Fact Check:ਜਿਊਂਦਾ ਹੈ ਤਸਵੀਰ 'ਚ ਦਿਖਾਈ ਦੇ ਰਿਹਾ ਵਿਅਕਤੀ, ਕੋਰੋਨਾ ਨਾਲ ਮੌਤ ਹੋਣ ਦਾ ਦਾਅਵਾ ਫਰਜੀ
Published : May 19, 2021, 11:41 am IST
Updated : May 19, 2021, 11:41 am IST
SHARE ARTICLE
Fact Check: The person in the picture is alive
Fact Check: The person in the picture is alive

ਸਪੋਕਸਮੈਨ ਨੇ ਜਦੋਂ ਵਾਇਰਲ ਦਾਅਵੇ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵਿਅਕਤੀ ਬਿਲਕੁਲ ਸਹੀ ਸਲਾਮਤ ਹੈ।

ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): ਸੋਸ਼ਲ ਮੀਡੀਆ 'ਤੇ ਇਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਵਿਅਕਤੀ ਦੀ ਤਸਵੀਰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਇੱਕ ਰੈਲੀ ਦੌਰਾਨ ਕਿਹਾ ਸੀ ਕਿ ਇਸ ਨੂੰ ਹਸਪਤਾਲ ਨਹੀਂ ਮੰਦਰ ਚਾਹੀਦਾ ਹੈ ਅਤੇ ਹੁਣ ਇਸ ਵਿਅਕਤੀ ਦੀ ਕੋਰੋਨਾ ਨਾਲ ਲਖਨਊ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਯੂਜ਼ਰ ਇਸ ਨੂੰ ਵਾਇਰਲ ਕਰਦੇ ਹੋਏ ਭਾਜਪਾ ਸਮਰਥਕਾਂ 'ਤੇ ਤਨਜ ਕੱਸਦੇ ਦਿਖਾਈ ਦੇ ਰਹੇ ਹਨ।

ਸਪੋਕਸਮੈਨ ਨੇ ਜਦੋਂ ਵਾਇਰਲ ਦਾਅਵੇ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵਿਅਕਤੀ ਬਿਲਕੁਲ ਸਹੀ ਸਲਾਮਤ ਹੈ। ਸਾਡੇ ਨਾਲ ਗੱਲ ਕਰਦੇ ਹੋਏ ਤਸਵੀਰ ਵਿਚ ਦਿੱਸ ਰਹੇ ਜਿਤੇਂਦਰ ਗੁਪਤਾ ਨੇ ਸਾਫ ਦੱਸਿਆ ਕਿ ਉਹਨਾਂ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਹ ਬਿਲਕੁਲ ਸਹੀ ਸਲਾਮਤ ਹਨ।

 

ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਸ਼ੇਅਰ ਕੀਤਾ ਵਾਇਰਲ ਦਾਅਵਾ

17 ਮਈ 2021 ਨੂੰ ਫੇਸਬੁੱਕ 'ਤੇ ਗੁਰਚੇਤ ਨੇ ਵਾਇਰਲ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "इस भक्त को पहचानो ये कहता था, हमें अस्पताल नही चाहिये मंदिर चाहिये।  ऑक्सीजन ना मिलने से लखनऊ में मौत हो गई।???? ईश्वर इसकी आत्म को शांति दे।????"

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

 

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਇਸ ਪੋਸਟ 'ਤੇ Mohit Gupta ਨਾਂਅ ਦੇ ਯੂਜ਼ਰ ਨੇ ਕਮੈਂਟ ਕਰਕੇ ਲਿਖਿਆ ਸੀ ਕਿ ਇਹ ਦਾਅਵਾ ਬਿਲਕੁਲ ਫਰਜੀ ਹੈ ਅਤੇ ਤਸਵੀਰ ਵਿਚ ਦਿਖ ਰਿਹਾ ਵਿਅਕਤੀ ਸਹੀ ਸਲਾਮਤ ਹੈ। ਅੱਗੇ ਵਧਦੇ ਹੋਏ ਅਸੀਂ Mohit Gupta ਨਾਲ ਸੰਪਰਕ ਕੀਤਾ। ਮੋਹਿਤ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਵਾਇਰਲ ਤਸਵੀਰ ਵਿਚ ਦਿਖ ਰਹੇ ਵਿਅਕਤੀ ਦਾ ਭਤੀਜਾ ਹੈ। ਤਸਵੀਰ ਵਿਚਲੇ ਵਿਅਕਤੀ ਦਾ ਨਾਂਅ ਜਿਤੇਂਦਰ ਗੁਪਤਾ ਹੈ ਅਤੇ ਉਹ ਬਿਲਕੁਲ ਸਹੀ ਸਲਾਮਤ ਹੈ।

Photo

ਮੋਹਿਤ ਨੇ ਸਾਡੇ ਨਾਲ ਜਿਤੇਂਦਰ ਗੁਪਤਾ ਦਾ ਨੰਬਰ ਸ਼ੇਅਰ ਕੀਤਾ ਅਤੇ ਅਸੀਂ ਜਿਤੇਂਦਰ ਗੁਪਤਾ ਨਾਲ ਮਾਮਲੇ ਨੂੰ ਲੈ ਕੇ ਗੱਲ ਕੀਤੀ। ਜਿਤੇਂਦਰ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, "ਇਹ ਬਹੁਤ ਮੰਦਭਾਗਾ ਹੈ ਕਿ ਲੋਕਾਂ ਨੇ ਮੇਰੀ ਤਸਵੀਰ ਦਾ ਗਲਤ ਇਸਤੇਮਾਲ ਕੀਤਾ ਅਤੇ ਮੈਨੂੰ ਕੋਰੋਨਾ ਨਾਲ ਮਾਰ ਕੇ ਪੇਸ਼ ਕੀਤਾ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਅਤੇ ਦਿੱਲੀ ਦੇ ਪੜਪੜਗੰਜ ਵਿਚ ਰਹਿੰਦਾ ਹਾਂ। ਇਹ ਵਾਇਰਲ ਤਸਵੀਰ ਅਸਲ ਵਿਚ ਰਾਮਲੀਲਾ ਮੈਦਾਨ ਦੀ ਹੈ ਜਦੋਂ 2017 ਵਿਚ ਮੈਂ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਕੱਢੀ ਗਈ ਰੈਲੀ ਵਿਚ ਹਿੱਸਾ ਲਿਆ ਸੀ। ਮੈਂਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਦੁੱਖ ਹੋਇਆ ਕਿ ਲੋਕਾਂ ਨੇ ਅਜਿਹਾ ਪੋਸਟ ਵਾਇਰਲ ਕਰ ਦਿੱਤਾ। ਮੈਂ ਆਪਣੀ ਜ਼ਿੰਦਗੀ ਵਿਚ ਕਦੇ ਲਖਨਊ ਨਹੀਂ ਗਿਆ ਅਤੇ ਲੋਕਾਂ ਨੇ ਮੈਨੂੰ ਲਖਨਊ ਵਿਚ ਮਾਰ ਕੇ ਪੇਸ਼ ਕਰ ਦਿੱਤਾ। ਇਸ ਮਹਾਂਮਾਰੀ ਦੇ ਦੌਰ ਵਿਚ ਲੋਕ ਅਜਿਹੇ ਪੋਸਟ ਬਣਾ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੇ ਹਨ। ਮੈਂ ਇਸ ਮਾਮਲੇ ਨੂੰ ਲੈ ਕੇ FIR ਵੀ ਦਰਜ ਕਰਵਾ ਦਿੱਤੀ ਹੈ ਅਤੇ ਬਣਦੀ ਕਾਰਵਾਈ ਅਨੁਸਾਰ ਮੈਨੂੰ ਇਨਸਾਫ ਦੀ ਉਮੀਦ ਹੈ।"


Jatinder Gupta
Jatinder Gupta

ਜਿਤੇਂਦਰ ਗੁਪਤਾ ਨੇ ਸਾਡੇ ਨਾਲ FIR ਦੀ ਕਾਪੀ ਅਤੇ ਆਪਣੇ ਵੱਲੋਂ ਮਾਮਲੇ ਨੂੰ ਲੈ ਕੇ ਬਣਾਇਆ ਵੀਡੀਓ ਸਪਸ਼ਟੀਕਰਨ ਵੀ ਸ਼ੇਅਰ ਕੀਤਾ। ਇਹ FIR ਦੀ ਕਾਪੀ ਅਤੇ ਵੀਡੀਓ ਦਾ ਸਕ੍ਰੀਨਸ਼ਾਟ ਹੇਠਾਂ ਵੇਖਿਆ ਜਾ ਸਕਦਾ ਹੈ।

Photo

"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"

ਨਤੀਜਾ: ਸਪੋਕਸਮੈਨ ਨੇ ਜਦੋਂ ਵਾਇਰਲ ਦਾਅਵੇ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵਿਅਕਤੀ ਬਿਲਕੁਲ ਸਹੀ ਸਲਾਮਤ ਹੈ। ਸਾਡੇ ਨਾਲ ਗੱਲ ਕਰਦੇ ਹੋਏ ਤਸਵੀਰ ਵਿਚ ਦਿਖ ਰਹੇ ਵਿਅਕਤੀ ਜਿਤੇਂਦਰ ਗੁਪਤਾ ਨੇ ਸਾਫ ਦੱਸਿਆ ਕਿ ਉਨ੍ਹਾਂ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਹ ਬਿਲਕੁਲ ਸਹੀ ਸਲਾਮਤ ਹਨ।

Claim: ਤਸਵੀਰ ਵਿਚ ਦਿਖਾਈ ਦੇ ਰਹੀ ਵਿਅਕਤੀ ਦੀ ਆਕਸੀਜਨ ਦੀ ਕਮੀ ਕਾਰਨ ਮੌਤ

Claim By: ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ

Fact Check: ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement