Fact Check: ਗੱਡੀ ਉੱਤੇ ਚੱਟਾਨ ਡਿੱਗਣ ਦਾ ਇਹ ਵੀਡੀਓ ਹਿਮਾਚਲ ਦਾ ਨਹੀਂ ਹੈ
Published : Jul 17, 2023, 12:18 pm IST
Updated : Jul 17, 2023, 12:18 pm IST
SHARE ARTICLE
Fact Check Video of Nagaland Shared In The Name Of Himachal Pradesh
Fact Check Video of Nagaland Shared In The Name Of Himachal Pradesh

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਨਾਗਾਲੈਂਡ ਦਾ ਸੀ। 

RSFC (Team Mohali)- ਉੱਤਰ ਭਾਰਤ ਵਿਚ ਬੀਤੇ ਹਫਤੇ ਤੇਜ਼ ਮੀਂਹ ਨੇ ਆਫ਼ਤ ਮਚਾਉਂਦਿਆ ਹੜ੍ਹ ਦੀ ਸਥਿਤੀ ਪੈਦਾ ਕੀਤੀ ਅਤੇ ਇਸਦੇ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ। ਹੁਣ ਇਸੇ ਮੀਂਹ ਨਾਲ ਜੋੜਕੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ ਜਿਸਦੇ ਵਿਚ ਇੱਕ ਚੱਟਾਨ ਦੇ ਹਿੱਸੇ ਨੂੰ ਇੱਕ ਗੱਡੀ ਦੇ ਪਰਖੱਚੇ ਉਡਾਉਂਦੇ ਵੇਖਿਆ ਜਾ ਸਕਦਾ ਹੈ ਅਤੇ ਹੈਰਾਨੀ ਦੀ ਗੱਲ ਇਹ ਦਿੱਸ ਰਹੀ ਹੈ ਕਿ ਗੱਡੀ ਵਿਚੋਂ ਲੋਕ ਸਹੀ ਸਲਾਮਤ ਬਾਹਰ ਆ ਜਾਂਦੇ ਹਨ। 

ਹੁਣ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਿਮਾਚਲ ਪ੍ਰਦੇਸ਼ ਦਾ ਹੈ ਅਤੇ ਇਹ ਗੱਡੀ ਟਾਟਾ ਕੰਪਨੀ ਦੀ ਦੱਸੀ ਜਾ ਰਹੀ ਹੈ।

ਟਵਿੱਟਰ ਯੂਜ਼ਰ Jatin Sharma ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "TATA HARRIER ❤️ All five passengers are safe Himachal, TATA the Great. Made in India ????????????????"

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਨਾਗਾਲੈਂਡ ਦਾ ਸੀ। 

ਪੜ੍ਹੋ ਸਪੋਕਸਮੈਨ ਦੀ ਪੜਤਾਲ:

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ VOA ਦਾ ਲੋਗੋ ਦਿੱਸ ਰਿਹਾ ਹੈ ਅਤੇ ਇਸਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਜਰੀਏ ਇਸ ਵੀਡੀਓ ਦਾ ਅਸਲ ਸਰੋਤ ਲੱਭਣਾ ਸ਼ੁਰੂ ਕੀਤਾ।

ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਹਿਮਾਚਲ ਪ੍ਰਦੇਸ਼ ਦਾ ਹੈ

ਸਾਨੂੰ ਅਸਲ ਵੀਡੀਓ VOA ਦੇ ਅਧਿਕਾਰਿਕ Youtube ਅਕਾਊਂਟ 'ਤੇ 8 ਜੁਲਾਈ 2023 ਦਾ ਸਾਂਝਾ ਕੀਤਾ ਮਿਲਿਆ। ਵੀਡੀਓ ਸਾਂਝਾ ਕਰਦਿਆਂ ਸਿਰਲੇਖ ਦਿੱਤਾ ਗਿਆ ਸੀ, "Giant Rock Hits Vehicles on Road in India | VOA News"

ਇਥੇ ਮੌਜੂਦ ਡਿਸਕ੍ਰਿਪਸ਼ਨ ਵਿਚ ਇਸਨੂੰ ਨਾਗਾਲੈਂਡ ਦਾ ਦੱਸਿਆ ਗਿਆ। ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ, "ਭਾਰਤ ਦੇ ਉੱਤਰ-ਪੂਰਬੀ ਨਾਗਾਲੈਂਡ ਰਾਜ ਦੇ ਚੂਮੂਕੇਦੀਮਾ ਜ਼ਿਲ੍ਹੇ ਵਿਚ 3 ਕਾਰਾਂ ਉੱਤੇ ਇੱਕ ਚੱਟਾਨ ਦਾ ਹਿੱਸਾ ਡਿੱਗ ਗਿਆ ਜਿਸਦੇ ਕਾਰਣ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ।"

ਹੁਣ ਇਸ ਜਾਣਕਾਰੀ ਨੂੰ ਅਧਾਰ ਬਣਾਕੇ ਅਸੀਂ ਨਿਊਜ਼ ਸਰਚ ਕੀਤਾ ਤਾਂ ਸਾਨੂੰ ਕਈ ਖਬਰਾਂ ਮਿਲੀਆਂ ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਮਾਮਲਾ ਹਿਮਾਚਲ ਦਾ ਨਹੀਂ ਬਲਕਿ ਨਾਗਾਲੈਂਡ ਦਾ ਹੈ। 

ਮੀਡੀਆ ਏਜੰਸੀ ANI ਨੇ 4 ਜੁਲਾਈ 2023 ਨੂੰ ਮਾਮਲੇ ਨੂੰ ਲੈ ਕੇ ਵਾਇਰਲ ਵੀਡੀਓ ਟਵੀਟ ਕੀਤਾ ਅਤੇ ਜਾਣਕਾਰੀ ਦਿੱਤੀ, "A massive rock smashed a car leaving two people dead and three seriously injured in Dimapur's Chumoukedima, Nagaland, earlier today"

ਇਥੇ ਮੌਜੂਦ ਜਾਣਕਾਰੀ ਅਨੁਸਾਰ ANI ਨੇ ਪੁਲਿਸ ਕੰਫਰਮੇਸ਼ਨ ਦੇ ਅਧਾਰ 'ਤੇ ਮਾਮਲੇ ਦੀ ਪੁਸ਼ਟੀ ਕੀਤੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਜਦੋਂ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਨਾਗਾਲੈਂਡ ਦਾ ਸੀ। ਨਾਗਾਲੈਂਡ ਦੇ ਵੀਡੀਓ ਨੂੰ ਹਿਮਾਚਲ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement