
ਕਮਲਾ ਹੈਰਿਸ ਦੀ ਨੀਲੀ ਸਾੜੀ 'ਚ ਤਸਵੀਰ ਵਾਇਰਲ
ਨਵੀਂ ਦਿੱਲੀ - ਕਮਲਾ ਹੈਰਿਸ ਜਦੋਂ ਦੀ ਅਮਰੀਕਾ ਦੀ ਉਪ ਰਾਸ਼ਟਰਪਤੀ ਬਣੀ ਹੈ ਉਸ ਦਾ ਨਾਮ ਚਰਚਾ ਵਿਚ ਆਇਆ ਹੋਇਆ ਹੈ ਤੇ ਇਸ ਤੋਂ ਬਾਅਦ ਕਮਲਾ ਹੈਰਿਸ ਦੀ ਇਕ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਿਸ ਦਾ ਸੱਚ ਕੁੱਝ ਹੋਰ ਹੀ ਹੈ। ਦਰਅਸਲ ਕਮਲਾ ਹੈਰਿਸ ਦੀ ਇਕ ਨੀਲੀ ਸਾੜੀ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕਮਲਾ ਹੈਰਿਸ ਦੀ ਇਹ ਤਸਵੀਰ ਕਈ ਐੱਮਐੱਲਏ ਨੇ ਵੀ ਸਾਂਝੀ ਕੀਤੀ ਹੈ। ਕਮਲਾ ਹੈਰਿਸ ਦੀ ਵਾਇਰਲ ਕੀਤੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ ਜਿਸ ਵਿਚ ਕਿਸੇ ਹੋਰ ਮਹਿਲਾ ਦੇ ਚਿਹਰੇ 'ਤੇ ਕਮਲਾ ਹੈਰਿਸ ਦਾ ਚਿਹਰਾ ਐਡਿਟ ਕਰ ਕੇ ਲਗਾਇਆ ਗਿਆ ਹੈ।
Kamala Harris Edited Photo Viral
ਕਮਲਾ ਹੈਰਿਸ ਦੀ ਇਸ ਤਸਵੀਰ ਨੂੰ ਭਾਰਤ ਦੇ ਲੋਕ ਕਾਫੀ ਸ਼ੇਅਰ ਕਰ ਰਹੇ ਹਨ ਕਿਉਂਕਿ ਕਮਲਾ ਹੈਰਿਸ ਭਾਰਤੀ ਮੂਲ ਦੀ ਹੈ। ਦਰਅਸਲ 8 ਨਵੰਬਰ ਨੂੰ ਆਈਏਐੱਸ ਸੁਪ੍ਰੀਆ ਸਾਹੂ ਨੇ ਕਮਲਾ ਹੈਰਿਸ ਦੀ ਨੀਲੀ ਸਾੜੀ ਵਾਲੀ ਤਸਵੀਰ ਸ਼ੇਅਰ ਕਰ ਕੇ ਉਹਨਾਂ ਨੂੰ ਵਧਾਈ ਦਿੱਤੀ ਸੀ ਅਤੇ ਉਹਨਾਂ ਨੇ ਨਾਲ ਲਿਖਿਆ ਸੀ ਕਿ ਆਪ ਭਾਰਤ ਦੇ ਲਈ ਮਾਣ ਹੋ। ਉਹਨਾਂ ਦੇ ਇਸ ਟਵੀਟ ਨੂੰ ਹੋਰ ਵੀ ਕਈਆਂ ਨੇ ਸ਼ੇਅਰ ਕੀਤਾ ਹੈ।
Viral Tweet
ਇਕ ਹੋਰ ਆਈਏਐੱਸ ਨੇ ਇਹੀ ਤਸਵੀਰ ਸ਼ੇਅਰ ਕਰ ਕੇ ਲਿਖਿਆ ਕਿ ਆਪਣੀ ਮਾਂ ਤੋਂ ਮਾਂ ਭਾਰਤੀ ਸੰਸਕ੍ਰਿਤੀ ਸਿੱਖਣ ਵਾਲੀ ਅਮਰੀਕਾ ਦੀ ਉੱਪ ਰਾਸ਼ਟਰਪਤੀ ਬਣਨ ਵਾਲੀ ਸ਼੍ਰੀਮਤੀ ਕਮਲਾ ਹੈਰਿਸ ਨੇ 7 ਸਾਲ ਪਹਿਲਾਂ ਜਦੋਂ ਚੇਨਈ ਵਿਚ ਗਨੇਸ਼ ਮੰਦਿਰ ਦੇ ਦਰਸ਼ਨ ਕੀਤੇ ਸੀ ਉਦੋਂ ਦੀ ਤਸਵੀਰ ਜੋ ਬਹੁਤ ਕੁੱਝ ਬਿਆਨ ਕਰਦੀ ਹੈ।
Original Photo
ਨਤੀਜਾ - ਦੱਸ ਦਈਏ ਕਿ ਇਹ ਤਸਵੀਰ ਬਿਲਕੁੱਲ ਗਲਤ ਹੈ ਕਮਲਾ ਹੈਰਿਸ ਦੀ ਤਸਵੀਰ ਕਿਸੇ ਹੋਰ ਦੀ ਤਸਵੀਰ ਦੀ ਜਗ੍ਹਾਂ ਐਡਿਟ ਕਰ ਕੇ ਲਗਾਈ ਗਈ ਹੈ ਜਦੋਂ ਇਸ ਤਸਵੀਰ ਦੀ ਰੋਜ਼ਾਨਾ ਸਪੋਕਸਮੈਨ ਵੱਲੋ ਜਾਂਚ ਕੀਤੀ ਗਈ ਤਾਂ ਇਹ ਤਸਵੀਰ ਗਲਤ ਨਿਕਲੀ। ਦੱਸ ਦਈਏ ਕਿ ਵਾਇਰਲ ਹੋ ਰਹੀ ਤਸਵੀਰ ਨੂੰ 2018 ਵਿਚ https://www.indyvogue.com ਵੈੱਬਸਾਈਟ 'ਤੇ ਦੇਖਿਆ ਗਿਆ ਸੀ। ਇਸ ਤਸਵੀਰ ਵਿਚ ਕਈ ਔਰਤਾਂ ਨੂੰ ਤਾਮਿਲ ਅੰਦਾਜ਼ ਵਿਚ ਸਾੜੀ ਪਹਿਨੇ ਹੋਏ ਦਿਖਾਇਆ ਗਿਆ ਹੈ।
Kamala Harris Edited Photo Viral
ਇਸੇ ਤਸਵੀਰ ਵਿਚ ਇਕ ਔਰਤ ਦੇ ਨੀਲੇ ਰੰਗ ਦੀ ਸਾੜੀ ਪਾਈ ਹੋਈ ਸੀ ਜਿਸ ਦੇ ਚਿਹਰੇ 'ਤੇ ਕਮਲਾ ਹੈਰਿਸ ਦਾ ਚਿਹਰਾ ਐਡਿਟ ਕਰ ਕੇ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ ਪਰ ਇਹ ਤਸਵੀਰ ਬਿਲਕੁਲ ਗਲਤ ਹੈ।
ਸੱਚ/ਝੂਠ- ਕਮਲਾ ਹੈਰਿਸ ਦੀ ਵਾਇਰਲ ਹੋ ਰਹੀ ਤਸਵੀਰ ਬਿਲਕੁਲ ਗਲਤ ਹੈ।
ਸਰੋਤ - https://twitter.com/RKJAISWAL_IAS/status/1325359339452788736?ref_src=twsrc%5Etfw