ਜ਼ਮੀਨ ਦੀ ਮੌਜੂਦਾ ਬਾਜ਼ਾਰ ਕੀਮਤ 500 ਕਰੋੜ ਤੋਂ ਵੱਧ
ਅਹਿਮਦਾਬਾਦ : ਆਸਾਰਾਮ ਦੇ ਅਹਿਮਦਾਬਾਦ ਆਸ਼ਰਮ ਨੂੰ ਢਾਹ ਦਿਤਾ ਜਾਵੇਗਾ। ਗੁਜਰਾਤ ਹਾਈ ਕੋਰਟ ਨੇ ਵੀਰਵਾਰ ਨੂੰ ਮੋਟੇਰਾ ਆਸ਼ਰਮ ਟਰੱਸਟ ਦੁਆਰਾ ਦਾਇਰ ਪਟੀਸ਼ਨ ਨੂੰ ਖ਼ਾਰਜ ਕਰ ਦਿਤਾ, ਜਿਸ ਵਿਚ ਸ਼ਹਿਰ ਦੇ ਮੋਟੇਰਾ ਖੇਤਰ ਵਿਚ ਪਲਾਟ ਨੂੰ ਖ਼ਾਲੀ ਕਰਨ ਦੀ ਸਰਕਾਰ ਦੀ ਕਾਰਵਾਈ ਨੂੰ ਚੁਣੌਤੀ ਦਿਤੀ ਗਈ ਸੀ। ਅਦਾਲਤ ਦੇ ਫ਼ੈਸਲੇ ਨਾਲ ਰਾਜ ਸਰਕਾਰ ਵਲੋਂ ਆਸ਼ਰਮ ਦੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ।
2030 ਰਾਸ਼ਟਰਮੰਡਲ ਖੇਡਾਂ ਲਈ ਇਕ ਖੇਡ ਕੰਪਲੈਕਸ ਆਸ਼ਰਮ ਦੀ 45,000 ਵਰਗ ਮੀਟਰ ਤੋਂ ਵੱਧ ਜ਼ਮੀਨ ’ਤੇ ਬਣਾਇਆ ਜਾਣਾ ਹੈ। ਇਸ ਜ਼ਮੀਨ ਦੀ ਮੌਜੂਦਾ ਬਾਜ਼ਾਰ ਕੀਮਤ 500 ਕਰੋੜ ਤੋਂ ਵੱਧ ਹੈ।
