Fact Check: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਨਹੀਂ ਕੱਢੀ ਗਈ ਖਾਲਿਸਤਾਨ ਪੱਖੀ ਰੈਲੀ, ਵਾਇਰਲ ਪੋਸਟ ਫਰਜ਼ੀ ਹੈ
Published : Mar 19, 2022, 2:51 pm IST
Updated : Mar 19, 2022, 2:51 pm IST
SHARE ARTICLE
Fact Check Video of rally dedicated to Deep Sidhu shared after AAP Punjab Victory
Fact Check Video of rally dedicated to Deep Sidhu shared after AAP Punjab Victory

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸਦੇ ਦੇ ਹੱਕ 'ਚ ਕੱਢੀ ਗਈ ਰੈਲੀ ਦਾ ਹੈ।

RSFC (Team Mohali)- ਆਮ ਆਦਮੀ ਪਾਰਟੀ ਨੇ ਇਤਿਹਾਸ ਰਚਦਿਆਂ ਪੰਜਾਬ ਚੋਣਾਂ 2022 ਵਿਚ ਜਿੱਤ ਹਾਸਿਲ ਕੀਤੀ। ਹੁਣ ਇਸ ਜਿੱਤ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਖਾਲਿਸਤਾਨ ਪੱਖੀ ਨਾਅਰੇ ਸੁਣੇ ਜਾ ਸਕਦੇ ਹਨ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਚੋਣਾਂ ਵਿਚ ਜਿੱਤ ਤੋਂ ਬਾਅਦ ਖਾਲਿਸਤਾਨੀ ਸਮਰਥਕਾਂ ਵੱਲੋਂ ਇੱਕ ਰੈਲੀ ਕੱਢੀ ਗਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸਦੇ ਦੇ ਹੱਕ 'ਚ ਕੱਢੀ ਗਈ ਰੈਲੀ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਇਸ Fact Check ਦੀ ਵੀਡੀਓ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

ਵਾਇਰਲ ਪੋਸਟ 

ਫੇਸਬੁੱਕ ਅਕਾਊਂਟ "रेश्मा शेख" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "पंजाब में केजरुद्दीन की सरकार बनते ही खालिस्तानीओं का  खेल खालिस्तान की मांग शुरू हो गया है ???? वामपंथी कांग्रेस आम आदमी पार्टी के समर्थक हैं ये देशद्रोही खालिस्तान समर्थक"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਵਿਚ ਸਾਨੂੰ ਇੱਕ ਪੋਸਟਰ ਨਜ਼ਰ ਆਇਆ ਜਿਸਦੇ ਵਿਚ ਉੱਤੇ ਲਿਖਿਆ ਸੀ "ਬਾਈ ਦੀਪ ਸਿੱਧੂ ਨੂੰ ਸਮਰਪਿਤ ਯਾਦ" ਅਤੇ ਕਈ ਸਾਈਨ ਦਿਖੇ ਜਿਨ੍ਹਾਂ 'ਤੇ Justice For Deep Sidhu ਲਿਖਿਆ ਹੋਇਆ ਸੀ। ਇਸ ਵੀਡੀਓ ਵਿਚ ਸਾਨੂੰ Dr. Jatana's Dental ਹਸਪਤਾਲ ਦਾ ਬੋਰਡ ਵੀ ਨਜ਼ਰ ਆਇਆ।

Deep CollageCollage

ਇਸ ਵੀਡੀਓ ਨੂੰ ਦੇਖਣ 'ਤੇ ਇਹ ਤਾਂ ਸਾਫ ਹੋ ਰਿਹਾ ਸੀ ਕਿ ਵੀਡੀਓ ਦੀਪ ਸਿੱਧੂ ਨੂੰ ਸਮਰਪਿਤ ਕਿਸੇ ਰੈਲੀ ਦਾ ਹੈ।

ਅੱਗੇ ਵਧਦਿਆਂ ਅਸੀਂ ਇਸ ਰੈਲੀ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਇਹ ਖਬਰਾਂ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਦੀਆਂ ਸਨ ਜਦੋਂ ਫਰਵਰੀ ਵਿਖੇ ਦੀਪ ਸਿੱਧੂ ਨੂੰ ਲੈ ਕੇ ਯਾਦਗਾਰ ਰੈਲੀਆਂ ਕੱਢੀਆਂ ਗਈਆਂ ਸਨ। ਇਹ ਖਬਰਾਂ ਫਰਵਰੀ 2022 ਮਹੀਨੇ ਦੀਆਂ ਪ੍ਰਕਾਸ਼ਿਤ ਸਨ।

op

ਸਾਨੂੰ ਇਹ ਵਾਇਰਲ ਵੀਡੀਓ ਵੀ ਮਿਲਿਆ। ਇੱਕ ਖੱਬੇ ਪੱਖੀ (Left Wing) ਵੈੱਬਸਾਈਟ ਨੇ ਸਿੱਖਾਂ 'ਤੇ ਨਿਸ਼ਾਨਾ ਸਾਧਦਿਆਂ ਇਹ ਵੀਡੀਓ ਆਪਣੀ 25 ਫਰਵਰੀ 2022 ਨੂੰ ਪ੍ਰਕਾਸ਼ਿਤ ਖਬਰ ਵਿਚ ਸਾਂਝਾ ਕੀਤਾ। ਵੈੱਬਸਾਈਟ ਨੇ ਵੀਡੀਓ 22 ਫਰਵਰੀ ਦਾ ਦੱਸਿਆ। ਇਸ ਖਬਰ ਵਿਚ ਵੀਡੀਓ ਨੂੰ ਬਠਿੰਡਾ ਦਾ ਦੱਸਿਆ ਗਿਆ ਅਤੇ ਵੀਡੀਓ ਦੇ ਕਈ ਲਿੰਕ ਸਾਂਝੇ ਕੀਤੇ।

YT

22 ਫਰਵਰੀ 2022 ਨੂੰ Youtube 'ਤੇ ਸਾਂਝਾ ਇਸ ਵਾਇਰਲ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਅਸੀਂ ਇਸ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਸਥਾਨਕ ਪੱਤਰਕਾਰ ਨਾਲ ਵੀ ਗੱਲ ਕੀਤੀ। ਉਨ੍ਹਾਂ ਵੱਲੋਂ ਵੀ ਕਿਹਾ ਗਿਆ ਕਿ ਵੀਡੀਓ ਹਾਲੀਆ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਕੋਈ ਖਾਲਿਸਤਾਨ ਪੱਖੀ ਰੈਲੀ ਨਹੀਂ ਕੀਤੀ ਗਈ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸਦੇ ਦੇ ਹੱਕ 'ਚ ਕੱਢੀ ਗਈ ਰੈਲੀ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Khalistan Rally Took Place In Punjab After AAP Punjab Win
Claimed By- FB User रेश्मा शेख
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement