Satire Check: ਮਾਸਕ ਪਾ ਕੇ ਲੜੇ ਤਾਲਿਬਾਨੀ ਤਾਂ CNN ਨੇ ਕੀਤੀ ਹਿਮਾਇਤ? ਨਹੀਂ, ਇਹ ਖਬਰ ਵਿਅੰਗ ਹੈ
Published : Aug 17, 2021, 5:17 pm IST
Updated : Aug 17, 2021, 5:51 pm IST
SHARE ARTICLE
Fact Check No CNN did not praised Taliban viral claim is satire
Fact Check No CNN did not praised Taliban viral claim is satire

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਇੱਕ ਵਿਅੰਗਾਤਮਕ ਵੈੱਬਸਾਈਟ Babylon Bee ਦੁਆਰਾ ਬਣਾਇਆ ਗਿਆ ਹੈ। ਇਹ ਦਾਅਵਾ ਸਿਰਫ ਇੱਕ ਵਿਅੰਗ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਅੰਤਰਾਸ਼ਟਰੀ ਮੀਡੀਆ ਅਦਾਰੇ CNN ਦੀ ਖਬਰ ਦਾ ਇੱਕ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ। ਇਸ ਖਬਰ ਵਿਚ ਉਨ੍ਹਾਂ ਨੂੰ ਤਾਲਿਬਾਨ ਦੇ ਲੜਾਕਿਆਂ ਦੀ ਹਿਮਾਇਤ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਸਕ ਪਾ ਕੇ ਲੜਨ ਕਾਰਨ CNN ਨੇ ਤਾਲਿਬਾਨ ਲੜਾਕਿਆਂ ਦੀ ਤਰੀਫ ਕੀਤੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਇੱਕ ਵਿਅੰਗਾਤਮਕ ਵੈੱਬਸਾਈਟ Babylon Bee ਦੁਆਰਾ ਬਣਾਇਆ ਗਿਆ ਹੈ। ਇਹ ਦਾਅਵਾ ਸਿਰਫ ਇੱਕ ਵਿਅੰਗ ਹੈ।

ਇਹ ਸਕ੍ਰੀਨਸ਼ੋਟ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ 'ਤੇ ਘੁੰਮ ਰਿਹਾ ਹੈ। ਇਸਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ:

viral

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ ਕਈ ਖਬਰਾਂ ਮਿਲੀਆਂ ਜਿਨ੍ਹਾਂ ਨੇ ਵਾਇਰਲ ਖਬਰ ਨੂੰ ਵਿਅੰਗ ਦੱਸਿਆ। 

keyword search

ਵਿਅੰਗ ਪ੍ਰਕਾਸ਼ਿਤ ਕਰਦੀ ਵੈੱਬਸਾਈਟ The Babylon Bee ਦੁਆਰਾ ਤਿਆਰ ਕੀਤੀ ਗਈ ਖਬਰ

ਇਹ ਵਿਅੰਗਾਤਮਕ ਖਬਰ 14 ਅਗਸਤ ਨੂੰ Babylon Bee ਦੁਆਰਾ ਪ੍ਰਕਾਸ਼ਿਤ ਕੀਤੀ ਗਈ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

CNN

Babylonbee ਵਿਅੰਗ ਪ੍ਰਕਾਸ਼ਿਤ ਕਰਦੀ ਵੈੱਬਸਾਈਟ ਹੈ ਅਤੇ ਇਸਦੇ ਅਬਾਊਟ ਸੈਕਸ਼ਨ ਵਿਚ ਇਨ੍ਹਾਂ ਬਾਰੇ ਪੜ੍ਹਿਆ ਜਾ ਸਕਦਾ ਹੈ।

File photo

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਇੱਕ ਵਿਅੰਗਾਤਮਕ ਵੈੱਬਸਾਈਟ Babylon Bee ਦੁਆਰਾ ਬਣਾਇਆ ਗਿਆ ਹੈ। ਇਹ ਦਾਅਵਾ ਸਿਰਫ ਇੱਕ ਵਿਅੰਗ ਹੈ।

Claim- CNN Praised Taliban Militants for wearing masks
Claimeb By- SM User
Fact Check- Satire

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement