Fact Check: ਆਪਸੀ ਲੜਾਈ ਦਾ ਇਹ ਵੀਡੀਓ ਆਪ ਆਗੂਆਂ ਦਾ ਨਹੀਂ, ਭਾਜਪਾ ਲੀਡਰਾਂ ਦਾ ਹੈ
Published : Jun 17, 2021, 5:58 pm IST
Updated : Jun 17, 2021, 6:02 pm IST
SHARE ARTICLE
Fact Check: This video of fight is not of AAP leaders, but of BJP leaders
Fact Check: This video of fight is not of AAP leaders, but of BJP leaders

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਅਤੇ ਵੀਡੀਓ ਵਿਚ ਭਾਜਪਾ ਲੀਡਰ ਆਪਸ ਵਿਚ ਕੁੱਟਮਾਰ ਕਰ ਰਹੇ ਹਨ ਨਾ ਕਿ ਆਪ ਆਗੂ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਮੀਟਿੰਗ ਦੌਰਾਨ 2 ਨੇਤਾ ਆਪਸ ਵਿਚ ਕੁੱਟਮਾਰ ਕਰਨ ਲਗ ਜਾਂਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਆਪ ਆਗੂਆਂ ਦਾ ਹੈ ਜੋ ਦਿੱਲੀ ਵਿਚ ਇੱਕ ਮੀਟਿੰਗ ਦੌਰਾਨ ਆਪਸ ਵਿਚ ਲੜ ਪਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਆਪ ਆਗੂ ਸੰਜੇ ਸਿੰਘ ਨੇ ਆਪਣੇ ਵਿਧਾਇਕ ਨੂੰ ਕੁੱਟਿਆ ਅਤੇ ਫਿਰ ਵਿਧਾਇਕ ਨੇ ਸੰਜੇ ਸਿੰਘ ਨੂੰ ਕੁੱਟਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਅਤੇ ਵੀਡੀਓ ਵਿਚ ਭਾਜਪਾ ਲੀਡਰ ਆਪਸ ਵਿਚ ਕੁੱਟਮਾਰ ਕਰ ਰਹੇ ਹਨ ਨਾ ਕਿ ਆਪ ਆਗੂ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Arjan Singh Rana ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "*दिल्ली में आप आदमी पार्टी* की मीटिंग चल रही थी और सांसद संजय सिंह ने अपने विधायक को जूते से पीटा, ???????? *उसके बाद उसी विधायक जी ने संजय सिंह को अच्छी तरह जूते से पेला*,???? दिल्ली की जनता ने चुना है इन्हीं बंदरों ???????? को राज करने के लिए।"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਦਿੱਸ ਰਹੀ ਮੀਟਿੰਗ ਅੰਦਰ ਨਰੇਂਦਰ ਮੋਦੀ ਅਤੇ ਯੋਗੀ ਅਦਿਤੀਯਨਾਥ ਦੇ ਪੋਸਟਰ ਵੇਖੇ ਜਾ ਸਕਦੇ ਹਨ ਜਿਸਤੋਂ ਸਾਬਿਤ ਹੁੰਦਾ ਹੈ ਕਿ ਵੀਡੀਓ ਭਾਜਪਾ ਲੀਡਰਾਂ ਦਾ ਹੋ ਸਕਦਾ ਹੈ। 

Poster

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ 7 ਮਾਰਚ 2019 ਨੂੰ ਪ੍ਰਕਾਸ਼ਿਤ News 18 ਦੀ ਇੱਕ ਖਬਰ ਮਿਲੀ ਜਿਸਦੇ ਵਿਚ ਆਪਸੀ ਲੜਾਈ ਕਰਨ ਵਾਲੇ 2 ਨੇਤਾਵਾਂ ਬਾਰੇ ਦੱਸਿਆ ਗਿਆ ਸੀ। News 18 ਨੇ ਖਬਰ ਅਪਲੋਡ ਕਰਦਿਆਂ ਸਿਰਲੇਖ ਦਿੱਤਾ, "जानिए कौन हैं जूतम-पैजार करने वाले बीजेपी सांसद शरद त्रिपाठी और विधायक राकेश सिंह बघेल"

News18's News

ਖਬਰ ਅਨੁਸਾਰ, ਵੀਡੀਓ ਵਿਚ ਆਪਸੀ ਕੁੱਟਮਾਰ ਕਰਨ ਵਾਲੇ ਲੀਡਰ ਭਾਜਪਾ ਦੇ ਹਨ। ਇੱਕ ਸਾਂਸਦ ਸ਼ਰਦ ਤ੍ਰਿਪਾਠੀ ਹਨ ਅਤੇ ਦੂਜੇ ਵਿਧਾਇਕ ਰਾਕੇਸ਼ ਸਿੰਘ ਬਘੇਲ। ਖਬਰ ਵਿਚ ਦੱਸਿਆ ਗਿਆ ਕਿ ਇਨ੍ਹਾਂ ਦੀ ਰੰਜਿਸ਼ ਪੁਰਾਣੀ ਹੈ ਜਿਸਦੇ ਕਰਕੇ ਇਹ ਲੜਾਈ ਵੇਖਣ ਨੂੰ ਮਿਲੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ BBC ਦੀ ਖਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

BBC

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਅਤੇ ਵੀਡੀਓ ਵਿਚ ਭਾਜਪਾ ਲੀਡਰ ਆਪਸ ਵਿਚ ਕੁੱਟਮਾਰ ਕਰ ਰਹੇ ਹਨ ਨਾ ਕਿ ਆਪ ਆਗੂ।

Claim- AAP Leaders thrashed each other during a meeting 

Claimed By- FB User Arjan Singh Rana

Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement