JIX5A ਨਾਂ ਦੇ ਅਕਾਊਂਟ ਅਤੇ ਇਸ ਵਾਇਰਲ ਤਸਵੀਰ ਦਾ ਦਰਬਾਰ ਸਾਹਿਬ ਐਂਟਰੀ ਵਿਵਾਦ ਨਾਲ ਜੁੜੇ ਲੋਕਾਂ ਨਾਲ ਕੋਈ ਸਬੰਧ ਨਹੀਂ
Published : Apr 19, 2023, 4:03 pm IST
Updated : Apr 19, 2023, 6:33 pm IST
SHARE ARTICLE
Fact Check No Viral Image and JIX5A Twitter has no link with Golden Temple matter
Fact Check No Viral Image and JIX5A Twitter has no link with Golden Temple matter

ਨਾ JIX5A ਨਾਂ ਦਾ ਅਕਾਊਂਟ ਵਾਇਰਲ ਵੀਡੀਉ ਵਾਲੀ ਕੁੜੀ ਦਾ ਹੈ ਅਤੇ ਨਾ ਉਹ ਤਸਵੀਰ ਵੀਡੀਉ ਵਿਚ ਦਿਸ ਰਹੇ ਲੋਕਾਂ ਨਾਲ ਸਬੰਧਤ ਹੈ।

RSFC (Team Mohali)- ਬੀਤੇ ਕੁਝ ਦਿਨਾਂ ਪਹਿਲਾਂ ਦਰਬਾਰ ਸਾਹਿਬ ਵਿਖੇ ਇੱਕ ਕੁੜੀ ਨੂੰ ਰੋਕੇ ਜਾਣ ਦੇ ਵਿਵਾਦ 'ਚ ਕਈ ਮੋੜ ਸਾਹਮਣੇ ਆ ਰਹੇ ਹਨ। SGPC ਨੇ ਇਸ ਮਾਮਲੇ ਵਿੱਚ ਇੱਕ ਹੋਰ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਕੁੜੀ ਦੇ ਮੂੰਹ 'ਤੇ ਤਿਰੰਗੇ ਦਾ ਸਟੀਕਰ ਨਹੀਂ ਹੈ ਅਤੇ ਉਥੇ ਮੌਜੂਦ ਲੋਕ ਬਾਲਟੀ ਵਿਚ ਕੋਈ ਪੈਕਟ ਵੀ ਵਿਖਾ ਰਹੇ ਹਨ। ਹੁਣ ਇਸੇ ਸਭ ਵਿਚਕਾਰ ਸੋਸ਼ਲ ਮੀਡੀਆ 'ਤੇ ਦੋ ਧਿਰਾਂ ਆਈਆਂ, ਇੱਕ ਜਿਸਨੇ ਕੁੜੀ ਦਾ ਸਾਥ ਦਿੱਤਾ ਤੇ ਦੂਜੀ ਜਿਸਨੇ ਦਰਬਾਰ ਸਾਹਿਬ ਦੇ ਮਰਿਆਦਾ ਬਾਰੇ ਗੱਲ ਕਰਦਿਆਂ ਕੁੜੀ ਨੂੰ ਗਲਤ ਠਹਿਰਾਇਆ। ਇਸੇ ਲੜੀ 'ਚ ਕੁਝ ਤਸਵੀਰਾਂ ਅਤੇ ਦਾਅਵੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ। ਇੱਕ ਦਾਅਵਾ ਵਾਇਰਲ ਹੋਇਆ ਕਿ ਟਵਿੱਟਰ ਅਕਾਊਂਟ JIX5A ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਦਾ ਅਕਾਊਂਟ ਹੈ ਅਤੇ ਨਾਲ ਦੀ ਨਾਲ ਇੱਕ ਤਸਵੀਰ ਵਾਇਰਲ ਹੋਈ ਜਿਸਦੇ ਵਿਚ ਇੱਕ ਮੁੰਡੇ ਅਤੇ ਕੁੜੀ ਨੂੰ ਸਕੂਟਰ 'ਤੇ ਦੇਖਿਆ ਜਾ ਸਕਦਾ ਸੀ ਨੂੰ ਵਾਇਰਲ ਵੀਡੀਓ ਵਾਲੇ ਲੋਕਾਂ ਦਾ ਦੱਸਿਆ ਗਿਆ। 

ਪੰਜਾਬੀ ਪੱਤਰਕਾਰ "Journalist Dharminder Sidhu" ਨੇ JIX5A ਨਾਂਅ ਦੇ ਅਕਾਊਂਟ ਨੂੰ ਵਾਇਰਲ ਵੀਡੀਓ ਵਾਲੀ ਕੁੜੀ ਦਾ ਦੱਸਿਆ ਅਤੇ ਕੁਝ ਸਕ੍ਰੀਨਸ਼ੋਟ ਸਾਂਝਾ ਕਰਦਿਆਂ ਲਿਖਿਆ, "ਸ਼੍ਰੀ ਦਰਬਾਰ ਸਾਹਿਬ ਮੂੰਹ ਰੰਗ ਕੇ ਜਾਣ ਵਾਲੀ ਦਾ ਟਵਿੱਟਰ ਖ਼ਾਤਾ ਕੁਝ ਹੋਰ ਬੋਲਦਾ.......ਸ਼੍ਰੀ ਦਰਬਾਰ ਸਾਹਿਬ 'ਚ ਦਰਸ਼ਨ ਕਰਨ ਜਾਣ ਵਾਲੀ ਬੀਬੀ ਦੇ ਟਵਿੱਟਰ ਖ਼ਾਤੇ ਤੋਂ ਜਾਪਦਾ ਹੈ ਕਿ ਇਹ ਬੀਬੀ ਦਾ ਮਕਸਦ ਕੋਈ ਹੋਰ ਹੀ ਸੀ | ਇਸ ਦੇ ਟਵੀਟਰ ਖ਼ਾਤੇ ਨੂੰ ਦੇਖਕੇ ਪਤਾ ਲਗਦਾ ਹੈ ਕਿ ਇਹ ਬੀਬੀ ਸਿੱਖਾਂ,ਮੁਸਲਮਾਨਾਂ ਅਤੇ ਇਸਾਈਆਂ ਖਿਲਾਫ ਜ਼ਹਿਰ ਉਗਲਣ ਤੇ ਪੁੱਠਾ ਸਿੱਧਾ ਬੋਲਣ ਦਾ ਕੰਮ ਕਰਦੀ ਆ ਰਹੀ ਹੈ | ਇਸਦੀਆਂ ਟਵਿੱਟਰ ਖ਼ਾਤੇ ਦੀਆਂ ਪੋਸਟਾਂ 'ਚ ਕਦੇ ਇਹ ਦਿਲਜੀਤ ਨੂੰ ਕਿਸਾਨਾਂ ਦੇ ਹਕ਼ ਵਿਚ ਬੋਲਣ ਦੇ ਕਾਰਨ ਖ਼ਾਲਿਸਤਾਨੀ ਦੱਸਦੀ ਹੈ ਤੇ ਕਦੇ ਖਾਲਿਸਤਾਨੀਆਂ ਦਾ ਸ਼੍ਰੀ ਦਰਬਾਰ ਸਾਹਿਬ ਉੱਤੇ ਕਬਜ਼ਾ ਦੱਸਦੀ ਹੈ | ਹੁਣ ਹਿਸਾਬ ਖੁੱਦ ਲਗਾਇਆ ਜਾ ਸਕਦਾ ਕਿ ਇਹ ਕੁੜੀ ਕਿਸ ਮੰਤਵ ਨੂੰ ਲੈ ਕੇ ਸ਼੍ਰੀ ਦਰਬਾਰ ਸਾਹਿਬ ਪਹੁੰਚੀ ਹੋਣੀ | ਜਿਸਦੇ ਮਨ ਵਿਚ ਹੋਰਨਾਂ ਧਰਮਾਂ ਲਈ ਜ਼ਹਿਰ ਤੇ ਆਪਣੇ ਧਰਮ ਲਈ ਕੱਟੜਤਾ ਹੋਵੇ, ਉਸ ਦੀ ਸੋਚ ਦਾ ਪੱਧਰ ਕੀ ਹੋਵੇਗਾ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ | ਇਸ ਜੋੜੀ ਦੇ ਪਹਿਲਾਂ ਵੀ ਸਿੱਖਾਂ ਖਿਲਾਫ ਨਫਰਤ ਭਰੇ ਟਵੀਟ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਸ ਨੂੰ ਕਰਨਾਟਕ 'ਚ ਭਾਸ਼ਾ ਦੇ ਅਧਾਰ ਦੇ ਬਹਿਸ ਅਤੇ ਮੁਸਲਮਾਨਾਂ ਅਤੇ ਇਸਾਈਆਂ ਖਿਲਾਫ ਲਿਖਦੇ ਦੇਖਿਆ ਜਾ ਸਕਦਾ | ਬਾਕੀ ਤੁਸੀਂ ਇਸਦੇ ਟਵਿੱਟਰ ਖ਼ਾਤੇ ਤੇ ਪਹੁੰਚ ਕੇ ਇਸਦੀ ਨਸਲੀ ਵਿਤਕਰੇ ਦੀਆਂ ਪੋਸਟਾਂ ਦੇਖ ਸਕਦੇ ਹੋ | (twitter.com/JIX5A ਲਿਖ਼ਤ - ਧਰਮਿੰਦਰ ਸਿੱਧੂ"

ਇਸੇ ਤਰ੍ਹਾਂ ਇੱਕ ਯੂਜ਼ਰ "Bhupinder Singh" ਨੇ ਦੋਵੇਂ ਦਾਅਵੇ ਸਾਂਝੇ ਕਰਦਿਆਂ ਲਿਖਿਆ, "ਦਰਬਾਰ ਸਹਿਬ ਵਿਚ ਛੋਟੀ ਘੱਗਰੀ ਪਾ ਕੇ ਅਤੇ ਗੱਲ੍ਹਾਂ ਤੇ ਤਿਰੰਗਾ ਛਾਪਕੇ ਜਾਣ ਵਾਲੀ ਬੀਬੀ ਅਤੇ ਉਸ ਦਾ ਸਾਥੀ ਸ਼ਰਧਾਲੂ ਵਜੋਂ ਨਹੀਂ ਸੀ ਗਏ । ਇਸ ਦਾ ਟਵੀਟਰ ਖਾਤਾ (https://twitter.com/JIX5A) ਦੇਖਕੇ ਪਤਾ ਲਗਦਾ ਹੈ ਕਿ ਇਹ ਜੋੜੀ ਨਫਰਤ ਨਾਲ ਭਰੀ ਹੋਈ ਹੈ। ਇਨ੍ਹਾਂ ਦੇ ਪਹਿਲਾਂ ਵੀ ਸਿੱਖਾਂ ਖਿਲਾਫ ਨਫਰਤ ਭਰੇ ਟਵੀਟ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਰਨਾਟਕ ਵਿਚ ਭਾਸ਼ਾ ਦੇ ਅਧਾਰ ਦੇ ਬਹਿਸ ਕਰਦੇ, ਮੁਸਲਮਾਨਾਂ ਅਤੇ ਇਸਾਈਆਂ ਖਿਲਾਫ ਲਿਖਦੇ ਦੇਖ ਸਕਦੇ ਹੋਂ। ਇਨ੍ਹਾਂ ਲੋਕਾਂ ਨੂੰ ਸਿੱਧ ਕਰਨ ਦੀ ਲੋੜ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਨਹੀਂ ਹਨ।"

ਇਹ ਦਾਅਵੇ ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਸਾਂਝਾ ਕੀਤਾ ਗਿਆ ਹੈ। ਅਜਿਹੇ ਕੁਝ ਯੂਜ਼ਰਸ ਦੇ ਪੋਸਟ ਲਿੰਕ ਇਥੇ ਅਤੇ ਇਥੇ ਅਤੇ ਇਥੇ ਕਲਿਕ ਕਰ ਵੇਖੇ ਜਾ ਸਕਦੇ ਹਨ।

"ਰੋਜ਼ਾਨਾ ਸਪੋਕਸਮੈਨ ਨੇ ਬਾਰੀਕੀ ਨਾਲ ਇਨ੍ਹਾਂ ਗੱਲਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਨਾ JIX5A ਨਾਂਅ ਦਾ ਅਕਾਊਂਟ ਵਾਇਰਲ ਵੀਡੀਓ ਵਾਲੀ ਕੁੜੀ ਦਾ ਹੈ ਅਤੇ ਨਾ ਉਹ ਤਸਵੀਰ ਵੀਡੀਓ ਵਿਚ ਦਿੱਸ ਰਹੇ ਲੋਕਾਂ ਨਾਲ ਸਬੰਧਿਤ ਹੈ।"

ਪੜ੍ਹੋ ਸਪੋਕਸਮੈਨ ਦੀ ਪੜਤਾਲ;

ਅਸੀਂ ਇਨ੍ਹਾਂ ਦਾਅਵਿਆਂ ਦੀ ਇੱਕ-ਇੱਕ ਕਰਕੇ ਜਾਂਚ ਕਰਨੀ ਸ਼ੁਰੂ ਕੀਤੀ:

JIX5A ਨਾਂਅ ਦਾ ਟਵਿੱਟਰ ਅਕਾਊਂਟ 

Twitter AccountTwitter Account

ਦਾਅਵੇ ਅਨੁਸਾਰ ਅਸੀਂ ਸਭਤੋਂ ਪਹਿਲਾਂ ਇਸ ਅਕਾਊਂਟ ਵੱਲ ਵਿਜ਼ਿਟ ਕੀਤੀ। ਇਥੇ ਮੌਜੂਦ Bio ਅਨੁਸਾਰ ਇਹ ਕੁੜੀ ਕੱਟਣ ਹਿੰਦੂ ਹੈ ਅਤੇ ਗੁਜਰਾਤੀ ਪਿਛੋਕੜ ਦੀ ਹੈ ਅਤੇ ਇਥੇ ਇਸਨੇ ਆਪਣੀ ਲੋਕੇਸ਼ਨ ਨੂੰ ਇੰਗਲੈਂਡ ਦਾ ਦੱਸਿਆ ਹੋਇਆ ਹੈ।

ਅੱਗੇ ਵੱਧਦਿਆਂ ਅਸੀਂ ਇਸ ਅਕਾਊਂਟ ਦੀ ਜਾਂਚ ਕੀਤੀ। ਦੱਸ ਦਈਏ ਇਸ ਅਕਾਊਂਟ ਨੇ ਆਪਣੇ ਪਿਛਲੇ ਕੁਝ ਕਮੈਂਟਾਂ-ਰਿਪਲਾਈ ਵਿਚ ਸਾਫ ਕੀਤਾ ਹੈ ਕਿ ਉਹ ਵਾਇਰਲ ਵੀਡੀਓ ਵਾਲੀ ਕੁੜੀ ਨਹੀਂ ਹੈ। ਅਜਿਹੇ ਕੁਝ ਰਿਪਲਾਈ ਹੇਠਾਂ ਵੇਖੋ:

 

 

 

 

ਅਸੀਂ ਇਹ ਵੀ ਪਾਇਆ ਕਿ ਜਦੋਂ ਇਸ ਅਕਾਊਂਟ ਨੇ ਵਾਇਰਲ ਵੀਡੀਓ ਸਾਂਝਾ ਕੀਤਾ ਤਾਂ ਉਸਨੇ ਸਾਫ ਲਿਖਿਆ ਕਿ ਇੱਕ ਔਰਤ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਿਆ ਗਿਆ। ਜੇਕਰ ਇਹ ਕੁੜੀ ਆਪ ਵੀਡੀਓ 'ਚ ਹੁੰਦੀ ਤਾਂ ਉਸਨੇ ਸਾਫ ਇਹ ਗੱਲ ਲਿਖਣੀ ਸੀ ਕਿ ਉਹ ਹੀ ਵਾਇਰਲ ਵੀਡੀਓ ਵਾਲੀ ਕੁੜੀ ਹੈ। 

ਇਸ ਦਾਅਵੇ ਦੀ ਅਖੀਰਲੀ ਪੁਸ਼ਟੀ ਲਈ ਅਸੀਂ ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਦੇ ਪਿਤਾ ਰਾਜੀਵ ਮਹਿਤਾ ਨਾਲ ਦਾਅਵੇ ਨੂੰ ਲੈ ਕੇ ਗੱਲ ਕੀਤੀ। ਦੱਸ ਦਈਏ ਰਾਜੀਵ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਕਿਹਾ, "ਇਹ ਮੇਰੀ ਬੇਟੀ ਦਾ ਅਕਾਊਂਟ ਨਹੀਂ ਹੈ। ਮੇਰੀ ਬੇਟੀ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਦੀ ਹੈ।"

ਮਤਲਬ ਸਾਫ ਸੀ ਕਿ JIX5A ਨਾਂਅ ਦਾ ਟਵਿੱਟਰ ਅਕਾਊਂਟ ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਦਾ ਨਹੀਂ ਹੈ।

ਵਾਇਰਲ ਤਸਵੀਰ

ਵਾਇਰਲ ਤਸਵੀਰ ਵਿਚ ਇੱਕ ਮੁੰਡੇ ਅਤੇ ਕੁੜੀ ਨੂੰ ਸਕੂਟਰ 'ਤੇ ਦੇਖਿਆ ਜਾ ਸਕਦਾ ਸੀ ਨੂੰ ਵਾਇਰਲ ਵੀਡੀਓ ਵਾਲੇ ਲੋਕਾਂ ਦਾ ਦੱਸਿਆ ਗਿਆ ਤੇ ਜਦੋਂ ਅਸੀਂ ਵਾਇਰਲ ਤਸਵੀਰ ਨੂੰ ਰਿਵਰਸ ਇਮੇਜ ਰਾਹੀਂ ਸਰਚ ਕੀਤਾ ਤਾਂ ਪਾਇਆ ਕਿ ਇਹ ਤਸਵੀਰ ਤਾਂ ਕਰਨਾਟਕ ਦੀ ਹੈ ਅਤੇ ਇਸ ਤਸਵੀਰ ਦਾ ਮਾਮਲਾ ਤਾਂ ਕੁਝ ਹੋਰ ਹੀ ਸੀ। 

ਸਾਨੂੰ ਟਵਿੱਟਰ 'ਤੇ Akassh Ashok Gupta ਨਾਂਅ ਦੇ ਅਕਾਊਂਟ ਵੱਲੋਂ ਇਸ ਮਾਮਲੇ ਦਾ ਵੀਡੀਓ ਸਾਂਝਾ ਕੀਤਾ ਮਿਲਿਆ। ਅਕਾਊਂਟ ਨੇ 14 April 2023 ਨੂੰ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ, "Clearly, the couple says that if you have any issues understanding Hindi or English, you are ready to learn Kannada, but you cannot force it when there's no need. but the self-proclaimed language police in Karnataka, with no rationale says "We are Kannadigas only not Indians and if you are Indians, you can go to other states also". Rubbish and Shameful!"

 

 

ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਮਾਮਲਾ ਦੱਖਣ ਵਿਚ ਹਿੰਦੀ ਭਾਸ਼ਾਈ ਲੋਕਾਂ ਨਾਲ ਹੋ ਰਹੇ ਵਿਤਕਰੇ ਨਾਲ ਸਬੰਧਿਤ ਸੀ। ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਇੱਕ ਕੰਨੜ ਭਾਸ਼ਾਈ ਵਿਅਕਤੀ ਇਸ ਜੋੜੇ ਨੂੰ ਕਹਿੰਦਾ ਦਿੱਸ ਰਿਹਾ ਹੈ ਕਿ ਇਹ ਥਾਂ ਸਿਰਫ ਕੰਨੜ ਭਾਸ਼ਾਈ ਜਾਣੂ ਲੋਕਾਂ ਨੂੰ ਹੀ ਮਿਲੂਗੀ। 

ਮਤਲਬ ਸਾਫ ਸੀ ਕਿ ਕਰਨਾਟਕ ਦੇ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਦਰਬਾਰ ਸਾਹਿਬ ਮਾਮਲੇ ਨਾਲ ਜੋੜਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਬਾਰੀਕੀ ਨਾਲ ਇਨ੍ਹਾਂ ਗੱਲਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਨਾ JIX5A ਨਾਂਅ ਦਾ ਅਕਾਊਂਟ ਵਾਇਰਲ ਵੀਡੀਓ ਵਾਲੀ ਕੁੜੀ ਦਾ ਹੈ ਅਤੇ ਨਾ ਉਹ ਤਸਵੀਰ ਵੀਡੀਓ ਵਿਚ ਦਿੱਸ ਰਹੇ ਲੋਕਾਂ ਨਾਲ ਸਬੰਧਿਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement