ਤੱਥ ਜਾਂਚ: ਕਿਸਾਨਾਂ ਦੀ 26 ਜਨਵਰੀ ਦੀ ਟ੍ਰੈਕਟਰ ਰੈਲੀ ਨੂੰ ਲੈ ਕੇ ਵਾਇਰਲ ਇਹ ਵੀਡੀਓ ਆਇਰਲੈਂਡ ਦਾ ਹੈ
Published : Jan 18, 2021, 5:41 pm IST
Updated : Jan 23, 2021, 3:45 pm IST
SHARE ARTICLE
This video has nothing to do with the farmers Protest
This video has nothing to do with the farmers Protest

ਅਸੀਂ ਇਸ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਸ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਸੋਸ਼ਲ ਮੀਡਿਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਲਾਈਟਾਂ ਨਾਲ ਜਗਦੇ ਟਰੈਕਟਰਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਦਿੱਲੀ ਵਿਚ ਚਲ ਰਹੇ ਕਿਸਾਨ ਸੰਘਰਸ਼ ਦੀ ਹੈ। ਇਸ ਵਿਚ ਕਿਸਾਨ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਦੀਆਂ ਤਿਆਰੀ ਕਰ ਰਹੇ ਹਨ।

ਅਸੀਂ ਇਸ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਸ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਭਾਰਤ ਦਾ ਹੈ ਹੀ ਨਹੀਂ, ਅਸਲ ਵਿਚ ਇਹ ਵੀਡੀਓ ਆਇਰਲੈਂਡ ਦਾ ਹੈ।

ਵਾਇਰਲ ਦਾਅਵਾ

ਫੇਸਬੁੱਕ ਯੂਜ਼ਰ B Patel Patel ਨੇ ਲਾਈਟਾਂ ਨਾਲ ਜਗਦੇ ਟਰੈਕਟਰਾਂ ਦਾ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ: "26 जनवरी परेड की तैयारी इस बार 26 जनवरी ऐतिहासिक होने वाली है जय जवान जय किसान"

ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

Photo

https://archive.md/UEan7

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕੀਤਾ ਅਤੇ ਇਸ ਦੇ ਕੀਫ਼੍ਰੇਮਸ ਕੱਢੇ। ਫਿਰ ਇਨ੍ਹਾਂ ਕੀਫ਼੍ਰੇਮਸ ਨੂੰ ਅਸੀਂ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਇਹ ਵੀਡੀਓ Delta Agribusiness ਨਾਂ ਦੇ ਫੇਸਬੁੱਕ ਪੇਜ 'ਤੇ 16 ਦਿਸੰਬਰ 2020 ਦਾ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: They know how to turn it on in Ireland. Checkout this annual Christmas Tractor Run. #santasleigh #tractor #thispartyislit #10outof10

ਕੀਵਰਡ ਸਰਚ ਦਾ ਸਹਾਰਾ ਲੈ ਕੇ ਹੁਣ ਅਸੀਂ ਪੜਤਾਲ ਨੂੰ ਅੱਗੇ ਵਧਾਇਆ। ਸਾਨੂੰ ਕਈ ਵੈੱਬਸਾਈਟ 'ਤੇ ਇਸ ਰੈਲੀ ਦੇ ਵੀਡੀਓ ਅਤੇ ਤਸਵੀਰਾਂ ਮਿਲੀਆਂ।  farmersjournal.ie ਨਾਂ ਦੀ ਵੈੱਬਸਾਈਟ ਅਨੁਸਾਰ ਇਹ ਇੱਕ ਸਲਾਨਾ ਰੈਲੀ ਹੈ ਜੋ ਹਮੇਸ਼ਾ ਕ੍ਰਿਸਮਿਸ ਦੇ ਨੇੜੇ ਕੱਢੀ ਜਾਂਦੀ ਹੈ ਪਰ ਕੋਰੋਨਾ ਕਰਕੇ ਇਸ ਵਾਰ ਇਸ ਰੈਲੀ ਨੂੰ ਕ੍ਰਿਸਮਿਸ ਤੋਂ ਪਹਿਲਾਂ ਹੀ ਕੱਢਿਆ ਗਿਆ। ਖਬਰ ਵਿਚ ਲਿਖਿਆ ਗਿਆ ਸੀ, "To prevent crowds gathering in the town to watch the run, the tractor run is being held virtually this year on YouTube and Facebook on 19 December at 7pm."

ਹੁਣ ਅਸੀਂ ਇਸ ਵੀਡੀਓ ਸਬੰਧੀ ਦਿੱਲੀ ਵਿਚ ਮੌਜੂਦ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, "ਇਸ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਆਇਰਲੈਂਡ ਵਿਖੇ ਕ੍ਰਿਸਮਿਸ ਨੇੜੇ ਕੱਢੀ ਗਈ ਰੈਲੀ ਦੀ ਹੈ’।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਵੀਡੀਓ ਭਾਰਤ ਦਾ ਹੈ ਹੀ ਨਹੀਂ। ਇਹ ਵੀਡੀਓ ਆਇਰਲੈਂਡ ਵਿਚ ਕੱਢੀ ਜਾਂਦੀ ਇਕ ਸਾਲਾਨਾ ਰੈਲੀ ਦਾ ਹੈ ਅਤੇ ਇਸ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

Claim: 26 ਜਨਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਦੀ ਤਿਆਰੀ

Claim By: B Patel Patel

Fact Check: ਫਰਜ਼ੀ

ਡਿਸਕਲੇਮਰ: ਇਹ ਸਟੋਰੀ 18 ਜਨਵਰੀ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ 23 ਜਨਵਰੀ ਨੂੰ ਇਸ ਸਟੋਰੀ ਦੇ ਸਿਰਲੇਖ ਵਿਚ ਬਦਲਾਅ ਕੀਤਾ ਗਿਆ। ਸਟੋਰੀ ਨੂੰ ਅਪਡੇਟ ਕੀਤੇ ਜਾਣ ਦੀ ਪ੍ਰਕ੍ਰਿਆ SoP ਮੁਤਾਬਕ ਹੈ ਅਤੇ ਇਸਦੇ ਨਤੀਜੇ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement