Fact Check: ਹੜ੍ਹ 'ਚ ਪੁਲ ਦੇ ਰੁੜ੍ਹਨ ਦਾ ਇਹ ਵੀਡੀਓ ਅਸਾਮ ਦਾ ਨਹੀਂ ਇੰਡੋਨੇਸ਼ੀਆ ਦਾ ਹੈ
Published : May 19, 2022, 4:14 pm IST
Updated : May 19, 2022, 4:14 pm IST
SHARE ARTICLE
Fact Check Video of bridge swept away in Flood is from Indonesia not Assam
Fact Check Video of bridge swept away in Flood is from Indonesia not Assam

ਵਾਇਰਲ ਹੋ ਰਿਹਾ ਵੀਡੀਓ ਅਸਾਮ ਦਾ ਨਹੀਂ ਬਲਕਿ ਇੰਡੋਨੇਸ਼ੀਆ ਦਾ ਹੈ। ਹੁਣ ਇੰਡੋਨੇਸ਼ੀਆ ਦੇ ਵੀਡੀਓ ਨੂੰ ਅਸਾਮ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਲੋਹੇ ਦੇ ਪੁਲ ਨੂੰ ਹੜ੍ਹ ਕਾਰਣ ਰੁੜ੍ਹਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਜ਼ਾਰਾ ਅਸਾਮ ਦਾ ਹੈ ਜਿਥੇ ਹੜ੍ਹ ਕਾਰਨ ਇੱਕ ਲੋਹੇ ਦਾ ਪੁਲ ਟੁੱਟ ਕੇ ਰੁੜ੍ਹ ਗਿਆ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਅਸਾਮ ਦਾ ਨਹੀਂ ਬਲਕਿ ਇੰਡੋਨੇਸ਼ੀਆ ਦਾ ਹੈ। ਹੁਣ ਇੰਡੋਨੇਸ਼ੀਆ ਦੇ ਵੀਡੀਓ ਨੂੰ ਅਸਾਮ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "आवाज उठाओ" ਨੇ 17 ਮਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਅਸਾਮ ਵਿੱਚ ਹੜ੍ਹਾਂ ਦੇ ਕਹਿਰ ਵਿੱਚ ਲੋਹੇ ਦਾ ਇੱਕ ਵੱਡਾ ਪੁਲ ਰੁੜ੍ਹ ਗਿਆ। ਇਹ ਲੋਹੇ ਦਾ ਪੁਲ ਧੀਮ ਹਸਾਓ ਅਤੇ ਬਰਾਕ ਘਾਟੀ ਨੂੰ ਜੋੜਦਾ ਸੀ। #AssamRains #AssamFloods #DimaHasao"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਦੇ ਲਿੰਕ ਨੂੰ InVID ਟੂਲ 'ਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਵੀਡੀਓ ਇੰਡੋਨੇਸ਼ੀਆ ਦਾ ਹੈ

ਸਾਨੂੰ ਇਹ ਵੀਡੀਓ SBS News ਦੁਆਰਾ 5 ਅਪ੍ਰੈਲ 2021 ਨੂੰ ਟਵੀਟ ਕੀਤਾ ਮਿਲਿਆ। ਵੀਡੀਓ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਵੱਲੋਂ ਕੈਪਸ਼ਨ ਲਿਖਿਆ ਗਿਆ, "Video shows homes and bridges being swept away in Indonesia and East Timor as torrential rain brought landslides and floods to the region, leaving dozens dead."

ਇਸ ਖਬਰ ਤੋਂ ਇਹ ਗੱਲ ਸਾਫ ਹੋਈ ਕਿ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਅਤੇ ਭਾਰਤ ਦੇ ਅਸਾਮ ਦਾ ਨਹੀਂ ਬਲਕਿ ਇੰਡੋਨੇਸ਼ੀਆ ਦਾ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਤੋਂ ਪੁਸ਼ਟੀ ਹੋਈ ਕਿ ਵਾਇਰਲ ਹੋ ਰਿਹਾ ਵੀਡੀਓ ਇੰਡੋਨੇਸ਼ੀਆ ਦਾ ਹੈ। 

ਸਾਨੂੰ ਇਸ ਮਾਮਲੇ ਨੂੰ ਲੈ ਕੇ "Tribunnews" ਦੇ ਅਧਿਕਾਰਿਕ Youtube ਅਕਾਊਂਟ ਤੋਂ ਇਹ ਵੀਡੀਓ ਸ਼ੇਅਰ ਕੀਤਾ ਮਿਲਿਆ। ਅਕਾਊਂਟ ਨੇ 5 ਅਪ੍ਰੈਲ 2021 ਨੂੰ ਵਾਇਰਲ ਵੀਡੀਓ ਨੂੰ ਆਪਣੀ ਖਬਰ 'ਚ ਸਾਂਝਾ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ ਸੀ, (ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ) "ਅਹਿਮਦ ਯਾਨੀ ਪੁਲ, ਪੂਰਬੀ ਸੁੰਬਾ ਰੀਜੈਂਸੀ, ਈਸਟ ਨੁਸਾ ਟੇਂਗਾਰਾ (NTT) ਵਿਚ ਪੁਰਾਣੇ ਕੰਬਾਨਿਰੂ ਪੁਲ ਵਜੋਂ ਜਾਣਿਆ ਜਾਂਦਾ ਹੈ ਅਤੇ ਐਤਵਾਰ (4/4/2021) ਸਥਾਨਕ ਸਮੇਂ ਅਨੁਸਾਰ ਦੁਪਹਿਰ ਨੂੰ ਇੱਕ ਤੇਜ਼ ਹੜ੍ਹ ਵਿਚ ਢਹਿ ਗਿਆ।"

TribunTribunNews

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਅਸਾਮ ਦਾ ਨਹੀਂ ਬਲਕਿ ਇੰਡੋਨੇਸ਼ੀਆ ਦੇ ਅਹਿਮਦ ਯਾਨੀ ਪੁਲ ਦਾ ਹੈ ਜਿਹੜਾ 4 ਅਪ੍ਰੈਲ 2021 ਨੂੰ ਹੜ੍ਹ ਵਿਚ ਰੁੜ੍ਹ ਗਿਆ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਅਸਾਮ ਦਾ ਨਹੀਂ ਬਲਕਿ ਇੰਡੋਨੇਸ਼ੀਆ ਦਾ ਹੈ। ਹੁਣ ਇੰਡੋਨੇਸ਼ੀਆ ਦੇ ਵੀਡੀਓ ਨੂੰ ਅਸਾਮ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Bridge swept away in Assam during Flood Wave
Claimed By- FB Page आवाज उठाओ
Fact Check- Misleading

(ਡਿਸਕਲੇਮਰ- ਰੋਜ਼ਾਨਾ ਸਪੋਕਸਮੈਨ ਵੱਲੋਂ ਇਸ ਵਾਇਰਲ ਵੀਡੀਓ ਨੂੰ 17 ਮਈ 2022 ਨੂੰ ਅਸਾਮ ਦਾ ਦੱਸਕੇ ਸਾਂਝਾ ਕੀਤਾ ਗਿਆ ਸੀ ਅਤੇ ਵੀਡੀਓ ਦੀ ਸਹੀ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ ਅਸੀਂ ਵੀਡੀਓ ਨੂੰ ਤੁਰੰਤ ਆਪਣੇ ਪੇਜ ਤੋਂ ਹਟਾ ਦਿੱਤਾ ਸੀ। ਰੋਜ਼ਾਨਾ ਸਪੋਕਸਮੈਨ ਇਸ ਗਲਤੀ ਲਈ ਆਪਣੇ ਦਰਸ਼ਕਾਂ ਤੋਂ ਮੁਆਫੀ ਚਾਹੁੰਦਾ ਹੈ।)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement