
ਵਾਇਰਲ ਲੈਟਰ ਫਰਜ਼ੀ ਹੈ। ਸਿੱਖ ਫ਼ਾਰ ਜਸਟਿਸ ਦੇ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰ ਵਾਇਰਲ ਲੈਟਰ ਨੂੰ ਆਪ ਫਰਜ਼ੀ ਦੱਸਿਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਖਾਲਿਸਤਾਨੀ ਸੰਸਥਾ ਸਿੱਖ ਫ਼ਾਰ ਜਸਟਿਸ ਦੇ ਨਾਂਅ ਤੋਂ ਇੱਕ ਪੱਤਰ ਵਾਇਰਲ ਹੋ ਰਿਹਾ ਹੈ। ਇਸ ਪੱਤਰ ਅਨੁਸਾਰ ਪੰਜਾਬ ਚੋਣਾਂ 2022 ਵਿਚ ਸਿੱਖ ਫ਼ਾਰ ਜਸਟਿਸ, ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਰਹੀ ਹੈ। ਇਸ ਲੈਟਰ ਨੂੰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਲੈਟਰ ਨੂੰ ਫਰਜ਼ੀ ਪਾਇਆ ਹੈ। ਸਿੱਖ ਫ਼ਾਰ ਜਸਟਿਸ ਦੇ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰ ਵਾਇਰਲ ਲੈਟਰ ਨੂੰ ਆਪ ਫਰਜ਼ੀ ਦੱਸਿਆ ਹੈ।
ਵਾਇਰਲ ਲੈਟਰ
ਵਾਇਰਲ ਲੈਟਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ 'ਤੇ ਵਾਇਰਲ ਹੋ ਰਿਹਾ ਹੈ। ਇਹ ਲੈਟਰ ਰੋਜ਼ਾਨਾ ਸਪੋਕਸਮੈਨ ਨੂੰ Whatsapp 'ਤੇ ਵੀ Fact Check ਕਰਨ ਲਈ ਮਿਲਿਆ। ਇਸ ਲੈਟਰ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
Viral Letter
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਲੈਟਰ ਨੂੰ ਧਿਆਨ ਨਾਲ ਪੜ੍ਹਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਅਧਿਕਾਰਿਕ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਦੱਸ ਦਈਏ ਕਿ ਜੇਕਰ ਅਜਿਹਾ ਫੈਸਲਾ ਸਿੱਖ ਫ਼ਾਰ ਜਸਟਿਸ ਵੱਲੋਂ ਲਿਆ ਜਾਂਦਾ ਤਾਂ ਹੁਣ ਤਕ ਇਸ ਖਬਰ ਨੂੰ ਹਰ ਮੈਨਸਟ੍ਰੀਮ ਮੀਡੀਆ ਅਦਾਰੇ ਵੱਲੋਂ ਸੁਰਖੀ ਦਾ ਰੂਪ ਦੇ ਦੇਣਾ ਸੀ ਪਰ ਇਸ ਖਬਰ ਦੀ ਪੁਸ਼ਟੀ ਕਰਦੀ ਕੋਈ ਖਬਰ ਸਾਨੂੰ ਨਹੀਂ ਮਿਲੀ।
ਇਹ ਲੈਟਰ ਫਰਜ਼ੀ ਹੈ
ਸਾਨੂੰ ਇਸ ਲੈਟਰ ਨੂੰ ਲੈ ਕੇ ਸਿੱਖ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਇਸ ਲੈਟਰ ਨੂੰ ਲੈ ਕੇ ਵੀਡੀਓ ਸਪਸ਼ਟੀਕਰਨ ਮਿਲਿਆ। ਗੁਰਪਤਵੰਤ ਸਿੰਘ ਪੰਨੂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਪੰਨੂ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਇਸ ਲੈਟਰ ਨੂੰ ਫਰਜ਼ੀ ਦੱਸਿਆ ਅਤੇ ਆਮ ਆਦਮੀ ਪਾਰਟੀ ਦੀ ਚਾਲ ਦੱਸੀ। ਪੰਨੂ ਨੇ ਕਿਹਾ ਕਿ ਸਿੱਖ ਫ਼ਾਰ ਜਸਟਿਸ ਵੱਲੋਂ ਅਜਿਹਾ ਕੋਈ ਵੀ ਸੰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਸੰਸਥਾ ਪੰਜਾਬ ਚੋਣਾਂ 2022 ਨੂੰ ਲੈ ਕੇ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰ ਰਹੀ ਹੈ।
ਇਸ ਸਪਸ਼ਟੀਕਰਨ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
Fact Check : सिख फ़ॉर जस्टिस के नाम से वायरल किया जा रहा आम आदमी पार्टी को समर्थन देने वाला पत्र फ़र्ज़ी है...
— Shivank Mishra (@shivank_8mishra) February 17, 2022
खुद गुरपतवंत सिंह पन्नू ने इसके फ़र्ज़ी होने का ऐलान किया है. @BhagwantMann @ArvindKejriwal @AamAadmiParty @raghav_chadha pic.twitter.com/100ptq2nVr
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਲੈਟਰ ਨੂੰ ਫਰਜ਼ੀ ਪਾਇਆ ਹੈ। ਸਿੱਖ ਫ਼ਾਰ ਜਸਟਿਸ ਦੇ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰ ਵਾਇਰਲ ਲੈਟਰ ਨੂੰ ਆਪ ਫਰਜ਼ੀ ਦੱਸਿਆ ਹੈ।
Claim- Sikh For Justice supporting AAP ahead Punjab Elections 2022
Claimed By- SM Users
Fact Check- Fake