
ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ। ਇਹ ਵੀਡੀਓ ਮੈਥਿਲੀ ਭਾਸ਼ਾ ਵਿਚ ਹਾਸ ਕਲਾਕਾਰਾਂ ਦੀ ਟੀਮ ਵੱਲੋਂ ਬਣਾਇਆ ਗਿਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਬੁਜ਼ੁਰਗ ਨੂੰ ਇੱਕ ਲਾੜੇ ਦੀ ਪਿਟਾਈ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾੜੇ ਨੇ ਜਦੋਂ ਦਾਜ ਵਿਚ ਗੱਡੀ ਮੰਗੀ ਤਾਂ ਵਿਆਹ ਸਮਾਗਮ ਮੌਕੇ ਕੁੜੀ ਦੇ ਪਿਓ ਵੱਲੋਂ ਲਾੜੇ ਦੀ ਕੁੱਟਮਾਰ ਕੀਤੀ ਗਈ।
ਫੇਸਬੁੱਕ ਪੇਜ Jagda deep ਜਗਦਾ ਦੀਪ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਵਿਆਹ ਵਾਲੇ ਦਿਨ ਮੁੰਡੇ ਨੇ ਮੰਗ ਲਈ ਸਕੋਰਪੀਓ ਤਾਂ ਦੇਖੋ ਕੁੜੀ ਦੇ ਪਿਓ ਨੇ ਕੀ ਕੀਤਾ #PunjabiNews #Newspunjabi #news"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ। ਇਹ ਵੀਡੀਓ ਮੈਥਿਲੀ ਭਾਸ਼ਾ ਵਿਚ ਹਾਸ ਕਲਾਕਾਰਾਂ ਦੀ ਟੀਮ ਵੱਲੋਂ ਬਣਾਇਆ ਗਿਆ ਸੀ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਸਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਸਕ੍ਰਿਪਟਿਡ ਨਾਟਕ ਹੈ
ਸਾਨੂੰ ਇਹ ਵੀਡੀਓ Youtube 'ਤੇ ‘ਮੈਥਿਲੀ ਬਾਜ਼ਾਰ’ ਨਾਂ ਦੇ ਚੈਨਲ ਵੱਲੋਂ ਮਈ 2021 ਦਾ ਸਾਂਝਾ ਕੀਤਾ ਮਿਲਿਆ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸਿਰਲੇਖ ਲਿਖਿਆ ਗਿਆ ਸੀ, "आखिर क्यों विदाई के समय दूल्हा ने दुल्हन को पीटा और दूल्हे का बाप ने दूल्हा को पीटा"
ਦੱਸ ਦਈਏ ਕਿ ਇਹ ਚੈਨਲ ਮੈਥਿਲੀ ਭਾਸ਼ਾ ਵਿਚ ਹਾਸ-ਮਨੋਰੰਜਨ ਵੀਡੀਓਜ਼ ਬਣਾਉਂਦਾ ਹੈ। ਇੱਥੇ ਮੌਜੂਦ ਜਾਣਕਾਰੀ ਅਨੁਸਾਰ, ਇਹ ਮੈਥਿਲੀ ਭਾਸ਼ਾ ਵਿਚ ਇੱਕ ਮਸ਼ਹੂਰ ਚੈਨਲ ਹੈ, ਜਿੱਥੇ ਮਨੋਰੰਜਨ ਦੇ ਉਦੇਸ਼ ਲਈ ਹਾਸ ਵੀਡੀਓਜ਼ ਅਪਲੋਡ ਕੀਤੇ ਜਾਂਦੇ ਹਨ।
ਦੱਸ ਦਈਏ ਕਿ ਅਸੀਂ ਇਸ ਚੈਨਲ ਦੀ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੇ ਕਲਾਕਾਰ ਹੋਰ ਬਹੁਤ ਸਾਰੇ ਵੀਡੀਓਜ਼ ਵਿਚ ਵੀ ਮੌਜੂਦ ਹਨ ਜਿਸਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਕਲਾਕਾਰਾਂ ਵੱਲੋਂ ਬਣਾਇਆ ਗਿਆ ਇੱਕ ਹਾਸ ਨਾਟਕ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ। ਇਹ ਵੀਡੀਓ ਮੈਥਿਲੀ ਭਾਸ਼ਾ ਵਿਚ ਹਾਸ ਕਲਾਕਾਰਾਂ ਦੀ ਟੀਮ ਵੱਲੋਂ ਬਣਾਇਆ ਗਿਆ ਸੀ।