
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਦਾ ਅਗਾਮੀ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਤਸਵੀਰਾਂ ਪੁਰਾਣੀਆਂ ਹਨ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) : ਅਗਾਮੀ ਬੰਗਾਲ ਚੋਣਾਂ ਨੂੰ ਲੈ ਕੇ ਕਈ ਤਸਵੀਰਾਂ ਅਤੇ ਵੀਡੀਓ ਪੋਸਟ ਵਾਇਰਲ ਹੋ ਰਹੇ ਹਨ ਅਤੇ ਹੁਣ ਇਸੇ ਕ੍ਰਮ ਵਿਚ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਕੁਝ ਤਸਵੀਰਾਂ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੂੰ ਹਾਲੀਆ ਬੰਗਾਲ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਤਸਵੀਰਾਂ ਵਿਚ ਬੰਗਾਲ ਵਰਕਰਾਂ ਨੂੰ ਆਪਸ ਵਿਚ ਲੜਦੇ ਹੋਏ ਵੇਖਿਆ ਜਾ ਸਕਦਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਦਾ ਅਗਾਮੀ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਤਸਵੀਰਾਂ ਪੁਰਾਣੀਆਂ ਹਨ।
ਵਾਇਰਲ ਪੋਸਟ
ਫੇਸਬੁੱਕ ਪੇਜ "Agg Bani" ਨੇ ਵਾਇਰਲ ਤਸਵੀਰਾਂ ਨੂੰ ਅਪਲੋਡ ਕਰਦਿਆਂ ਲਿਖਿਆ, "ਬੰਗਾਲੀ ਵੀ ਕਮਾਲ ਕਰ ਗਏ , ਵੋਟਾਂ ਤੋਂ ਪਹਿਲਾਂ ਹੀ ਭਾਜਪਾ ਵਾਲ਼ਿਆਂ ਦੀ ਕੁਰਸੀਆਂ ਨਾਲ ਸੇਵਾਂ ਕਰ ਦਿੱਤੀ"
ਵਾਇਰਲ ਪੋਸਟ ਦਾ ਫੇਸਬੁੱਕ ਲਿੰਕ ਇਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵਾਇਰਲ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਫ ਹੋ ਗਿਆ ਕਿ ਵਾਇਰਲ ਤਸਵੀਰਾਂ ਹਾਲੀਆ ਨਹੀਂ ਪੁਰਾਣੀਆਂ ਹਨ।
ਸਾਨੂੰ ਇਹ ਤਸਵੀਰਾਂ Kulikinfoline ਨਾਂ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇੱਕ ਖ਼ਬਰ ਵਿਚ ਮਿਲੀਆਂ। ਖ਼ਬਰ 31 ਮਾਰਚ 2019 ਨੂੰ ਅਪਲੋਡ ਕੀਤੀ ਗਈ ਸੀ ਅਤੇ ਖ਼ਬਰ ਦੀ ਹੈਡਲਾਈਨ ਬੰਗਾਲੀ ਭਾਸ਼ਾ ਵਿਚ ਲਿਖੀ ਗਈ ਸੀ, "ব্যারাকপুরে বিজেপির সভায় দিলীপ ঘোষ ও মুকুল রায় অনুগামীদের মধ্যে মারামারির ছবি শোস্যাল মিডিয়ায় ভাইরাল "
ਹੈਡਲਾਈਨ ਦਾ ਪੰਜਾਬੀ ਅਨੁਵਾਦ (ਗੂਗਲ ਟਰਾਂਸਲੇਟ): "ਬੈਰਕਪੁਰ ਵਿਚ ਬੀਜੇਪੀ ਦੀ ਇੱਕ ਬੈਠਕ ਵਿਚ ਦਿਲੀਪ ਘੋਸ਼ ਅਤੇ ਮੁਕੁਲ ਰਾਏ ਦੇ ਪੈਰੋਕਾਰਾਂ ਵਿਚਕਾਰ ਲੜਾਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ"
ਖ਼ਬਰ ਅਨੁਸਾਰ ਤਸਵੀਰਾਂ ਬੰਗਾਲ ਦੇ ਬੈਰਕਪੁਰ ਦੀਆਂ ਹਨ ਜਦੋਂ ਇੱਕ ਸਮਾਗਮ ਦੌਰਾਨ ਭਾਜਪਾ ਵਰਕਰ ਆਪਸ ਵਿਚ ਭਿੜ ਗਏ ਸਨ।
ਹੋਰ ਸਰਚ ਕਰਨ 'ਤੇ ਸਾਨੂੰ ਇਹ ਤਸਵੀਰਾਂ ਕਈ ਪੁਰਾਣੇ ਸੋਸ਼ਲ ਮੀਡੀਆ ਪੋਸਟ ਵਿਚ ਅਪਲੋਡ ਮਿਲੀਆਂ। Muslim News Network ਨੇ ਆਪਣੇ ਫੇਸਬੁੱਕ ਪੇਜ਼ 'ਤੇ 31 ਮਾਰਚ 2019 ਨੂੰ ਇਹ ਤਸਵੀਰਾਂ ਅਪਲੋਡ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।
ਸਪੋਕਸਮੈਨ ਵਾਇਰਲ ਤਸਵੀਰਾਂ ਦੀ ਜਾਣਕਾਰੀ ਨੂੰ ਲੈ ਕੇ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਤਸਵੀਰਾਂ ਦਾ ਅਗਾਮੀ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਤਸਵੀਰਾਂ ਪੁਰਾਣੀਆਂ ਹਨ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਦਾ ਅਗਾਮੀ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਤਸਵੀਰਾਂ ਪੁਰਾਣੀਆਂ ਹਨ।
Claim: ਵਾਇਰਲ ਤਸਵੀਰਾਂ ਅਗਾਮੀ ਬੰਗਾਲ ਚੋਣਾਂ ਨਾਲ ਸਬੰਧਿਤ ਹਨ
Claimed By: ਫੇਸਬੁੱਕ ਪੇਜ "Agg Bani"
Fact Check: ਫਰਜ਼ੀ