ਤੱਥ ਜਾਂਚ: ਦਿੱਲੀ ਦੇ ਰਿੰਕੂ ਦੀ ਹੱਤਿਆ ਨਾਲ ਜੋੜ ਵਾਇਰਲ ਕੀਤੀ ਜਾ ਰਹੀ ਬਿਹਾਰ ਦੀ ਪੁਰਾਣੀ ਤਸਵੀਰ
Published : Feb 18, 2021, 5:57 pm IST
Updated : Feb 18, 2021, 6:03 pm IST
SHARE ARTICLE
Fact Check: Old Image Shared Claiming To Be Related To Rinku Sharma's Murder
Fact Check: Old Image Shared Claiming To Be Related To Rinku Sharma's Murder

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਵਿਚ ਰਿੰਕੂ ਅਤੇ ਉਸਦੀ ਮਾਂ ਨਹੀਂ ਹਨ। ਵਾਇਰਲ ਤਸਵੀਰ ਬਿਹਾਰ ਦੇ ਮੂੰਗੇਰ ਵਿਚ ਵਾਪਰੀ ਇੱਕ ਪੁਰਾਣੀ ਘਟਨਾ ਦੀ ਹੈ।

ਰੋਜ਼ਾਨਾ ਸਪੋਕਸਮੈਨ( ਮੋਹਾਲੀ ਟੀਮ) - ਦਿੱਲੀ ਦੇ ਮੰਗੋਲਪੁਰੀ ਵਿਚ ਹੋਏ ਰਿੰਕੂ ਸ਼ਰਮਾ ਦੇ ਕਤਲ ਤੋਂ ਬਾਅਦ ਘਟਨਾ ਨੂੰ ਲੈ ਕੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਏ। ਹੁਣ ਇਸੇ ਕ੍ਰਮ ਵਿਚ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਔਰਤ ਦੀ ਗੋਦ ਵਿਚ ਇੱਕ ਮ੍ਰਿਤਕ ਨੌਜਵਾਨ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਰਿੰਕੂ ਦੀ ਮਾਂ ਦੀ ਹੈ ਜਿਸ ਦੀ ਗੋਦ ਵਿਚ ਰਿੰਕੂ ਦੀ ਲਾਸ਼ ਪਈ ਹੋਈ ਹੈ।

ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਸ ਤਸਵੀਰ ਵਿਚ ਰਿੰਕੂ ਅਤੇ ਉਸਦੀ ਮਾਂ ਨਹੀਂ ਹਨ। ਵਾਇਰਲ ਤਸਵੀਰ ਬਿਹਾਰ ਦੇ ਮੂੰਗੇਰ ਵਿਚ ਵਾਪਰੀ ਇੱਕ ਪੁਰਾਣੀ ਘਟਨਾ ਦੀ ਹੈ।

ਵਾਇਰਲ ਪੋਸਟ
ਟਵਿੱਟਰ ਯੂਜ਼ਰ SAURABH Dhaakad RAJPUT ਨੇ 12 ਫਰਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ  ਕੈਪਸ਼ਨ ਲਿਖਿਆ, Tears of a Mother...The Debt on the Soul of #Nation.????????????????
#RinkuSharma #JusticeForRinkuSharma #RinkuSharmaLyingching #NarendraModi #AmitShah


ਵਾਇਰਲ ਪੋਸਟ ਦਾ ਅਰਕਾਇਵਡ ਲਿੰਕ 

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਸਾਨੂੰ ਇਹ ਤਸਵੀਰ ਅਕਤੂਬਰ 2020 ਵਿਚ ਸ਼ੇਅਰ ਕੀਤੀ ਮਿਲੀ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਇਹ ਤਸਵੀਰ ਬਿਹਾਰ ਦੇ ਮੂੰਗੇਰ ਵਿਚ ਵਾਪਰੀ ਇੱਕ ਘਟਨਾ ਤੋਂ ਬਾਅਦ ਦੀ ਹੈ।

Photo

ਵਾਇਰਲ ਤਸਵੀਰ ਨੂੰ ਲੈ ਕੇ ਅਸੀਂ ਹੋਰ ਖਬਰਾਂ ਸਰਚ ਕੀਤੀਆਂ। ਸਰਚ ਦੌਰਾਨ ਸਾਨੂੰ ਇਹ ਤਸਵੀਰ The Kreatly ਵੈੱਬਸਾਈਟ 'ਤੇ ਅਪਲੋਡ ਰਿਪੋਰਟ ਵਿਚ ਮਿਲੀ। ਇਕ ਖ਼ਬਰ 29 ਅਕਤੂਬਰ 2020 ਨੂੰ ਅਪਲੋਡ ਕੀਤੀ ਗਈ ਸੀ। ਇਸ ਖ਼ਬਰ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "Letter To Bharatiya Janta Party"

Photo
 

ਅੱਗੇ ਵੱਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਹੋਰ ਖ਼ਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਹ ਤਸਵੀਰ thehawk ਦੀ ਇੱਕ ਖ਼ਬਰ ਵਿਚ ਵੀ ਪ੍ਰਕਾਸ਼ਿਤ ਮਿਲੀ। ਇਹ ਖ਼ਬਰ 25 ਦਿਸੰਬਰ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਨੂੰ ਅਪਲੋਡ ਕਰਦਿਆਂ ਸਿਰਲੇਖ ਦਿੱਤਾ ਗਿਆ, "Munger Police Firing: PIL filed in patna high court 

Photo

ਕੀ ਸੀ ਮੂੰਗੇਰ ਮਾਮਲਾ

27 ਅਕਤੂਬਰ 2020 ਨੂੰ ਪ੍ਰਕਾਸ਼ਿਤ ਦੈਨਿਕ ਜਾਗਰਣ ਦੀ ਖ਼ਬਰ ਵਿਚ ਸਾਨੂੰ ਮਾਮਲੇ ਨੂੰ ਲੈ ਕੇ ਪੂਰੀ ਜਾਣਕਾਰੀ ਮਿਲੀ। ਸਾਨੂੰ ਇਸ ਖ਼ਬਰ ਵਿਚ ਘਟਨਾ ਨਾਲ ਸਬੰਧਿਤ ਕਈ ਤਸਵੀਰਾਂ ਅਪਲੋਡ ਕੀਤੀਆਂ ਮਿਲੀਆਂ। ਖ਼ਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "Munger News: दुर्गा प्रतिमा विसर्जन के दौरान हिंसक झड़प और फायरिंग, एक की मौत, पुलिसकर्मी सहित कई जख्‍मी"

Photo

ਖ਼ਬਰ ਅਨੁਸਾਰ, ''ਦੱਸਿਆ ਜਾ ਰਿਹਾ ਹੈ ਕਿ ਮੂੰਗੇਰ ਵਿਚ ਵੱਡੀ ਦੁਰਗਾ ਦੇ ਵਿਸਰਜਨ ਤੋਂ ਬਾਅਦ ਹੀ ਹੋਰ ਦੁਰਗਾ ਮੂਰਤੀ ਦਾ ਵਿਸਰਜ ਹੁੰਦਾ ਹੈ। ਦੁਰਗਾ ਮਾਂ ਦੀ ਵੱਡੀ ਮੂਰਤੀ ਦਾ ਵਿਸਰਜਨ ਹੋ ਰਿਹਾ ਸੀ ਜਿਸ ਨੂੰ 32 ਕਹਾਰਾਂ ਨੇ ਚੁੱਕਿਆ ਹੋਇਆ ਸੀ। ਇਸੇ ਕਾਰਨ ਮੂਰਤੀ ਹੌਲੀ-ਹੌਲੀ ਅੱਗੇ ਵਧ ਰਹੀ ਸੀ ਪਰ ਉੱਥੇ ਮੌਜੂਦ ਪੁਲਿਸ ਮੂਰਤੀ ਨੂੰ ਜਲਦ ਤੋਂ ਜਲਦ ਵਿਸਰਜਨ ਕਰਵਾਉਣਾ ਚਾਹੁੰਦੀ ਸੀ। ਇਸੇ ਨੂੰ ਲੈ ਕੇ ਪੁਲਿਸ ਅਤੇ ਵਿਸਰਜਨ ਮੌਕੇ ਮੌਜੂਦ ਲੋਕਾਂ ਵਿਚਕਾਰ ਝੜਪ ਹੋ ਗਈ ਅਤੇ ਪੁਲਿਸ ਨੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਜਵਾਬ ਵਿਚ ਲੋਕਾਂ ਨੇ ਵੀ ਪੁਲਿਸ 'ਤੇ ਪਥਰਾਅ ਕੀਤਾ। ਇਸ ਤੋਂ ਬਾਅਦ ਫਾਇਰਿੰਗ ਹੋਈ ਅਤੇ ਗੋਲੀ ਲੱਗਣ ਨਾਲ ਕੋਤਵਾਲੀ ਥਾਣਾ ਖੇਤਰ ਦੇ ਲੋਹਾਪੱਟੀ ਨਿਵਾਸੀ ਅਨੁਰਾਗ ਕੁਮਾਰ ਦੀ ਘਟਨਾ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ। ਵਾਇਰਲ ਤਸਵੀਰ ਵੀ ਇਸੇ ਘਟਨਾ ਦੈਰਾਨ ਦੀ ਹੈ।''

ਘਟਨਾ ਨਾਲ ਜੁੜੀਆਂ ਕੁੱਝ ਤਸਵੀਰਾਂ 

Photo

ਨਤੀਜਾ - ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਸ ਤਸਵੀਰ ਵਿਚ ਰਿੰਕੂ ਅਤੇ ਉਸ ਦੀ ਮਾਂ ਨਹੀਂ ਹਨ। ਵਾਇਰਲ ਤਸਵੀਰ ਬਿਹਾਰ ਦੇ ਮੂੰਗੇਰ ਵਿਚ ਵਾਪਰੀ ਇੱਕ ਪੁਰਾਣੀ ਘਟਨਾ ਦੀ ਹੈ।

Claim:ਇਹ ਤਸਵੀਰ ਰਿੰਕੂ ਦੀ ਮਾਂ ਦੀ ਹੈ ਜਿਸ ਦੀ ਗੋਦ ਵਿਚ ਰਿੰਕੂ ਦੀ ਲਾਸ਼ ਪਈ ਹੋਈ ਹੈ।
Claimed By:ਟਵਿੱਟਰ ਯੂਜ਼ਰ SAURABH Dhaakad RAJPUT
Fact Check:ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement