ਤੱਥ ਜਾਂਚ: ਜਰਮਨੀ ਵਿਚ ਹੋਏ ਕਿਸਾਨਾਂ ਦੇ ਪੁਰਾਣੇ ਪ੍ਰਦਰਸ਼ਨ ਦੀ ਤਸਵੀਰ ਨੂੰ ਮੁੜ ਕੀਤਾ ਜਾ ਰਿਹਾ ਵਾਇਰਲ
Published : Feb 18, 2021, 12:46 pm IST
Updated : Feb 18, 2021, 12:59 pm IST
SHARE ARTICLE
Fact check:A picture of an old farmer's demonstration in Germany is going viral again
Fact check:A picture of an old farmer's demonstration in Germany is going viral again

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਜਿਹੜੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 2019 ਦੀ ਹੈ।

ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਸੜਕਾਂ 'ਤੇ ਕਈ ਸਾਰੇ ਟ੍ਰੈਕਟਰ ਖੜੇ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੇ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਜਰਮਨੀ ਵਿਚ ਵੀ ਸਥਾਨਕ ਕਿਸਾਨਾਂ ਵੱਲੋਂ ਵੱਡੀ ਰੈਲੀ ਕੱਢੀ ਗਈ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਜਿਹੜੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 2019 ਦੀ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ਼ "Damdami Taksal Jatha Rajpura" ਨੇ 15 ਫਰਵਰੀ ਨੂੰ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "ਜਰਮਨੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਰੈਲੀ।"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ seattletimes ਦੇ ਇੱਕ ਆਰਟੀਕਲ ਵਿਚ ਅਪਲੋਡ ਮਿਲੀ। ਇਹ ਆਰਟੀਕਲ 26 ਨਵੰਬਰ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਸ ਆਰਟੀਕਲ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਲਿਖਿਆ ਗਿਆ, "Farmers blocking Berlin roads to protest government policies"

Photo

ਆਰਟੀਕਲ ਅਨੁਸਾਰ, ਇਹ ਤਸਵੀਰ ਬਰਲਿਨ ਦੀ ਹੈ ਜਿਥੇ ਕਿਸਾਨਾਂ ਵੱਲੋਂ ਉੱਥੋਂ ਦੀ ਸਰਕਾਰ ਖਿਲਾਫ਼ ਪਰੇਡ ਕੱਢੀ ਗਈ ਸੀ।

ਇਸ ਤਸਵੀਰ ਨੂੰ ਅਪਲੋਡ ਕਰਦਿਆਂ ਉਨ੍ਹਾਂ ਵੱਲੋਂ ਕੈਪਸ਼ਨ ਲਿਖਿਆ ਗਿਆ ਸੀ, "Farmers have parked their tractors on the ‘Road of June 17’ in front of the Brandenburg Gate in Berlin, Germany, Tuesday, Nov. 26, 2019. Some thousands farmers are expected in the German capital for a protest rally against the German and European agriculture policy. (AP Photo/Michael Sohn)"

ਇਸ ਦਾ ਪੰਜਾਬੀ ਅਨੁਵਾਦ, "ਮੰਗਲਵਾਰ, 26 ਨਵੰਬਰ, 2019, ਬਰਲਿਨ, ਬ੍ਰੈਂਡਨਬਰਗ ਗੇਟ ਦੇ ਸਾਹਮਣੇ, '' 17 ਜੂਨ ਦੀ ਰੋਡ '' ਤੇ ਕਿਸਾਨਾਂ ਨੇ ਆਪਣੇ ਟਰੈਕਟਰ ਖੜ੍ਹੇ ਕਰ ਦਿੱਤੇ ਸਨ। ਜਰਮਨ ਅਤੇ ਯੂਰਪੀਅਨ ਖੇਤੀਬਾੜੀ ਪਾਲਿਸੀ ਦੇ ਖਿਲਾਫ ਇਕ ਰੋਸ ਰੈਲੀ ਜਿਸਦੇ ਵਿਚ ਜਰਮਨ ਦੀ ਰਾਜਧਾਨੀ ਅੰਦਰ ਕਈ ਹਜ਼ਾਰ ਕਿਸਾਨਾਂ ਦੇ ਆਉਣ ਦੀ ਉਮੀਦ ਹੈ। (ਏ ਪੀ ਫੋਟੋ / ਮਾਈਕਲ ਸੋਨ)"

ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਬਰਲਿਨ ਵਿਚ ਕੱਢੀ ਗਈ ਕਿਸਾਨ ਰੈਲੀ ਨੂੰ ਲੈ ਕੇ localdvm.com ਦੀ ਰਿਪੋਰਟ ਵੀ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। ਇਹ ਰਿਪੋਰਟ ਵੀ 26 ਨਵੰਬਰ 2019 ਨੂੰ ਅਪਲੋਡ ਕੀਤੀ ਗਈ ਸੀ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਜਿਹੜੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 2019 ਦੀ ਹੈ।

Claim: ਭਾਰਤ ਦੇ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਜਰਮਨੀ ਵਿਚ ਵੀ ਸਥਾਨਕ ਕਿਸਾਨਾਂ ਵੱਲੋਂ ਵੱਡੀ ਰੈਲੀ ਕੱਢੀ ਗਈ ਹੈ।
Claimed By: ਫੇਸਬੁੱਕ ਪੇਜ਼ "Damdami Taksal Jatha Rajpura"
fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement