
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨੀਤਾ ਅੰਬਾਨੀ ਦੇ ਨਾਂ ਤੋਂ ਵਾਇਰਲ ਹੋ ਰਿਹਾ ਇਹ ਟਵੀਟ ਫਰਜ਼ੀ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਨੀਤਾ ਅੰਬਾਨੀ ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਨ੍ਹਾਂ ਨੂੰ ਹਿੰਦੂਤਵ ਬਾਰੇ ਲਿਖਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨੀਤਾ ਅੰਬਾਨੀ ਹਿੰਦੂਤਵ ਦਾ ਪੂਰਾ ਸਮਰਥਨ ਕਰਦੀ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨੀਤਾ ਅੰਬਾਨੀ ਦੇ ਨਾਂ ਤੋਂ ਵਾਇਰਲ ਹੋ ਰਿਹਾ ਇਹ ਟਵੀਟ ਫਰਜ਼ੀ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Raghav Singh" ਨੇ ਵਾਇਰਲ ਟਵੀਟ ਦਾ ਸਕ੍ਰੀਨਸ਼ੋਟ ਅਪਲੋਡ ਕਰਦਿਆਂ ਲਿਖਿਆ, "Nita Ambani ji boli Jai sree ram"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵਾਇਰਲ ਟਵੀਟ ਨੂੰ ਧਿਆਨ ਨਾਲ ਵੇਖਿਆ। ਟਵੀਟ ਵਿਚ ਯੂਜ਼ਰ ਨੇਮ @TheChitraLive ਲਿਖਿਆ ਹੋਇਆ ਸੀ ਜਿਸ ਤੋਂ ਸਾਫ਼ ਹੁੰਦਾ ਹੈ ਕਿ ਇਹ ਟਵਿੱਟਰ ਅਕਾਊਂਟ ਨੀਤਾ ਅੰਬਾਨੀ ਦਾ ਨਹੀਂ ਹੈ। ਇਹ ਇਕ ਫਰਜ਼ੀ ਵਿੱਟਰ ਅਕਾਊਂਟ ਹੈ।
ਹੁਣ ਅਸੀਂ ਵਾਇਰਲ ਪੋਸਟ ਨੂੰ ਲੈ ਕੇ ਰਿਲਾਇੰਸ ਦੇ PRO ਨਾਲ ਗੱਲਬਾਤ ਕੀਤੀ। ਉਨ੍ਹਾਂ ਦੇ ਬੁਲਾਰੇ ਵੱਲੋਂ ਵੀ ਸਾਫ਼ ਕੀਤਾ ਗਿਆ ਕਿ ਨੀਤਾ ਅੰਬਾਨੀ ਦੇ ਨਾਂ ਤੋਂ ਵਾਇਰਲ ਹੋ ਰਿਹਾ ਇਹ ਟਵੀਟ ਫਰਜ਼ੀ ਅਕਾਊਂਟ ਤੋਂ ਕੀਤਾ ਗਿਆ ਹੈ।
ਦੱਸ ਦਈਏ ਕਿ ਨੀਤਾ ਅੰਬਾਨੀ ਦੇ ਨਾਂ ਤੋਂ ਪਹਿਲਾਂ ਵੀ ਵਾਇਰਲ ਟਵੀਟ ਵਰਗੇ ਕਈ ਫਰਜ਼ੀ ਦਾਅਵੇ ਵਾਇਰਲ ਹੋਏ ਹਨ। ਇਨ੍ਹਾਂ ਟਵੀਟਸ ਨੂੰ ਲੈ ਕੇ ਕਈ Fact Check ਰਿਪੋਰਟ ਇਥੇ ਵੇਖੇ ਜਾ ਸਕਦੇ ਹਨ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਦਾ ਸਕ੍ਰੀਨਸ਼ੋਟ ਨੀਤਾ ਅੰਬਾਨੀ ਦੇ ਨਾਂ ਤੋਂ ਬਣਾਏ ਗਏ ਫਰਜ਼ੀ ਅਕਾਊਂਟ ਤੋਂ ਕੀਤਾ ਗਿਆ ਹੈ।
Claim: ਨੀਤਾ ਅੰਬਾਨੀ ਹਿੰਦੂਤਵ ਦਾ ਪੂਰਾ ਸਮਰਥਨ ਕਰਦੀ ਹੈ।
Claimed By: Raghav Singh
Fact Check: ਫਰਜ਼ੀ