Fact Check: ਕਾਂਗਰਸ ਦੇ ਚਿੰਤਨ ਸ਼ਿਵਿਰ ਦੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
Published : May 17, 2022, 8:10 pm IST
Updated : May 17, 2022, 8:10 pm IST
SHARE ARTICLE
Fact Check Image of Congress Chintan Shivir Shared With Misleading Claim
Fact Check Image of Congress Chintan Shivir Shared With Misleading Claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸ਼ਿਵਿਰ ਦੇ ਉਪਰਲੀਆਂ ਚਾਦਰਾਂ ਭਾਰਤੀ ਝੰਡੇ ਦੇ ਰੰਗ ਦੀਆਂ ਹਨ ਨਾ ਕਿ ਪਾਕਿਸਤਾਨੀ ਝੰਡੇ ਦੀਆਂ।

RSFC (Team Mohali)- ਰਾਜਸਥਾਨ ਦੇ ਉਦੇਪੁਰ ਵਿਖੇ ਕਾਂਗਰਸ ਨੇ 3 ਦਿਨਾਂ ਦੇ ਆਪਣੇ ਚਿੰਤਨ ਸ਼ਿਵਿਰ ਦੀ ਸ਼ੁਰੁਆਤ ਕੀਤੀ। ਇਸ ਸ਼ਿਵਿਰ ਵਿਚ ਕਾਂਗਰੇਸ ਕਈ ਦਿੱਗਜ ਨੇਤਾ ਸ਼ਾਮਲ ਹੋਏ ਅਤੇ ਕਾਂਗਰਸ ਦੇ ਭਵਿੱਖ ਨੂੰ ਲੈ ਕੇ ਚਰਚਾਵਾਂ ਕੀਤੀਆਂ। ਹੁਣ ਇਸ ਸ਼ਿਵਿਰ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਦੇ ਇਸ ਸ਼ਿਵਿਰ ਕੈੰਪ ਦੇ ਉਪਰਿਲੀ ਚਾਦਰਾਂ ਪਾਕਿਸਤਾਨ ਦੇ ਝੰਡੇ ਨਾਲ ਮੇਚਦੀਆਂ ਹਨ ਅਤੇ ਹੇਠਾਂ ਭਗਵਾ ਰੰਗੀ ਕਾਰਪੈਟ ਵਿਛਾਇਆ ਹੋਇਆ ਹੈ। ਇਸ ਪੋਸਟ ਨੂੰ ਵਾਇਰਲ ਕਰਦਿਆਂ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸ਼ਿਵਿਰ ਦੇ ਉਪਰਲੀਆਂ ਚਾਦਰਾਂ ਭਾਰਤੀ ਝੰਡੇ ਦੇ ਰੰਗ ਦੀਆਂ ਹਨ ਨਾ ਕਿ ਪਾਕਿਸਤਾਨੀ ਝੰਡੇ ਦੀਆਂ। ਇਸ ਪੋਸਟ ਜਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਭਾਜਪਾ ਵਰਕਰ "Chandrakant Sundesha BJP" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ऊपर पाकिस्तान के झंडे का दोनों रंग और नीचे भगवा रंग! ये राजस्थान के उदयपुर में चल रहे कांग्रेस पार्टी के चिंतन शिविर की तस्वीर है !!"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸੇ ਤਰ੍ਹਾਂ ਇਸ ਤਸਵੀਰ ਨੂੰ ਸਮਾਨ ਦਾਅਵੇ ਨਾਲ ਪੱਤਰਕਾਰ ਅੰਬੁਜ ਭਾਰਦਵਾਜ ਨੇ ਵੀ ਸਾਂਝਾ ਕੀਤਾ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਸ਼ਿਵਿਰ ਦੀਆਂ ਤਸਵੀਰ ਨੂੰ ਕੀਵਰਡ ਸਰਚ ਜਰੀਏ ਲੱਭਣਾ ਸ਼ੁਰੂ ਕੀਤਾ।

ਸਾਨੂੰ ਇਸ ਸ਼ਿਵਿਰ ਦੀਆਂ ਕਈ ਤਸਵੀਰਾਂ ਮਿਲੀਆਂ। ਦੱਸ ਦਈਏ ਕਿ ਸ਼ਿਵਿਰ ਦੇ ਉਪਰਲੀਆਂ ਚਾਦਰਾਂ ਭਾਰਤੀ ਝੰਡੇ ਦੇ ਰੰਗ ਦੀਆਂ ਹਨ ਨਾ ਕਿ ਪਾਕਿਸਤਾਨੀ ਝੰਡੇ ਦੀਆਂ। ਇਸ ਸ਼ਿਵਿਰ ਦੇ ਪਹਿਲੇ ਦਿਨ ਦੀਆਂ ਤਸਵੀਰਾਂ ਸਾਨੂੰ ਕਾਂਗਰਸ ਦੇ ਅਧਿਆਕਰਿਕ ਟਵਿੱਟਰ 'ਤੇ ਅਪਲੋਡ ਮਿਲੀਆਂ। ਇਸ ਟਵੀਟ ਵਿਚ ਵਾਇਰਲ ਹੋ ਰਹੀ ਤਸਵੀਰ ਵੀ ਸੀ। ਜੇਕਰ ਇਨ੍ਹਾਂ ਤਸਵੀਰ ਨੂੰ ਵੇਖਿਆ ਜਾਵੇ ਤਾਂ ਸਾਫ ਹੁੰਦਾ ਹੈ ਕਿ ਸ਼ਿਵਿਰ ਉੱਪਰ ਪਾਕਿਸਤਾਨ ਦੇ ਝੰਡੇ ਰੰਗੀ ਚਾਦਰਾਂ ਨਹੀਂ ਹਨ। 

ਵਾਇਰਲ ਤਸਵੀਰ ਅਤੇ ਸ਼ਿਵਿਰ ਦੀ ਦੂਸਰੀ ਤਸਵੀਰ ਦਾ ਕੋਲਾਜ ਇਸ ਗੱਲ ਨੂੰ ਸਾਫ ਕਰਦਾ ਹੈ ਕਿ ਸ਼ਿਵਿਰ ਉੱਪਰ ਪਾਕਿਸਤਾਨ ਦੇ ਝੰਡੇ ਰੰਗੀ ਚਾਦਰਾਂ ਨਹੀਂ ਹਨ। 

CollageCollage

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸ਼ਿਵਿਰ ਦੇ ਉਪਰਲੀਆਂ ਚਾਦਰਾਂ ਭਾਰਤੀ ਝੰਡੇ ਦੇ ਰੰਗ ਦੀਆਂ ਹਨ ਨਾ ਕਿ ਪਾਕਿਸਤਾਨੀ ਝੰਡੇ ਦੀਆਂ। ਇਸ ਪੋਸਟ ਜਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Saffron Colour disrespected and Pakistan Flag's respected by INC during their Chintan Shivir 
Claimed By- FB User Chandrakant Sundesha BJP
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement