ਮਹੁਆ ਮੋਈਤਰਾ ਨੇ ਨਹੀਂ ਕਿਹਾ "S**" ਨੂੰ "Source Of Energy"; ਸੋਸ਼ਲ ਮੀਡੀਆ 'ਤੇ ਮਹਿਲਾ ਸਾਂਸਦ ਨੂੰ ਕੀਤਾ ਜਾ ਰਿਹਾ ਬਦਨਾਮ
Published : Apr 19, 2024, 6:49 pm IST
Updated : Apr 19, 2024, 6:49 pm IST
SHARE ARTICLE
Fact Check Mahua Moitra Did Not Said S** As Her Source Of Energy, Viral Claim Is Fake
Fact Check Mahua Moitra Did Not Said S** As Her Source Of Energy, Viral Claim Is Fake

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਾਂਸਦ ਮਹੁਆ ਮੋਈਤਰਾ ਨੇ ਨਹੀਂ "S**" ਨੂੰ ਨਹੀਂ ਬਲਕਿ "Eggs (ਆਂਡਿਆਂ) ਨੂੰ ਆਪਣੀ "Source Of Energy" ਕਿਹਾ ਸੀ।

Claim

ਸੋਸ਼ਲ ਮੀਡੀਆ 'ਤੇ TMC ਸਾਂਸਦ ਮਹੁਆ ਮੋਈਤਰਾ ਦਾ ਇੱਕ ਵੀਡੀਓ ਕਲਿੱਪ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਿਲਾ ਸਾਂਸਦ ਨੂੰ ਜਦੋਂ ਇੱਕ ਰਿਪੋਰਟਰ ਨੇ ਪੁੱਛਿਆ ਕਿ ਉਨ੍ਹਾਂ ਦੀ ਤਾਕਤ ਦਾ ਮੁਖ ਸੋਰਸ ਕੀ ਹੈ ਤਾਂ ਸਾਂਸਦ ਵੱਲੋਂ "S**" ਦਾ ਜਵਾਬ ਦਿੱਤਾ ਗਿਆ। ਯੂਜ਼ਰਸ ਇਸ ਵੀਡੀਓ ਨੂੰ ਵਾਇਰਲ ਕਰ ਮਹੁਆ ਮੋਈਤਰਾ ਸਣੇ TMC 'ਤੇ ਨਿਸ਼ਾਨੇ ਸਾਧ ਰਹੇ ਹਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

X ਯੂਜ਼ਰ "Sunanda Roy" ਨੇ 18 ਅਪ੍ਰੈਲ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Reporter: What's your source of Energy? Mahua Moitra: S** TMCian for a reason"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਾਂਸਦ ਮਹੁਆ ਮੋਈਤਰਾ ਨੇ ਨਹੀਂ "S**" ਨੂੰ ਨਹੀਂ ਬਲਕਿ "Eggs (ਆਂਡਿਆਂ) ਨੂੰ ਆਪਣੀ "Source Of Energy" ਕਿਹਾ ਸੀ। ਹੁਣ ਫਰਜ਼ੀ ਦਾਅਵਾ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਕਲਿਪ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ News The Truth ਦਾ ਲੋਗੋ ਲੱਗਿਆ ਹੋਇਆ ਹੈ।

ਅਸੀਂ ਅੱਗੇ ਵਧਦੇ ਹੋਏ ਇਸ ਮੀਡੀਆ ਅਦਾਰੇ ਦੇ Youtube ਅਕਾਊਂਟ ਵੱਲ ਵਿਜ਼ਿਟ ਕੀਤਾ ਅਤੇ ਸਾਨੂੰ ਓਥੇ ਅਸਲ ਵੀਡੀਓ ਅਪਲੋਡ ਮਿਲਿਆ। ਇਹ ਅਸਲ ਪੂਰਾ ਇੰਟਰਵਿਊ ਦਾ ਵੀਡੀਓ 13 ਅਪ੍ਰੈਲ 2024 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਵਾਇਰਲ ਵੀਡੀਓ ਵਾਲਾ ਭਾਗ 2 ਮਿੰਟ ਅਤੇ 36 ਸੈਕੰਡ ਤੋਂ ਬਾਅਦ ਸੁਣਿਆ ਜਾ ਸਕਦਾ ਹੈ। ਜੇਕਰ ਅਸੀਂ ਧਿਆਨ ਨਾਲ ਇਸ ਗੱਲ ਨੂੰ ਸੁਣਿਐ ਤਾਂ ਮਹਿਲਾ ਸਾਂਸਦ "S**" ਨਹੀਂ ਬਲਕਿ 2 ਵਾਰ "Eggs (ਆਂਡਿਆਂ)" ਬੋਲਦੀ ਹੈ। ਹੁਣ ਇਸ ਗੱਲ ਨੂੰ ਲੋਕਾਂ ਵੱਲੋਂ ਫਰਜ਼ੀ ਪ੍ਰਚਾਰਿਆ ਜਾ ਰਿਹਾ ਹੈ ਅਤੇ ਮਹਿਲਾ ਸਾਂਸਦ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਇਹ ਚਲਦਾ ਇੰਟਰਵਿਊ ਅਦਾਰੇ ਦੇ ਪੱਤਰਕਾਰ Tamal Saha ਵੱਲੋਂ ਲਿਆ ਗਿਆ ਸੀ ਅਤੇ ਪੱਤਰਕਾਰ ਨੇ ਆਪ ਸੋਸ਼ਲ ਮੀਡੀਆ 'ਤੇ ਵਾਇਰਲ ਦਾਅਵੇ ਦਾ ਖੰਡਨ ਕੀਤਾ। X 'ਤੇ ਪੱਤਰਕਾਰ ਨੇ ਟਵੀਟ ਕਰਦਿਆਂ ਲਿਖਿਆ, "Let me clarify, since this is my interview. I asked @MahuaMoitra : What’s your source of energy in the morning. Mahua Moitra replied : EGGS …(anda, dim) This is ridiculous how the bhakt mandali has distorted it to make it sound like s*x. The audio is being tampered deliberately. "

ਮਤਲਬ ਸਾਫ ਸੀ ਕਿ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਮਹੁਆ ਮੋਈਤਰਾ ਨੂੰ ਲੈ ਕੇ ਫਰਜ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਾਂਸਦ ਮਹੁਆ ਮੋਈਤਰਾ ਨੇ ਨਹੀਂ "S**" ਨੂੰ ਨਹੀਂ ਬਲਕਿ "Eggs (ਆਂਡਿਆਂ) ਨੂੰ ਆਪਣੀ "Source Of Energy" ਕਿਹਾ ਸੀ। ਹੁਣ ਫਰਜ਼ੀ ਦਾਅਵਾ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 

Result- Fake 

Our Sources

Youtube Report News The Truth Published On 13 April 2024

Tweet Of Journalist Tamal Saha Shared On 18 April 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement