮਿਲੀ ਜਿਸ ਵਿਚ ਦਿਸ਼ਾ ਦੀ ਇਕ ਦੋਸਤ ਨੇ ਆਲਟ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਦਿਸ਼ਾ ਸਿੰਗਲ ਮਦਰ ਨਹੀਂ ਹੈ। ਇਸੇ ਤਰ੍ਹਾਂ The News Minute ਦੇ ਰਿਪੋਰਟਰ ਨੇ ਵੀ ਅਪਣੇ ਇਕ ਟਵੀਟ ਵਿਚ ਪੁਸ਼ਟੀ ਕੀਤੀ ਹੈ ਕਿ ਦਿਸ਼ਾ ਸਿੰਗਲ ਮਦਰ ਨਹੀਂ ਹੈ, ਉਸ ਦੀ ਮਾਤਾ ਸਿੰਗਲ ਮਦਰ ਹੈ। ਇਸ ਟਵੀਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।

Photo

https://twitter.com/prajwalmanipal/status/1361239233931792385

TweetTweet

ਰੋਜ਼ਾਨਾ ਸਪੋਕਸਮੈਨ ਨੇ ਵੀ ਦਿਸ਼ਾ ਦੀ ਦੋਸਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਜਵਾਬ ਆਉਂਦੇ ਹੀ ਖ਼ਬਰ ਨੂੰ ਅਪਡੇਟ ਕੀਤਾ ਜਾਵੇਗਾ। ਹਾਲਾਂਕਿ ਸਾਡੀ ਪੜਤਾਲ ਤੋਂ ਸਪਸ਼ਟ ਹੈ ਕਿ ਦਿਸ਼ਾ ਰਵੀ ਸਿੰਗਲ ਮਦਰ ਨਹੀਂ ਹੈ। ਦੱਸ ਦਈਏ ਕਿ Times Now News ਨੇ ਬਾਅਦ ਵਿਚ ਅਪਣੀ ਖ਼ਬਰ ਨੂੰ ਅਪਡੇਟ ਕੀਤਾ ਹੈ ਅਤੇ ਸਿੰਗਲ ਮਦਰ ਵਾਲੀ ਗੱਲ ਨੂੰ ਉਹਨਾਂ ਨੇ ਵੀ ਹਟਾ ਦਿੱਤਾ ਹੈ।

ਨਤੀਜਾ: ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਦਿਸ਼ਾ ਰਵੀ ਸਿੰਗਲ ਮਦਰ ਨਹੀਂ ਹੈ। Times Now News ਨੇ ਫਰਜ਼ੀ ਖ਼ਬਰ ਚਲਾਈ ਅਤੇ ਬਾਅਦ ਵਿਚ ਉਹਨਾਂ ਨੇ ਖ਼ਬਰ ਨੂੰ ਅਪਡੇਟ ਵੀ ਕੀਤਾ। ਅਸਲ ਵਿਚ ਦਿਸ਼ਾ ਰਵੀ ਦੀ ਮਾਤਾ ਸਿੰਗਲ ਮਦਰ ਸਨ।

Claim: ਵਾਤਾਵਰਨ ਕਾਰਕੁਨ ਦਿਸ਼ਾ ਰਵੀ ਸਿੰਗਲ ਮਦਰ ਹੈ।

Claim By: Times Now News

Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement