
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਜਾਂਚ ਵਿਚ ਪਾਇਆ ਕਿ ਬਰਾਕ ਓਮਾਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕੋਈ ਟਵੀਟ ਨਹੀਂ ਕੀਤਾ ਹੈ।
ਰੋਜ਼ਾਨਾ ਸਪੋਕਸਮੈਨ ( ਪੰਜਾਬ, ਮੋਹਾਲੀ ਟੀਮ): ਬੀਤੇ ਦਿਨੀਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਂਅ ‘ਤੇ ਇਕ ਫਰਜ਼ੀ ਟਵੀਟ ਸੋਸ਼ਲ ਮੀਡੀਆ ‘ਤੇ ਕਾਫ਼ੀ ਸ਼ੇਅਰ ਕੀਤਾ ਗਿਆ, ਜਿਸ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਰਾਕ ਓਬਾਮਾ ਨੇ ਕਿਸਾਨਾਂ ਦਾ ਸਮਰਥਨ ਕਰਦਿਆਂ ਟਵੀਟ ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ।
ਵਾਇਰਲ ਪੋਸਟ ਦਾ ਦਾਅਵਾ
ਟਵਿਟਰ ਯੂਜ਼ਰ Gill Fzr @gill_fzr ਨੇ 7 ਦਸੰਬਰ 2020 ਨੂੰ ਇਕ ਟਵੀਟ ਕਰਦਿਆਂ ਬਰਾਕ ਓਬਾਮਾ ਦੇ ਨਾਂਅ ‘ਤੇ ਫਰਜ਼ੀ ਟਵੀਟ ਦਾ ਸਕਰੀਨਸ਼ਾਟ ਸਾਂਝਾ ਕੀਤਾ। ਇਸ ਦੇ ਨਾਲ ਕੈਪਸ਼ਨ ਲਿਖਿਆ, #THANK U OBAMA SIR FOR SUPPRT FARMERS...SALLUTE. .#KISAAN MAJDOOR EKTA JINDABAAD
ਬਰਾਕ ਓਬਾਮਾ ਦੇ ਨਾਂਅ ‘ਤੇ ਫਰਜ਼ੀ ਟਵੀਟ ਵਿਚ ਲਿਖਿਆ ਗਿਆ ਹੈ, "Today I am shamefull for a hand shake with this man #Narendra Modi" ਇਸ ਫਰਜ਼ੀ ਟਵੀਟ ਦਾ ਸਕਰੀਨਸ਼ਾਟ ਕਾਫ਼ੀ ਯੂਜ਼ਰਸ ਵੱਲੋਂ ਸ਼ੇਅਰ ਕੀਤਾ ਗਿਆ।
ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ
ਇਸ ਟਵੀਟ ਦੀ ਪੜਤਾਲ ਕਰਦਿਆਂ ਰੋਜ਼ਾਨਾ ਸਪੋਕਸਮੈਨ ਨੇ ਪਾਇਆ ਕਿ ਵਾਇਰਲ ਟਵੀਟ ਵਿਚ ਵਰਤੀ ਗਈ ਅੰਗਰੇਜ਼ੀ ਵਿਚ ਕੁਝ ਵਿਆਕਰਣ ਦੀਆਂ ਗਲਤੀਆਂ ਹਨ। ਟਵੀਟ ਦੀ ਪੁਸ਼ਟੀ ਲਈ ਅਸੀਂ ਸਭ ਤੋਂ ਪਹਿਲਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਅਧਿਕਾਰਕ ਟਵਿਟਰ ਅਕਾਊਂਟ ਸਰਚ ਕੀਤਾ। ਇਸ ਵਿਚ ਦੇਖਿਆ ਗਿਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਜਿਹਾ ਕੋਈ ਟਵੀਟ ਨਹੀਂ ਕੀਤਾ।
https://twitter.com/BarackObama
ਇਸ ਤੋਂ ਇਲਾਵਾ ਵਾਇਰਲ ਟਵੀਟ ਦਾ ਫਾਰਮੇਟ ਅਸਲੀ ਟਵੀਟ ਨਾਲੋਂ ਕਾਫ਼ੀ ਵੱਖਰਾ ਹੈ ਤੇ ਟਵੀਟ ਵਿਚ ਦਿੱਤੇ ਗਏ ਸ਼ੇਅਰ ਦੇ ਬਟਨ ਵਿਚ ਵੀ ਅੰਤਰ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਵਾਇਰਲ ਟਵੀਟ ਨੂੰ ਐਡਿਟ ਕਰਕੇ ਸ਼ੇਅਰ ਕੀਤਾ ਜਾ ਰਿਹਾ ਹੈ।
Tweet
ਫਰਜ਼ੀ ਟਵੀਟ ਨਾਲ ਵਾਇਰਲ ਹੋ ਰਹੀ ਫੋਟੋ ਦੀ ਪੁਸ਼ਟੀ ਲਈ ਸਰਚ ਕੀਤਾ ਤਾਂ ਦੇਖਿਆ ਕਿ ਇਹ ਫੋਟੋ 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਰਾਕ ਓਬਾਮਾ ਦੀ ਮੁਲਾਕਾਤ ਦੌਰਾਨ ਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਸੋਸ਼ਲ ਮੀਡੀਆ ‘ਤੇ ਐਡਿਟ ਕੀਤੇ ਹੋਏ ਟਵੀਟ ਨੂੰ ਬਰਾਕ ਓਬਾਮਾ ਵੱਲੋਂ ਪੀਐਮ ਮੋਦੀ ਵਿਰੁੱਧ ਕੀਤਾ ਗਿਆ ਟਵੀਟ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claim – ਵਾਇਰਲ ਟਵੀਟ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਸਾਨਾਂ ਦਾ ਸਮਰਥਨ ਕਰਦਿਆਂ ਟਵੀਟ ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ।
Claimed By – Gill Fzr
Fact Check - ਫਰਜ਼ੀ