ਕਿਸਾਨਾਂ ਵੱਲੋਂ ਰਾਮ ਨੌਮੀ ਸ਼ੋਭਾ ਯਾਤਰਾ ਦਾ ਨਹੀਂ ਕੀਤਾ ਗਿਆ ਵਿਰੋਧ, ਯੂਜ਼ਰਸ ਫੈਲਾ ਰਹੇ ਧਾਰਮਿਕ ਨਫਰਤ, ਪੜ੍ਹੋ Fact Check ਰਿਪੋਰਟ
Published : Apr 18, 2024, 3:02 pm IST
Updated : Apr 18, 2024, 3:06 pm IST
SHARE ARTICLE
Fact Check Fake News Viral Claiming Farmers Stopped Ram Navami Shobha Yatra In Punjab
Fact Check Fake News Viral Claiming Farmers Stopped Ram Navami Shobha Yatra In Punjab

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਖੇ ਕਿਸਾਨਾਂ ਵੱਲੋਂ ਬੀਤੇ ਦਿਨੀ 17 ਅਪ੍ਰੈਲ 2024 ਨੂੰ ਰਾਮ ਨੌਮੀ ਸ਼ੋਭਾ ਯਾਤਰਾ ਦਾ ਵਿਰੋਧ ਕੀਤਾ ਗਿਆ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਫਿਰਕੂ ਨਫਰਤ ਫੈਲਾਈ ਜਾ ਰਹੀ ਹੈ। 

X ਅਕਾਊਂਟ "PunFact" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Farmer unions stopped the Shobha Yatra being taken out on the occasion of Shri Ram Navami. Why do these so-called farmers always have to oppose Hindu festivals? Hindus are not safe in such an atmosphere of fear and hatπed in Punjab."

 

 

ਇਸ ਅਕਾਊਂਟ ਨੇ ਵੀਡੀਓ ਸਾਂਝੀ ਕਰਦਿਆਂ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਅਤੇ ਸਿੱਖ-ਹਿੰਦੂ ਭਾਈਚਾਰੇ ਵਿਚਕਾਰ ਫੁੱਟ ਪਵਾਉਣ ਦਾ ਮਕਸਦ ਪੇਸ਼ ਕੀਤਾ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਪੂਰਾ ਮਾਮਲਾ ਮੌੜ ਮੰਡੀ, ਬਠਿੰਡਾ ਦਾ ਹੈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਤੋਂ ਭਾਜਪਾ ਦੀ ਲੋਕਸਭਾ ਉਮੀਦਵਾਰ ਪਰਮਪਾਲ ਕੌਰ ਦਾ ਵਿਰੋਧ ਕੀਤਾ ਜਾਣਾ ਸੀ ਅਤੇ ਓਥੇ ਪੁਲਿਸ ਬੇਰੀਕੇਡਿੰਗ ਅਤੇ ਸੁਰੱਖਿਆ ਕਾਰਨ ਲਾਠੀਚਾਰਜ ਵੀ ਹੋ ਗਿਆ ਸੀ। ਕਿਸਾਨਾਂ ਵੱਲੋਂ ਰਾਮ ਨੌਮੀ ਸ਼ੋਭਾ ਯਾਤਰਾ ਦਾ ਵਿਰੋਧ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਯਾਤਰਾ ਨੂੰ ਰੋਕਿਆ ਗਿਆ ਸੀ। ਇਹ ਰਾਮ ਨਵਮੀ ਦੀ ਯਾਤਰਾ ਪੂਰੇ ਸੁਰੱਖਿਆ ਪ੍ਰਬੰਧ ਵਿਚ ਸ਼ਾਂਤੀ ਨਾਲ ਪੂਰੀ ਹੋਈ ਸੀ। ਇਸ ਫਰਜ਼ੀ ਦਾਅਵੇ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਵੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ। ਅਸੀਂ ਨਾ ਸਿਰਫ ਪੱਤਰਕਾਰਾਂ ਬਲਕਿ ਮੌਕੇ ਤੇ ਮੌਜੂਦ ਕਿਸਾਨ ਯੂਨੀਅਨ ਸਿੱਧੂਪੁਰ ਦੀ ਟੀਮ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ। 

Investigation 

ਇਸ ਵਾਇਰਲ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਵੀਡੀਓ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਗੱਡੀ ਖੜ੍ਹੀ ਹੋਈ ਹੈ। 

ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਫੇਸਬੁੱਕ ਪੇਜ ਵੱਲ ਵਿਜ਼ਿਟ ਕੀਤਾ ਅਤੇ ਓਥੇ ਮੌਜੂਦ ਫੋਨ ਨੰਬਰ ਰਾਹੀਂ ਉਨ੍ਹਾਂ ਨਾਲ ਫੋਨ 'ਤੇ ਗੱਲ ਕੀਤੀ। 

ਸਾਡੇ ਨਾਲ ਗੱਲ ਕਰਦਿਆਂ ਯੂਨੀਅਨ ਦੇ ਸੋਸ਼ਲ ਮੀਡੀਆ ਇੰਚਾਰਜ ਕਰਨ ਸਿੰਘ ਨੇ ਕਿਹਾ, "ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਇਹ ਵੀਡੀਓ ਮੋੜ ਮੰਡੀ, ਬਠਿੰਡਾ ਦਾ ਹੈ ਜਿਥੇ 17 ਅਪ੍ਰੈਲ 2024 ਨੂੰ ਰਾਮ ਨਵਮੀ ਦੇ ਮੌਕੇ ਕਿਸਾਨਾਂ ਵੱਲੋਂ ਬਠਿੰਡਾ ਤੋਂ ਭਾਜਪਾ ਦੀ ਲੋਕਸਭਾ ਉਮੀਦਵਾਰ ਪਰਮਪਾਲ ਕੌਰ ਦਾ ਵਿਰੋਧ ਕੀਤਾ ਜਾਣਾ ਸੀ। ਇਸ ਵਿਰੋਧ ਪ੍ਰਦਰਸ਼ਨ ਵਿਚ ਕਿਸੇ ਵੀ ਯਾਤਰਾ ਦਾ ਕੋਈ ਅਪਮਾਨ ਨਹੀਂ ਹੋਇਆ ਸੀ ਅਤੇ ਇਹ ਸ਼ੋਭਾ ਯਾਤਰਾ ਵਿਰੋਧ ਸਮੇਂ ਪੂਰੀ ਹੋ ਗਈ ਸੀ। ਇਥੇ ਨਾ ਸਿਰਫ ਸਿੱਧੂਪੁਰ ਯੂਨੀਅਨ ਬਲਕਿ ਹੋਰ ਕਿਸਾਨ ਯੂਨੀਅਨ ਦੇ ਲੋਕ ਵੀ ਸ਼ਾਮਲ ਸਨ। ਸਾਡੇ ਵੱਲੋਂ ਭਾਜਪਾ ਆਗੂਆਂ ਦਾ ਪੂਰੇ ਦੇਸ਼ਭਰ ਵਿਚ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਵੀਡੀਓ ਵੀ ਓਸੇ ਵਿਰੋਧ ਨਾਲ ਸਬੰਧਿਤ ਹੈ। ਇਸ ਵਿਰੋਧ ਮੌਕੇ ਪੁਲਿਸ ਨੇ ਸਾਡੇ ਨਾਲ ਲਾਠੀਚਾਰਜ ਵੀ ਕੀਤਾ ਸੀ। ਸੋਸ਼ਲ ਮੀਡੀਆ 'ਤੇ ਸ਼ਰਾਰਤੀ ਅਨਸਰ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਵੀ ਸਪਸ਼ਟੀਕਰਨ ਜਾਰੀ ਕੀਤੇ ਗਏ ਹਨ ਅਤੇ ਫਿਰਕੂ ਦਾਅਵਿਆਂ ਦਾ ਖੰਡਨ ਕੀਤਾ ਗਿਆ ਹੈ।"

ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਬਠਿੰਡਾ ਪੁਲਿਸ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵਿਜ਼ਿਟ ਕੀਤਾ ਅਤੇ ਪਾਇਆ ਕਿ ਬਠਿੰਡਾ ਪੁਲਿਸ ਵੱਲੋਂ ਇਸ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ ਅਤੇ ਇਸ ਸ਼ੋਭਾ ਯਾਤਰਾ ਦੀ ਸਫਲਤਾ ਦੀ ਤਸਵੀਰਾਂ ਨੂੰ ਵੀ ਸਾਂਝਾ ਕੀਤਾ ਗਿਆ ਹੈ। 

ਬਠਿੰਡਾ ਪੁਲਿਸ ਨੇ 18 ਅਪ੍ਰੈਲ 2024 ਨੂੰ ਇਸ ਸ਼ੋਭਾ ਯਾਤਰਾ ਦੀ ਤਸਵੀਰਾਂ ਸਾਂਝੀ ਕੀਤੀਆਂ ਅਤੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਲਿਖਿਆ, "ਕੱਲ੍ਹ ਮੌੜ ਵਿਖੇ ਕੱਢੀ ਗਈ ਸ਼ੋਭਾ ਯਾਤਰਾ ਨੂੰ ਰੱਦ ਕਰਨ ਸਬੰਧੀ ਝੂਠੀ ਜਾਣਕਾਰੀ ਦਿੱਤੀ ਜਾ ਰਹੀ ਹੈ। ਤੱਥ ਇਹ ਹਨ ਕਿ ਕੱਲ੍ਹ ਕੁਝ ਕਿਸਾਨ ਜਥੇਬੰਦੀਆਂ ਮੌੜ ਵਿਖੇ ਸਿਆਸੀ ਇਕੱਠ ਸਾਹਮਣੇ ਆਪਣੀਆਂ ਚਿੰਤਾਵਾਂ ਨੂੰ ਉਠਾਉਣ ਲਈ ਇਕੱਠੀਆਂ ਹੋਈਆਂ ਸਨ। ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਸਿਆਸੀ ਮੀਟਿੰਗ ਦੀ ਸਮਾਪਤੀ ਉਪਰੰਤ ਪ੍ਰਬੰਧਕਾਂ ਵੱਲੋਂ ਨਿਰਧਾਰਿਤ ਸਮੇਂ ਅਤੇ ਰੂਟ 'ਤੇ ਮੌੜ ਮੰਡੀ ਵਿਖੇ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕੱਢੀ ਗਈ। ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਸਦਭਾਵਨਾ ਹਾਲ ਮੌੜ ਤੋਂ ਬਾਅਦ ਦੁਪਹਿਰ 3.15 ਵਜੇ ਸ਼ੁਰੂ ਹੋਈ ਅਤੇ ਸ਼ਾਮ 6.00 ਵਜੇ ਬਿਨਾਂ ਕਿਸੇ ਰੁਕਾਵਟ ਜਾਂ ਅੜਚਨ ਦੇ ਸ਼ਾਂਤੀਪੂਰਵਕ ਸਦਭਾਵਨਾ ਹਾਲ ਵਿਖੇ ਸਮਾਪਤ ਹੋਈ (ਜਿਵੇਂ ਕਿ ਨੱਥੀ ਤਸਵੀਰਾਂ ਵਿੱਚ ਦਿਖਾਇਆ ਗਿਆ ਹੈ) ਅਫਵਾਹਾਂ ਜਾਂ ਜਾਅਲੀ ਖਬਰਾਂ ਨਾ ਫੈਲਾਓ।"

 

 

ਹੁਣ ਅਸੀਂ ਇਸ ਮਾਮਲੇ 'ਤੇ ਅੰਤਿਮ ਪੁਸ਼ਟੀ ਲਈ ਰੋਜ਼ਾਨਾ ਸਪੋਕਸਮੈਨ ਦੇ ਬਠਿੰਡਾ ਤੋਂ ਪੱਤਰਕਾਰ ਬਿਕਰਮ ਸਿੰਘ ਨਾਲ ਗੱਲ ਕੀਤੀ। ਸਾਡੇ ਨਾਲ ਗੱਲ ਕਰਦਿਆਂ ਬਿਕਰਮ ਨੇ ਕਿਹਾ, "ਸੋਸ਼ਲ ਮੀਡੀਆ 'ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਵੱਲੋਂ ਬਠਿੰਡਾ ਤੋਂ ਭਾਜਪਾ ਦੀ ਲੋਕਸਭਾ ਉਮੀਦਵਾਰ ਪਰਮਪਾਲ ਕੌਰ ਦਾ ਵਿਰੋਧ ਕੀਤਾ ਜਾਣਾ ਸੀ ਅਤੇ ਇਹ ਵੀਡੀਓ ਵੀ ਓਸੇ ਵਿਰੋਧ ਨਾਲ ਸਬੰਧਿਤ ਹੈ। ਕਿਸਾਨਾਂ ਵੱਲੋਂ ਰਾਮ ਨੌਮੀ ਦੀ ਯਾਤਰਾ ਦਾ ਵਿਰੋਧ ਨਹੀਂ ਕੀਤਾ ਗਿਆ ਸੀ।"

ਇਸ ਵਿਰੋਧ ਨਾਲ ਜੁੜੀ Rozana Spokesman ਦੀ 17 ਅਪ੍ਰੈਲ 2024 ਨੂੰ ਪ੍ਰਕਾਸ਼ਿਤ ਵੀਡੀਓ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਪੂਰਾ ਮਾਮਲਾ ਮੌੜ ਮੰਡੀ, ਬਠਿੰਡਾ ਦਾ ਹੈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਤੋਂ ਭਾਜਪਾ ਦੀ ਲੋਕਸਭਾ ਉਮੀਦਵਾਰ ਪਰਮਪਾਲ ਕੌਰ ਦਾ ਵਿਰੋਧ ਕੀਤਾ ਜਾਣਾ ਸੀ ਅਤੇ ਓਥੇ ਪੁਲਿਸ ਬੇਰੀਕੇਡਿੰਗ ਅਤੇ ਸੁਰੱਖਿਆ ਕਾਰਨ ਲਾਠੀਚਾਰਜ ਵੀ ਹੋ ਗਿਆ ਸੀ। ਕਿਸਾਨਾਂ ਵੱਲੋਂ ਰਾਮ ਨੌਮੀ ਸ਼ੋਭਾ ਯਾਤਰਾ ਦਾ ਵਿਰੋਧ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਯਾਤਰਾ ਨੂੰ ਰੋਕਿਆ ਗਿਆ ਸੀ। ਇਹ ਰਾਮ ਨਵਮੀ ਦੀ ਯਾਤਰਾ ਪੂਰੇ ਸੁਰੱਖਿਆ ਪ੍ਰਬੰਧ ਵਿਚ ਸ਼ਾਂਤੀ ਨਾਲ ਪੂਰੀ ਹੋਈ ਸੀ। ਇਸ ਫਰਜ਼ੀ ਦਾਅਵੇ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਵੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ। ਅਸੀਂ ਨਾ ਸਿਰਫ ਪੱਤਰਕਾਰਾਂ ਬਲਕਿ ਮੌਕੇ ਤੇ ਮੌਜੂਦ ਕਿਸਾਨ ਯੂਨੀਅਨ ਸਿੱਧੂਪੁਰ ਦੀ ਟੀਮ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ। 

Result- Fake 

Our Sources 

Physical Verification Quote Over Phone Call With BKU Ekta Sidhupur Social Media Incharge Karan Singh

Bhathinda Police Tweet Shared On 18 April 2024

Physical Verification Quote Over Phone Call With Rozana Spokesman Bhathinda Reporter Bikram Singh

Rozana Spokesman Video Report On The Protest Shared On 17 April 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

 

SHARE ARTICLE

ਸਪੋਕਸਮੈਨ FACT CHECK

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement