ਤੱਥ ਜਾਂਚ - The News Minute ਦੀ ਖ਼ਬਰ ਨੂੰ ਐਡਿਟ ਕਰ ਕੇ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ 
Published : Jan 19, 2021, 6:03 pm IST
Updated : Jan 19, 2021, 6:03 pm IST
SHARE ARTICLE
 Morphed Screenshot Of The News Minute On Cricketer Azharudeen Viral
Morphed Screenshot Of The News Minute On Cricketer Azharudeen Viral

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਸਕਰੀਨਸ਼ਾਟ ਐਡੀਟੇਡ ਹੈ

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ The News Minute ਦੁਆਰਾ ਲਿਖੇ ਲੇਖ ਦਾ ਇਕ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ। ਇਸ ਲੇਖ ਵਿਚ ਹੈਡਲਾਈਨ ਲਿਖੀ ਹੈ "Keral Born Muslim Boy Blasts Mumbai". ਨਾਲ ਹੀ ਇੱਕ ਨੌਜਵਾਨ ਦੀ ਤਸਵੀਰ ਵੀ ਇਸ ਸਕ੍ਰੀਨਸ਼ੋਟ ਵਿਚ ਵੇਖੀ ਜਾ ਸਕਦੀ ਹੈ। ਸਕਰੀਨਸ਼ਾਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਰਲ ਵਿਚ ਜੰਮੇ ਹੋਏ ਲੜਕੇ ਨੇ ਮੁੰਬਈ ਵਿਚ ਬੰਬ ਧਮਾਕਾ ਕਰਵਾਇਆ ਹੈ।  
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਸਕਰੀਨਸ਼ਾਟ ਐਡੀਟੇਡ ਹੈ। The News Minute ਵੱਲੋਂ ਇਸ ਨੌਜਵਾਨ ਨੂੰ ਲੈ ਕੇ ਅਜਿਹੀ ਕੋਈ ਖਬਰ ਨਹੀਂ ਪ੍ਰਕਾਸ਼ਿਤ ਕੀਤੀ ਗਈ ਹੈ। ਅਸਲ ਖਬਰ ਵਿਚ ਇਸ ਨੌਜਵਾਨ ਦੇ ਕ੍ਰਿਕੇਟ ਸੈਂਕੜੇ ਨੂੰ ਲੈ ਕੇ ਗੱਲ ਕੀਤੀ ਗਈ ਸੀ।ਕੀਤੇ ਗਏ ਲੇਖ ਦੀ ਹੈੱਡਲਾਈਨ ਕੁੱਝ ਹੋਰ ਸੀ ਜਿਸ ਨੂੰ ਐਡਿਟ ਕਰ ਕੇ ਵਾਇਰਲ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ 
ਫੇਸਬੁੱਕ ਯੂਜ਼ਰ Arafat Rahman ਨੇ 17 ਜਨਵਰੀ ਨੂੰ The News Minute ਦਾ ਸਕਰੀਨਸ਼ਾਰਟ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''Terrorising the locals!'' ਵਾਇਰਲ ਸਕਰੀਨਸ਼ਾਰਟ ਦੀ ਹੈੱਡਲਾਈਨ ਸੀ, "Kerala born Muslim boy blasts Mumbai"

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਪੜਤਾਲ ਦੀ ਸ਼ੁਰੂਆਤ ਦੌਰਾਨ ਅਸੀਂ ਵਾਇਰਲ ਸ਼ਕਰੀਨਸ਼ਾਰਟ ਨੂੰ ਧਿਆਨ ਨਾਲ ਦੇਖਿਆ ਅਤੇ ਪਾਇਆ ਕਿ ਵਾਇਰਲ ਸਕਰੀਨਸ਼ਾਰਟ ਦੀ ਹੈੱਡਲਾਈਨ ਬੰਬ ਧਮਾਕੇ ਬਾਰੇ ਸੀ ਅਤੇ ਜੋ ਸਕਰੀਨ ਵਿਚ ਸਬਟਾਈਟਲ ਸੀ ਉਹ ਕ੍ਰਿਕਟ ਬਾਰੇ ਸੀ। ਇਸ ਦੇ ਨਾਲ ਹੀ ਇਕ ਲੜਕੇ ਦੀ ਤਸਵੀਰ ਵੀ ਲੱਗੀ ਹੋਈ ਸੀ। 

File Photo

ਇਸ ਤੋਂ ਬਾਅਦ ਅਸੀਂ ਵਾਇਰਲ ਸਕਰੀਨਸ਼ਾਰਟ ਵਿਚ ਲਿਖੇ ਸਬਟਾਈਟਲ ਨੂੰ ਗੂਗਲ ਸਰਚ ਕੀਤਾ ਤਾਂ ਸਾਹਮਣੇ ਆਇਆ ਕਿ ਇਸ ਲੜਕੇ ਦਾ ਨਾਮ ਮੁਹੰਮਦ ਅਜ਼ਹਰੂਦੀਨ ਹੈ। ਇਹ ਲੜਕਾ ਕੇਰਲ ਦੀ ਕ੍ਰਿਕਟ ਟੀਮ ਦਾ ਮੈਂਬਰ ਹੈ। ਜਿਸ ਨੇ ਹਾਲ ਹੀ ਵਿਚ ਟੀ-20 ਟੂਰਨਾਮੈਂਟ ਦੇ ਇਤਿਹਾਸ ਵਿਚ ਸਿਰਫ਼ 37 ਗੇਂਦਾਂ ਵਿਚ ਦੂਸਰਾ ਸਭ ਤੋਂ ਤੇਜ਼ ਸੈਂਕੜਾ ਜੜ ਕੇ ਆਈਪੀਐਲ ਦੇ ਸੀਜ਼ਨ ਵਿਚ ਥਾਂ ਬਣਾਈ ਹੈ।  

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦੇਖਿਆ ਕਿ ਵਾਇਰਲ ਸਕਰੀਨਸ਼ਾਰਟ ਉੱਪਰ 14 ਜਨਵਰੀ 2021 ਤਾਰੀਕ ਲਿਖੀ ਹੋਈ ਸੀ ਅਤੇ ਵਾਇਰਲ ਸਕਰੀਨਸ਼ਾਰਟ The News Minute ਦਾ ਸੀ। ਇਸ ਲਈ ਅਸੀਂ The News Minute ਦੀ ਵੈੱਬਸਾਈਟ 'ਤੇ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਬਾਰੇ ਖ਼ਬਰਾਂ ਸਰਚ ਕੀਤੀਆਂ ਤਾਂ ਸਾਨੂੰ The News Minute ਦੀ ਵੈੱਬਸਾਈਟ 'ਤੇ  14 ਜਨਵਰੀ ਨੂੰ ਹੀ ਪਬਲਿਸ਼ ਕੀਤਾ ਹੋਇਆ ਵਾਇਰਲ ਸਕਰੀਨਸ਼ਾਰਟ ਨਾਲ ਮੇਲ ਖਾਂਦਾ ਹੋਇਆ ਆਰਟੀਕਲ ਮਿਲਿਆ ਜੋ ਕਿ 14 ਜਨਵਰੀ 2021 ਨੂੰ ਪਬਲਿਸ਼ ਕੀਤਾ ਹੋਇਆ ਸੀ। ਆਰਟੀਕਲ ਪੜ੍ਹਨ 'ਤੇ ਅਸੀਂ ਦੇਖਿਆ ਕਿ The News Minute ਦੇ ਆਰਟੀਕਲ ਦੀ ਹੈੱਡਲਾਈਨ ਵਾਇਰਲ ਪੋਸਟ ਨਾਲੋਂ ਵੱਖਰੀ ਸੀ ਅਤੇ ਜੋ ਵਾਇਰਲ ਪੋਸਟ ਦਾ ਸਬਟਾਈਟਲ ਸੀ ਉਹ ਵਾਇਰਲ ਸਕਰੀਨਸ਼ਾਰਟ ਨਾਲ ਮੇਲ ਖਾਂਦਾ ਸੀ। ਆਰਟੀਕਲ ਦੀ ਹੈੱਡਲਾਈਨ ਸੀ, ''Kerala opener Azharuddeen who scored century in 37 balls wins hearts''  

File Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਸਕਰੀਨਸ਼ਾਰਟ ਐਡਿਟ ਕੀਤਾ ਗਿਆ ਹੈ। The News Minute ਦੇ ਆਰਟੀਕਲ ਦੀ ਹੈੱਡਲਾਈਨ ਨੂੰ ਤੋੜ ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। 
Claim - ਕੇਰਲ ਦੇ ਲੜਕੇ ਨੇ ਮੁੰਬਈ ਵਿਚ ਬੰਬ ਧਮਾਕਾ ਕਰਵਾਇਆ 
Claimed By - ਫੇਸਬੁੱਕ ਯੂਜ਼ਰ Arafat Rahman 
Fact Check - ਫਰਜੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement