ਤੱਥ ਜਾਂਚ: ਬਾਬੁਲ ਸੁਪ੍ਰਿਯੋ ਦੇ ਕਾਫ਼ਲੇ 'ਤੇ ਹੋਏ ਹਮਲੇ ਦਾ ਪੁਰਾਣਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
Published : Apr 17, 2021, 1:51 pm IST
Updated : Apr 17, 2021, 1:51 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਡੀਓ ਹਾਲੀਆ ਨਹੀਂ 5 ਸਾਲ ਪੁਰਾਣਾ ਹੈ ਜਦੋਂ ਭਾਜਪਾ ਆਗੂ ਬਾਬੁਲ ਸੁਪ੍ਰਿਯੋ ਦੇ ਕਾਫ਼ਲੇ ਨਾਲ ਬੰਗਾਲ ਵਿਚ ਕੁੱਟਮਾਰ ਹੋਈ ਸੀ।

ਰੋਜ਼ਾਨਾ ਸਪਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਭੀੜ ਵੱਲੋਂ ਇੱਕ ਵਿਅਕਤੀ ਨੂੰ ਕੁੱਟਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਗਾਜ਼ੀਪੁਰ ਬਾਰਡਰ 'ਤੇ ਭਾਜਪਾ ਆਗੂ ਨੰਦ ਕਿਸ਼ੋਰ ਗੁਰਜਰ ਨਾਲ ਹੋਈ ਕੁੱਟਮਾਰ ਦਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ 5 ਸਾਲ ਪੁਰਾਣਾ ਹੈ ਜਦੋਂ ਭਾਜਪਾ ਆਗੂ ਬਾਬੁਲ ਸੁਪ੍ਰਿਯੋ ਦੇ ਕਾਫ਼ਲੇ ਨਾਲ ਬੰਗਾਲ ਵਿਚ ਕੁੱਟਮਾਰ ਹੋਈ ਸੀ।

ਵਾਇਰਲ ਪੋਸਟ

ਫੇਸਬੁੱਕ ਪੇਜ Agg Bani ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਅੱਜ ਇੱਕ ਹੋਰ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁੱਜਰ ਨਾਲ ਗਾਜ਼ੀਪੁਰ ਬਾਰਡਰ 'ਤੇ ਮਲੋਟ ਵਾਲੀ ਹੋਗੀ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕਰ ਇਸ ਦੇ ਕੀਫ਼੍ਰੇਮਸ ਕੱਢੇ। ਫੇਰ ਉਨ੍ਹਾਂ ਕੀਫ਼੍ਰੇਮਸ ਨੂੰ ਅਸੀਂ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਵੀਡੀਓ ABP News ਦੇ Youtube ਚੈੱਨਲ 'ਤੇ ਅਪਲੋਡ ਮਿਲਿਆ। ਇਸ ਮਾਮਲੇ ਨੂੰ ਲੈ ਕੇ ਨਿਊਜ਼ ਬੁਲੇਟਿਨ ਸ਼ੇਅਰ ਕਰਦਿਆਂ ਸਿਰਲੇਖ ਲਿਖਿਆ ਗਿਆ, "TMC supporters attack Babul Supriyo in Asansol"

ਇਹ ਵੀਡੀਓ 19 ਅਕਤੂਬਰ 2016 ਨੂੰ ਅਪਲੋਡ ਕੀਤਾ ਗਿਆ ਸੀ। ਇਸ ਖਬਰ ਅਨੁਸਾਰ TMC ਵਰਕਰਾਂ ਦੁਆਰਾ ਬੰਗਾਲ ਦੇ ਆਸਨਸੋਲ ਵਿਚ ਬਾਬੁਲ ਸੁਪ੍ਰਿਯੋ ਦੇ ਕਾਫ਼ਲੇ ਨਾਲ ਕੁੱਟਮਾਰ ਕੀਤੀ ਗਈ। ਵੀਡੀਓ ਬੁਲੇਟਿਨ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

Photo

ਹੋਰ ਸਰਚ ਕਰਨ 'ਤੇ ਸਾਨੂੰ ਇਸ ਮਾਮਲੇ ਨੂੰ ANI ਦਾ ਟਵੀਟ ਮਿਲਿਆ ਜਿਸਦੇ ਵਿਚ ਵਾਇਰਲ ਵੀਡੀਓ ਦੇ ਸਕ੍ਰੀਨਸ਼ਾਰਟਸ ਵੇਖਿਆ ਜਾ ਸਕਦੇ ਹਨ। 19 ਅਕਤੂਬਰ 2016 ਨੂੰ ਇਹ ਟਵੀਟ ਕਰਦਿਆਂ ANI ਨੇ ਲਿਖਿਆ, "West Bengal: Ruckus during Union Minister Babul Supriyo’s visit in Asansol"

ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ 5 ਸਾਲ ਪੁਰਾਣਾ ਹੈ ਜਦੋਂ ਭਾਜਪਾ ਆਗੂ ਬਾਬੁਲ ਸੁਪ੍ਰਿਯੋ ਦੇ ਇਕ ਦੌਰੇ ਦੌਰਾਨ ਉਹਨਾਂ ਦੇ ਕਾਫ਼ਲੇ ਨਾਲ ਬੰਗਾਲ ਵਿਚ ਕੁੱਟਮਾਰ ਹੋਈ ਸੀ।

Claim  : ਵੀਡੀਓ ਗਾਜ਼ੀਪੁਰ ਬਾਰਡਰ ਦੀ ਹੈ ਤੇ ਭਾਜਪਾ ਆਗੂ ਨੰਦ ਕਿਸ਼ੋਰ ਗੁਰਜਰ ਨਾਲ ਹੋਈ ਕੁੱਟਮਾਰ ਦਾ ਹੈ।
Claimed By: ਫੇਸਬੁੱਕ ਪੇਜ Agg Bani
Fact Check : ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement