ਮਮਤਾ ਬੈਨਰਜੀ ਜ਼ਖਮੀ ਹੋਣ ਦਾ ਨਹੀਂ ਕਰ ਰਹੇ ਨਾਟਕ, ਵਾਇਰਲ ਤਸਵੀਰਾਂ ਵੱਖੋ-ਵੱਖ ਘਟਨਾਵਾਂ ਦੀਆਂ ਹਨ- Fact Check ਰਿਪੋਰਟ
Published : Mar 18, 2024, 7:22 pm IST
Updated : Mar 18, 2024, 7:23 pm IST
SHARE ARTICLE
Misleading Post Viral Defaming Mamata Banerjee Claiming Her Injury Is Fake
Misleading Post Viral Defaming Mamata Banerjee Claiming Her Injury Is Fake

ਇਹ ਦੋਵੇਂ ਤਸਵੀਰਾਂ ਵੱਖੋ-ਵੱਖ ਘਟਨਾਵਾਂ ਦੀਆਂ ਹਨ। ਹੁਣ ਨਵੇਂ ਮਾਮਲੇ ਨਾਲ ਪੁਰਾਣੀ ਤਸਵੀਰ ਸਾਂਝੀ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim

ਪਿਛਲੇ ਦਿਨਾਂ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ। ਖਬਰ ਦੀ ਤਸਵੀਰਾਂ ਨੂੰ ਫੇਰ ਵਾਇਰਲ ਹੋਣ 'ਚ ਵੀ ਸਮਾਂ ਨਾ ਲੱਗਿਆ। ਤਸਵੀਰਾਂ ਵਿਚ ਵੇਖਿਆ ਜਾ ਸਕਦਾ ਸੀ ਕਿ ਮਮਤਾ ਬੈਨਰਜੀ ਦੇ ਮੱਥੇ ਦੇ ਵਿਚਕਾਰ ਸੱਟ ਲੱਗੀ ਹੋਈ ਹੈ। ਹੁਣ ਸੋਸ਼ਲ ਮੀਡੀਆ 'ਤੇ 2 ਤਸਵੀਰਾਂ ਦਾ ਕੋਲਾਜ ਵਾਇਰਲ ਕੀਤਾ ਜਾ ਰਿਹਾ ਹੈ। ਇੱਕ ਤਸਵੀਰ ਵਿਚ ਮਮਤਾ ਦੇ ਮੱਥੇ ਦੇ ਵਿਚਕਾਰ ਸੱਟ ਲੱਗੀ ਹੋਈ ਹੈ ਅਤੇ ਦੂਜੀ ਤਸਵੀਰ ਵਿਚ ਮੱਥੇ ਦੇ ਕੋਨੇ ਵਿਚ ਸੱਟ ਲੱਗੀ ਹੋਈ ਹੈ। ਹੁਣ ਯੂਜ਼ਰਸ ਇਸ ਕੋਲਜ ਨੂੰ ਵਾਇਰਲ ਕਰਦਿਆਂ ਦਾਅਵਾ ਕਰ ਰਹੇ ਹਨ ਕਿ ਮਮਤਾ ਬਨਰਜੀ ਚੋਟਿਲ ਹੋਣ ਦਾ ਨਾਟਕ ਕਰ ਰਹੀ ਹਨ।

X ਅਕਾਊਂਟ Gagan Pratap ਨੇ ਵਾਇਰਲ ਤਸਵੀਰਾਂ ਦਾ ਕੋਲਾਜ ਸਾਂਝਾ ਕਰਦਿਆਂ ਲਿਖਿਆ, "Wowww चोट भी खिसक जाती है ??"

ਇਸ ਪੋਸਟ ਦਾ ਅਰਕਾਇਵ ਲਿੰਕ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਦੋਵੇਂ ਤਸਵੀਰਾਂ ਵੱਖੋ-ਵੱਖ ਘਟਨਾਵਾਂ ਦੀਆਂ ਹਨ। ਹੁਣ ਨਵੇਂ ਮਾਮਲੇ ਨਾਲ ਪੁਰਾਣੀ ਤਸਵੀਰ ਸਾਂਝੀ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇੱਕ-ਇੱਕ ਕਰਕੇ ਇਨ੍ਹਾਂ ਦੋਵੇਂ ਤਸਵੀਰਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਪਹਿਲੀ ਤਸਵੀਰ

ਪਹਿਲੀ ਤਸਵੀਰ ਸਾਨੂੰ ਕਈ ਹਾਲੀਆ ਰਿਪੋਰਟਾਂ ਵਿਚ ਪ੍ਰਕਾਸ਼ਿਤ ਮਿਲੀ। ਦੱਸ ਦਈਏ ਪੱਛਮ ਬੰਗਾਲ ਦੇ ਮੁੱਖ ਮੰਤਰੀ 14 ਮਾਰਚ 2024 ਨੂੰ ਡਿੱਗਣ ਕਾਰਨ ਜ਼ਖਮੀ ਹੋ ਗਏ ਹਨ। ਇਸ ਮਾਮਲੇ ਨੂੰ ਲੈ ਕੇ India TV ਦੀ ਰਿਪੋਰਟ ਵਿਚ ਸਾਨੂੰ ਡਾਕਟਰ ਦਾ ਬਿਆਨ ਵਿਚ ਮਿਲਿਆ। ਇਸ ਰਿਪੋਰਟ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਡਾਕਟਰ ਵੱਲੋਂ ਅਫਵਾਹਾਂ ਦਾ ਖੰਡਨ ਕਰਦਿਆਂ ਸਾਫ ਕੀਤਾ ਗਿਆ ਸੀ ਕਿ ਮਮਤਾ ਬਨਰਜੀ ਨੂੰ ਕਿਸੇ ਨੇ ਧੱਕਾ ਨਹੀਂ ਦਿੱਤਾ ਸੀ। 

India TVIndia TV

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਦੱਸ ਦਈਏ ਤਰਿਣਮੂਲ ਕਾਂਗਰਸ ਵੱਲੋਂ 14 ਮਾਰਚ 2024 ਨੂੰ ਇਸ ਹਾਦਸੇ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ ਗਈ ਸੀ ਅਤੇ ਟਵੀਟ ਵਿਚ ਮਮਤਾ ਬੈਨਰਜੀ ਦੀਆਂ ਜ਼ਖਮੀ ਹੋਣ ਦੀਆਂ ਤਸਵੀਰਾਂ ਸਾਂਝੀ ਕੀਤੀ ਗਈਆਂ ਸਨ।

ਦੂਜੀ ਤਸਵੀਰ

ਦੂਜੀ ਤਸਵੀਰ ਨਾਲ ਮਿਲਦੀਆਂ ਕਈ ਤਸਵੀਰਾਂ ਸਾਨੂੰ ਪੁਰਾਣੀ ਰਿਪੋਰਟਾਂ ਵਿਚ ਪ੍ਰਕਾਸ਼ਿਤ ਮਿਲੀਆਂ। ਇਹ ਰਿਪੋਰਟਾਂ ਜਨਵਰੀ 2024 ਦੀਆਂ ਸਨ। ਦੱਸ ਦਈਏ ਕਿ ਇਹ ਘਟਨਾ ਮਮਤਾ ਬੈਨਰਜੀ ਨਾਲ ਹੋਏ ਕਾਰ ਹਾਦਸੇ ਨਾਲ ਸਬੰਧਿਤ ਹੈ। 

ANI ਨੇ 24 ਜਨਵਰੀ 2024 ਨੂੰ ਮਾਮਲੇ ਨੂੰ ਲੈ ਕੇ ਟਵੀਟ ਕੀਤਾ ਜਿਸਦੇ ਵਿਚ ਮਮਤਾ ਦੀ ਸਮਾਨ ਦਿਸਦੀ ਤਸਵੀਰ ਸੀ। ਇਸ ਟਵੀਟ ਵਿਚ ਮਮਤਾ ਬਨਰਜੀ ਦਾ ਹਾਦਸੇ ਨੂੰ ਲੈ ਕੇ ਬਿਆਨ ਸਾਂਝਾ ਕੀਤਾ ਗਿਆ ਸੀ।

 

 

ਇਸ ਹਾਦਸੇ ਤੋਂ ਬਾਅਦ ਮਮਤਾ ਬੈਨਰਜੀ ਨੇ ਪ੍ਰੈਸ ਵਾਰਤਾ ਵੀ ਕੀਤੀ ਸੀ ਜਿਸਦੇ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਦੋਵੇਂ ਤਸਵੀਰਾਂ ਵੱਖੋ-ਵੱਖ ਘਟਨਾਵਾਂ ਦੀਆਂ ਹਨ। ਹੁਣ ਨਵੇਂ ਮਾਮਲੇ ਨਾਲ ਪੁਰਾਣੀ ਤਸਵੀਰ ਸਾਂਝੀ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Result: Fake

Our Sources:

News Article Published By India TV On 15 March 2024

Tweet Of All India Trinamool Congress Shared On 14 March 2024

Tweet Of ANI Shared On 24 Jan 2024

Meta Post Of Mamata Banerjee Shared On 24 Jan 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement