ਗਾਇਕ ਐੱਮੀ ਵਿਰਕ ਨੇ ਭਗਵੰਤ ਮਾਨ ਨੂੰ ਚਲਦੇ ਸ਼ੋ ਦੌਰਾਨ ਨਹੀਂ ਕਿਹਾ ਸ਼ਰਾਬੀ, ਵਾਇਰਲ ਵੀਡੀਓ ਐਡੀਟੇਡ ਹੈ
Published : Feb 17, 2022, 1:41 pm IST
Updated : Feb 17, 2022, 1:41 pm IST
SHARE ARTICLE
Fact Check Edited Video Of Ammy Virk Live Show Viral With Fake Claim
Fact Check Edited Video Of Ammy Virk Live Show Viral With Fake Claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਹੁਣ ਐਡੀਟੇਡ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪੰਜਾਬੀ ਗਾਇਕ ਐੱਮੀ ਵਿਰਕ ਨੂੰ ਸਟੇਜ 'ਤੇ ਗਾਇਕੀ ਕਰਦੇ ਦੌਰਾਨ ਭਗਵੰਤ ਮਾਨ ਨੂੰ ਸ਼ਰਾਬੀ ਕਹਿੰਦੇ ਸੁਣਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਇਕ ਨੇ ਸਟੇਜ 'ਤੇ Live ਸ਼ੋ ਦੌਰਾਨ ਭਗਵੰਤ ਮਾਨ ਨੂੰ ਸ਼ਰਾਬੀ ਦੱਸਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਹੁਣ ਐਡੀਟੇਡ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Paa Tii Topi ਪਾ ਤੀ ਟੋਪੀ" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਚਲਦੇ ਸ਼ੋਅ 'ਚ ਐਮੀ ਵਿਰਕ ਨੇ ਭਗਵੰਤ ਮਾਨ ਨੂੰ ਦੱਸਿਆ ਸ਼ਰਾਬੀ, ਕਿਹਾ ਕਲਾਕਾਰ ਸਟੇਜ ਚਲਾ ਸਕਦੇ ਐ ਸਟੇਟ ਨਹੀਂ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵਾਇਰਲ ਵੀਡੀਓ ਨੂੰ ਸਭਤੋਂ ਪਹਿਲਾਂ ਧਿਆਨ ਨਾਲ ਸੁਣਿਆ ਅਤੇ ਵੇਖਿਆ। ਇਸ ਵੀਡੀਓ ਕਲਿਪ ਵਿਚ ਭਗਵੰਤ ਮਾਨ ਨੂੰ ਸ਼ਰਾਬੀ ਬੋਲਣ ਤੋਂ ਬਾਅਦ ਗਾਇਕ ਬੋਲੀ ਪਾਉਣੀ ਸ਼ੁਰੂ ਕਰਦੇ ਹਨ ਅਤੇ ਇਸ ਕਲਿਪ ਉੱਤੇ Malwa TV ਦਾ ਵਾਟਰਮਾਰਕ ਲੱਗਿਆ ਦੇਖਿਆ ਜਾ ਸਕਦਾ ਹੈ। 

Malwa TV

ਅੱਗੇ ਵਧਦੇ ਹੋਏ ਅਸੀਂ ਇਸ ਜਾਣਕਾਰੀ ਨੂੰ ਧਿਆਨ ਵਿਚ ਰਖਿਆ ਕੀਵਰਡ ਸਰਚ ਜਰੀਏ ਅਸਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਅਸਲ ਵੀਡੀਓ ਸਾਨੂੰ Malwa Punjabi Cultural LIVE Frames ਦੇ ਅਧਿਕਾਰਿਕ Youtube ਅਕਾਊਂਟ 'ਤੇ 5 ਜੂਨ 2020 ਦਾ ਅਪਲੋਡ ਮਿਲਿਆ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਵੱਲੋਂ ਸਿਰਲੇਖ ਦਿੱਤਾ ਗਿਆ, ""ਪੰਜਾਬੀ ਬੋਲੀਆਂ" ਨਵੇਂ ਅੰਦਾਜ'ਚ ???? AMMY VIRK ???? Latest New Punjabi Songs 2020 ???? NEW SINGLE TRACK 2020"

Malwa 2

ਇਸ ਵੀਡੀਓ ਦੀ ਸ਼ੁਰੂਆਤ ਅਤੇ ਵਾਇਰਲ ਵੀਡੀਓ ਕਲਿਪ ਵਿਚ ਬਹੁਤ ਸਮਾਨਤਾਵਾਂ ਹਨ। ਇਸ ਵੀਡੀਓ ਦੀ ਸ਼ੁਰੂਆਤ ਵਿਚ ਗਾਇਕ ਓਹੀ ਬੋਲੀ ਪਾਉਂਦੇ ਹਨ ਜਿਹੜੀ ਵਾਇਰਲ ਵੀਡੀਓ ਵਿਚ ਸੁਣੀ ਜਾ ਸਕਦੀ ਹੈ। ਪਰ ਅਸਲ ਵੀਡੀਓ ਨੂੰ ਜੇਕਰ ਸੁਣਿਆ ਜਾਵੇ ਤਾਂ ਗਾਇਕ ਨੇ ਕੀਤੇ ਵੀ ਭਗਵੰਤ ਮਾਨ ਨਹੀਂ ਕਿਹਾ ਅਤੇ ਨਾ ਹੀ ਭਗਵੰਤ ਮਾਨ ਨੂੰ ਸ਼ਰਾਬੀ ਕਿਹਾ। ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ।

ਵਾਇਰਲ ਵੀਡੀਓ ਵਿਚ ਜਦੋਂ ਗਾਇਕ ਐੱਮੀ ਭਗਵੰਤ ਬਾਰੇ ਬੋਲ ਰਹੇ ਹੁੰਦੇ ਹਨ ਓਦੋਂ ਸਟੇਜ 'ਤੇ ਇੱਕ ਵਿਅਕਤੀ ਉਨ੍ਹਾਂ ਦੇ ਪਿੱਛੇ ਤੋਂ ਲੰਘਦਾ ਹੈ ਅਤੇ ਅਸਲ ਵੀਡੀਓ ਵਿਚ ਵੀ ਇਹੀ ਦ੍ਰਿਸ਼ ਵੇਖਿਆ ਜਾ ਸਕਦਾ ਹੈ। ਅਸਲ ਵੀਡੀਓ ਵਿਚ ਕੀਤੇ ਵੀ ਭਗਵੰਤ ਮਾਨ ਦੀ ਗੱਲ ਨਹੀਂ ਹੋਈ ਹੈ।

Collage

ਪੜਤਾਲ ਦੇ ਅੰਤਿਮ ਚਰਨ ਵਿਚ ਅਸੀਂ ਇਸ ਵਾਇਰਲ ਵੀਡੀਓ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ Cine Punjabi ਦੇ ਇੰਚਾਰਜ ਜਗਜੀਤ ਸਿੰਘ ਸਰਾਂ ਨਾਲ ਗੱਲਬਾਤ ਕੀਤੀ। ਜਗਜੀਤ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ, "ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਐੱਮੀ ਵਿਰਕ ਨੇ ਭਗਵੰਤ ਮਾਨ ਨੂੰ ਸ਼ਰਾਬੀ ਨਹੀਂ ਕਿਹਾ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਹੁਣ ਐਡੀਟੇਡ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Punjabi Singer Ammy Virk Said AAP Leader Bhagwant Mann Is Alcoholic
Claimed By- FB Page Paa Tii Topi ਪਾ ਤੀ ਟੋਪੀ
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement